ਪਾਕਿਸਤਾਨ ਦੀ ਰਾਜਨੀਤੀ ਵਿੱਚ ਬਿਲਾਵਲ ਦੇ ਵਿਆਹ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਇਸ ਸਮੇਂ ਨਿਊਯਾਰਕ ਵਿੱਚ ਹਨ। ਇੱਥੇ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਇੱਕ ਨਿੱਜੀ ਸਵਾਲ ਪੁੱਛਿਆ, ਜਿਸ ਦਾ ਜਵਾਬ ਭੁੱਟੋ ਨੇ ਸਾਫ਼ ਸ਼ਬਦਾਂ ਵਿੱਚ ਦਿੱਤਾ। ਨਿਊਯਾਰਕ ‘ਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵਿਆਹ ਨੂੰ ਲੈ ਕੇ ਉਨ੍ਹਾਂ ਦੀ ਕੀ ਯੋਜਨਾ ਹੈ।
ਦਰਅਸਲ ਬਿਲਾਵਲ ਭੁੱਟੋ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 77ਵੇਂ ਸੈਸ਼ਨ ਦੇ ਦੌਰਾਨ ਇਕ ਪੱਤਰਕਾਰ ਵੱਲੋਂ ਸਵਾਲ ਪੁੱਛਿਆ ਗਿਆ ਕਿ ‘ਮੇਰੇ ਪਾਕਿਸਤਾਨੀ ਦੋਸਤ ਪੁੱਛ ਰਹੇ ਸਨ ਕਿ ਕੀ ਤੁਹਾਡਾ ਵਿਆਹ ਕਰਨ ਦਾ ਕੋਈ ਇਰਾਦਾ ਹੈ?’ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਜਵਾਬ ਦਿੱਤਾ, “ਬਿਲਕੁਲ, ਮੇਰਾ ਵਿਆਹ ਕਰਵਾਉਣ ਦਾ ਇਰਾਦਾ ਹੈ।” ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਤਰੀਕ ਜਾਂ ਦਿਨ ਨਹੀਂ ਦੱਸਿਆ। ਪੱਤਰਕਾਰ ਨੇ ਫਿਰ ਪੁੱਛਿਆ, ‘ਕਦੋਂ?’ ਪਰ ਭੁੱਟੋ ਇਸ ਦਾ ਜਵਾਬ ਦਿੱਤੇ ਬਿਨਾਂ ਪਾਕਿਸਤਾਨੀ ਵਫ਼ਦ ਨਾਲ ਅੱਗੇ ਵਧ ਗਏ। ਭੁੱਟੋ ਦੇ ਵਿਆਹ ਦੀ ਉਡੀਕ ਕਰ ਰਹੇ ਪਾਕਿਸਤਾਨੀਆਂ ਨੂੰ ਉਨ੍ਹਾਂ ਦੇ ਸਵਾਲ ਦਾ ਜਵਾਬ ਚਾਹੇ ਪੂਰਾ ਨਹੀਂ ਮਿਲਿਆ, ਪਰ ਇਹ ਸਪੱਸ਼ਟ ਹੋ ਗਿਆ ਕਿ ਉਹ ਵਿਆਹ ਜ਼ਰੂਰ ਕਰਵਾਉਣਗੇ।
----------- Advertisement -----------
ਜਦ ਨਿਊਯਾਰਕ ‘ਚ ਪੱਤਰਕਾਰ ਨੇ ਬਿਲਾਵਲ ਭੁੱਟੋ ਤੋਂ ਪੁੱਛਿਆ ‘ਤੁਸੀਂ ਵਿਆਹ ਕਦੋਂ ਕਰਵਾਉਗੇ’, ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਦਿੱਤਾ ਇਹ ਜਵਾਬ
Published on
----------- Advertisement -----------
----------- Advertisement -----------












