ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੇ ਦੂਜਾ ਸੋਨ ਤਮਗਾ ਜਿੱਤਿਆ ਲਿਆ ਹੈ। ਭਾਰਤੀ ਪੈਰਾ ਬੈਡਮਿੰਟਨ ਖਿਡਾਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਪੈਰਿਸ ਪੈਰਾਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ। ਬੈਡਮਿੰਟਨ ਪੁਰਸ਼ ਸਿੰਗਲਜ਼ ਦੇ SL3 ਵਰਗ ਵਿੱਚ ਨਿਤੀਸ਼ ਕੁਮਾਰ ਨੇ ਸੋਨ ਤਮਗਾ ਜਿੱਤਿਆ। ਉਸ ਨੇ ਗ੍ਰੇਟ ਬ੍ਰਿਟੇਨ ਦੇ ਡੇਨੀਅਲ ਬੇਥਲ ਨੂੰ 21-14, 18-21, 23-21 ਨਾਲ ਹਰਾਇਆ। ਉਸ ਤੋਂ ਪਹਿਲਾਂ ਅੱਜ ਯੋਗੇਸ਼ ਕਥੁਨੀਆ ਨੇ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਨਿਤੀਸ਼ ਨੇ ਇਸ ਮੈਚ ਦੀ ਪਹਿਲੀ ਗੇਮ 21-14 ਨਾਲ ਜਿੱਤੀ। ਹਾਲਾਂਕਿ, ਉਹ ਦੂਜੀ ਗੇਮ ਵਿੱਚ ਥੋੜਾ ਪਛੜ ਗਿਆ ਅਤੇ ਬੈਥਲ ਨੇ ਗੇਮ 18-21 ਨਾਲ ਆਪਣੇ ਨਾਮ ਕਰ ਲਈ। ਤੀਸਰੇ ਗੇਮ ਵਿੱਚ ਦੋਨਾਂ ਖਿਡਾਰੀਆਂ ਵਿੱਚ ਬਹੁਤ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਇੱਕ ਸਮੇਂ ਤੱਕ ਸਕੋਰ 20-20 ਤੱਕ ਪਹੁੰਚ ਗਿਆ। ਹਾਲਾਂਕਿ ਨਿਤੀਸ਼ ਨੇ ਇਹ ਗੇਮ 23-21 ਨਾਲ ਜਿੱਤ ਕੇ ਸੋਨ ਤਮਗਾ ਜਿੱਤ ਲਿਆ।
ਦੱਸ ਦਈਏ ਕਿ ਭਾਰਤ ਨੇ ਪੈਰਾਲੰਪਿਕ ‘ਚ ਹੁਣ ਤੱਕ 2 ਸੋਨ, 3 ਚਾਂਦੀ ਅਤੇ 4 ਕਾਂਸੀ ਸਮੇਤ ਕੁਲ 9 ਤਗਮੇ ਜਿੱਤੇ ਹਨ। ਅੱਜ ਭਾਰਤ ਬੈਡਮਿੰਟਨ, ਐਥਲੈਟਿਕਸ, ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਵਿੱਚ ਵੀ ਤਗਮੇ ਜਿੱਤ ਸਕਦਾ ਹੈ।
----------- Advertisement -----------
ਪੈਰਿਸ ਪੈਰਾਉਲੰਪਿਕਸ: ਨਿਤੀਸ਼ ਕੁਮਾਰ ਨੇ ਬੈਡਮਿੰਟਨ ‘ਚ ਜਿੱਤਿਆ ਸੋਨ ਤਗਮਾ, ਭਾਰਤ ਨੂੰ ਦਿਵਾਇਆ ਨੌਵਾਂ Medal
Published on
----------- Advertisement -----------
----------- Advertisement -----------











