ਅੱਜ ਕਲ ਬਹੁਤ ਲੋਕ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਐਸਐਮਐਸ ਅਤੇ ਲਿੰਕ ‘ਤੇ ਕਲਿੱਕ ਕਰਕੇ ਲੋਕ ਆਪਣੇ ਖਾਤਿਆਂ ‘ਚੋ ਪੈਸੇ ਗੁਆ ਰਹੇ ਹਨ। ਅਜਿਹੇ ‘ਚ ਹੁਣ ਬਿਜਲੀ ਦਾ ਬਿੱਲ ਭਰਦਿਆਂ 7 ਲੱਖ ਰੁਪਏ ਦੀ ਧੋਖਾਧੜੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਸ ਮੁਤਾਬਿਕ ਮੁੰਬਈ ਦੇ ਅੰਧੇਰੀ ਇਲਾਕੇ ‘ਚ ਰਹਿਣ ਵਾਲੀ ਇਕ ਔਰਤ ਨੂੰ ਆਪਣੇ ਪਤੀ ਦੇ ਫੋਨ ‘ਤੇ ਬਿਜਲੀ ਬਿੱਲ ਦਾ ਬਕਾਇਆ ਹੋਣ ਦਾ ਐੱਸ.ਐੱਮ.ਐੱਸ ਮਿਲਿਆ ਅਤੇ ਨਾਲ ਹੀ ਆਖਰੀ ਸੰਦੇਸ਼ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਬਿੱਲ ਨਾ ਭਰਿਆ ਗਿਆ ਤਾਂ ਘਰ ਦੀ ਬਿਜਲੀ ਕੱਟ ਦਿੱਤੀ ਜਾਵੇਗੀ। ਐਸਐਮਐਸ ਵਿੱਚ ਭੁਗਤਾਨ ਲਈ ਸੰਪਰਕ ਕਰਨ ਲਈ ਇੱਕ ਫੋਨ ਨੰਬਰ ਵੀ ਸੀ।
ਮਹਿਲਾ ਨੂੰ ਲੱਗਾ ਕਿ ਬਿਜਲੀ ਮਹਿਕਮੇ ਤੋਂ ਮੈਸੇਜ ਆਇਆ ਹੈ, ਇਸ ਲਈ ਉਸ ਨੇ ਮੈਸੇਜ ‘ਤੇ ਦਿੱਤੇ ਨੰਬਰ ‘ਤੇ ਕਾਲ ਕੀਤੀ। ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਫ਼ੋਨ ਚੁੱਕਿਆ ਅਤੇ ਆਪਣੀ ਜਾਣ-ਪਛਾਣ ਇਲੈਕਟ੍ਰੀਸਿਟੀ ਦਫ਼ਤਰ ਦਾ ਮੁਲਾਜ਼ਮ ਦੱਸੀ। ਵਿਅਕਤੀ ਨੇ ਪੀੜਤਾ ਨੂੰ ਭਰੋਸਾ ਦਿਵਾਇਆ ਕਿ ਉਹ ਬਿੱਲ ਦੇ ਭੁਗਤਾਨ ਵਿੱਚ ਉਸਦੀ ਮਦਦ ਕਰੇਗਾ ਅਤੇ ਉਸਨੂੰ ਬਿੱਲ ਭੁਗਤਾਨ ਲਈ ਇਕ ਐਪ ਡਾਊਨਲੋਡ ਕਰਨ ਲਈ ਕਿਹਾ।
ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪੀੜਤਾ ਨੇ ਐਪ ਨੂੰ ਡਾਉਨਲੋਡ ਕੀਤਾ ਅਤੇ ਕਾਲਰ ਨੂੰ ਆਪਣੇ ਮੋਬਾਈਲ ਫੋਨ ਦਾ ਆਈਡੀ ਅਤੇ ਪਾਸਕੋਡ ਸਾਂਝਾ ਕੀਤਾ। ਕੁਝ ਸਮੇਂ ਬਾਅਦ ਪੀੜਤ ਨੂੰ ਇਕ ਤੋਂ ਬਾਅਦ ਇਕ ਤਿੰਨ ਵਾਰ-ਵਾਰ ਐਸਐਮਐਸ ਮਿਲੇ। ਉਸ ਦੇ ਖਾਤੇ ਵਿੱਚੋਂ ਕੁੱਲ 6,91,859 ਰੁਪਏ ਕਢਵਾਏ ਜਾ ਚੁਕੇ ਸਨ। ਜਿਵੇਂ ਹੀ ਧੋਖਾਧੜੀ ਦਾ ਪਤਾ ਲੱਗਾ, ਔਰਤ ਆਪਣੀ ਬੇਟੀ ਦੇ ਨਾਲ ਅੰਧੇਰੀ ਥਾਣੇ ਗਈ ਅਤੇ ਧੋਖਾਧੜੀ ਦੀ ਐਫਆਈਆਰ ਦਰਜ ਕਰਵਾਈ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
----------- Advertisement -----------
ਆਨਲਾਈਨ ਬਿਜਲੀ ਦਾ ਬਿੱਲ ਭਰ ਰਹੀ ਸੀ ਔਰਤ! ਅਚਾਨਕ ਖਾਤੇ ‘ਚੋਂ ਉੱਡੇ 7 ਲੱਖ ਰੁਪਏ; ਪੜ੍ਹੋ ਕਿੰਝ ਹੋਈ ਧੋਖਾਧੜੀ ਦਾ ਸ਼ਿਕਾਰ
Published on
----------- Advertisement -----------
----------- Advertisement -----------











