ਅਵਨੀ ਲੇਖਰਾ ਨੇ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੂੰ ਆਪਣਾ ਪਹਿਲਾ ਤਮਗਾ ਜਿੱਤਾ ਦਿੱਤਾ ਹੈ। ਉਸਨੇ ਪੈਰਾਲੰਪਿਕ ਰਿਕਾਰਡ ਦੇ ਨਾਲ ਔਰਤਾਂ ਦੀ 10 ਮੀਟਰ ਏਅਰ ਰਾਈਫਲ ਸ਼ੂਟਿੰਗ ਦੇ SH1 ਵਰਗ ਵਿੱਚ ਸੋਨ ਤਗਮਾ ਜਿੱਤਿਆ। ਉਸ ਨੇ 249.7 ਦਾ ਸਕੋਰ ਬਣਾਇਆ। ਇਸ ਤਰ੍ਹਾਂ ਭਾਰਤ ਨੇ ਪੈਰਿਸ ਪੈਰਾਲੰਪਿਕ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ।
ਦੱਸ ਦਈਏ ਕਿ ਅਵਨੀ ਨੇ ਟੋਕੀਓ ਪੈਰਾਲੰਪਿਕ ‘ਚ 249.6 ਦਾ ਸਕੋਰ ਬਣਾ ਕੇ ਪੈਰਾਲੰਪਿਕ ਰਿਕਾਰਡ ਬਣਾਇਆ ਸੀ। ਇਸ ਵਾਰ ਉਸ ਨੇ 249.7 ਦਾ ਸਕੋਰ ਬਣਾਇਆ ਅਤੇ ਆਪਣਾ ਹੀ ਪੈਰਾਲੰਪਿਕ ਰਿਕਾਰਡ ਤੋੜ ਦਿੱਤਾ। ਜਦਕਿ ਮੋਨਾ ਨੇ 228.7 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਦੱਖਣੀ ਕੋਰੀਆ ਦੀ ਯੂਨਰੀ ਲੀ ਨੇ 246.8 ਸਕੋਰ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ।
----------- Advertisement -----------
ਪੈਰਾਲੰਪਿਕਸ 2024: ਨਿਸ਼ਾਨੇਬਾਜ਼ ਅਵਨੀ ਨੇ ਆਪਣਾ ਹੀ ਰਿਕਾਰਡ ਤੋੜਦਿਆਂ ਜਿੱਤਿਆ ਸੋਨ ਤਮਗਾ
Published on
----------- Advertisement -----------
----------- Advertisement -----------