ਅੰਮ੍ਰਿਤਸਰ ਦੇ ਅਟਾਰੀ ਬਾਰਡਰ ’ਤੇ ਉਸ ਸਮੇਂ ਖ਼ੁਸ਼ੀ ਦੀ ਲਹਿਰ ਫ਼ੈਲ ਗਈ, ਜਦੋਂ ਭਾਰਤ-ਪਾਕਿ ਦੇ ਅਟਾਰੀ ਬਾਰਡਰ ’ਤੇ ਇਕ ਪਾਕਿਸਤਾਨੀ ਹਿੰਦੂ ਜਨਾਨੀ ਵਲੋਂ ਇਕ ਬੱਚੇ ਨੂੰ ਜਨਮ ਦਿੱਤਾ ਗਿਆ। ਬਾਰਡਰ ’ਤੇ ਪੈਦਾ ਹੋਏ ਬੱਚੇ ਦਾ ਨਾਂ ‘ਬਾਰਡਰ’ ਰੱਖ ਦਿੱਤਾ ਗਿਆ। ਬੱਚੇ ਦਾ ਨਾਂ ਬਾਰਡਰ ਰੱਖ ਦੇਣ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਅਟਾਰੀ ਬਾਰਡਰ ’ਤੇ ਫ਼ਸੇ ਜੋੜੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਲਾਕਡਾਊਨ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਤੀਰਥ ਯਾਤਰਾ ਲਈ ਭਾਰਤ ਆਏ ਸਨ।

ਪਾਕਿਸਤਾਨੀ ਜੋੜੇ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪਿਛਲੇ ਕਈ ਦਿਨਾਂ ਤੋਂ 97 ਹੋਰ ਪਾਕਿ ਨਾਗਰਿਕਾਂ ਨਾਲ ਭਾਰਤ-ਪਾਕਿ ਦੀ ਅਟਾਰੀ ਸਰਹੱਦ ‘ਤੇ ਫਸਿਆ ਹੋਇਆ ਸੀ। ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਉਹ ਅੰਮ੍ਰਿਤਸਰ ਬਾਰਡਰ ’ਤੇ ਆ ਗਏ ਸਨ। ਦਸਤਾਵੇਜ਼ਾਂ ਦੀ ਮਿਆਦ ਖ਼ਤਮ ਹੋਣ ਕਾਰਨ ਉਹ ਵਤਨ ਨਾ ਪਰਤ ਸਕੇ ਅਤੇ ਬਾਰਡਰ ਦੇ ਹੀ ਰਹਿਣ ਨੂੰ ਮਜਬੂਰ ਹੋ ਗਏ। ਇਸੇ ਦੌਰਾਨ ਜਨਾਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਅਟਾਰੀ ਸਰਹੱਦ ’ਤੇ ਪੈਦਾ ਹੋਏ ਇਸ ਬੱਚੇ ਦਾ ਨਾਂਅ ‘ਬਾਰਡਰ’ ਹੀ ਰੱਖ ਦਿੱਤਾ ਗਿਆ। ਨਵਜੰਮੇ ਬੱਚੇ ਦੇ ਇਸ ਨਾਂਅ ‘ਤੇ ਦੁਨੀਆ ਹੈਰਾਨ ਹੈ।