August 23, 2026, 5:00 am
----------- Advertisement -----------
HomeNewsLatest NewsYouTuber ਨੂੰ ਮਿਲਣ ਲਈ ਪਟਿਆਲਾ ਤੋਂ ਸਾਈਕਲ ਚਲਾ ਕੇ ਦਿੱਲੀ ਆਇਆ ਬੱਚਾ,...

YouTuber ਨੂੰ ਮਿਲਣ ਲਈ ਪਟਿਆਲਾ ਤੋਂ ਸਾਈਕਲ ਚਲਾ ਕੇ ਦਿੱਲੀ ਆਇਆ ਬੱਚਾ, ਘਰ ਤੋਂ ਸਕੂਲ ਲਈ ਹੋਇਆ ਸੀ ਰਵਾਨਾ

Published on

----------- Advertisement -----------

ਇੱਕ ਮਸ਼ਹੂਰ ਹਸਤੀ ਲਈ ਉਸਦੇ ਪ੍ਰਸ਼ੰਸਕ ਬਹੁਤ ਮਾਇਨੇ ਰੱਖਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਵਿਦਿਆਰਥੀ ਘਰ ਤੋਂ ਸਕੂਲ ਲਈ ਰਵਾਨਾ ਹੋਇਆ ਪਰ 300 ਕਿਲੋਮੀਟਰ ਸਾਈਕਲ ਚਲਾ ਕੇ ਪਟਿਆਲਾ ਤੋਂ ਦਿੱਲੀ ਪਹੁੰਚਿਆ। ਉਹ ਆਪਣੇ ਪਸੰਦੀਦਾ ਯੂਟਿਊਬਰ ਨੂੰ ਮਿਲਣਾ ਚਾਹੁੰਦਾ ਸੀ ਉਸ ਨੂੰ ਦਿੱਲੀ ਪਹੁੰਚਣ ਵਿਚ ਤਿੰਨ ਦਿਨ ਲੱਗ ਗਏ। ਦੂਜੇ ਪਾਸੇ ਪਰਿਵਾਰਕ ਮੈਂਬਰ ਉਸ ਦੀ ਭਾਲ ਵਿੱਚ ਦਿਨ-ਰਾਤ ਇਕ ਕਰਦੇ ਰਹੇ ਪਰ ਵਿਦਿਆਰਥੀ ਦੂਜੇ ਸੂਬੇ ਵਿੱਚ ਪਹੁੰਚ ਗਿਆ ਪੁਲਿਸ ਵੱਲੋ ਵਿਦਿਆਰਥੀ ਨੂੰ ਸੁਰੱਖਿਅਤ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਵਿਦਿਆਰਥੀ ਨੇ ਆਪਣੇ ਪਸੰਦੀਦਾ YouTuber ਨੂੰ ‘ਟਰਿੱਗਰਡ ਇਨਸਾਨ’ ਦੱਸਿਆ ਹੈ।
ਦੱਸਿਆ ਗਿਆ ਕਿ ਪੰਜਾਬ ਦੇ ਪਟਿਆਲਾ ਦਾ ਰਹਿਣ ਵਾਲਾ ਇੱਕ ਵਿਦਿਆਰਥੀ 4 ਅਕਤੂਬਰ ਨੂੰ ਸਾਈਕਲ ਲੈ ਕੇ ਸਕੂਲ ਲਈ ਰਵਾਨਾ ਹੋਇਆ ਸੀ। ਪਰ ਸਕੂਲ ਦੀ ਛੁੱਟੀ ਦਾ ਸਮਾਂ ਬੀਤਣ ਬਾਅਦ ਵੀ ਜਦੋਂ ਘਰ ਨਹੀਂ ਆਇਆ ਤਾ ਸਭ ਨੂੰ ਉਸਦੀ ਚਿੰਤਾ ਹੋਣ ਲੱਗੀ, ਜਦ ਮਾਪਿਆਂ ਨੇ ਸਕੂਲ ਵਿੱਚ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਵਿਦਿਆਰਥੀ ਇੱਥੇ ਨਹੀਂ ਆਇਆ। ਜਦ ਪਰਿਵਾਰਿਕ ਮੈਂਬਰਾ ਨੇ ਉਸ ਦੇ ਦੋਸਤਾਂ ਨੂੰ ਪੁੱਛਿਆ ਤਾਂ ਯੂਟਿਊਬਰ ਨਿਸ਼ਚਯ ਮਲਹਾਨ ਜੋ ਯੂਟਿਊਬ ‘ਤੇ ਟ੍ਰਿਗਰਡ ਇੰਸਾਨ ਦੇ ਨਾਮ ਨਾਲ ਮਸ਼ਹੂਰ ਹੈ,ਦਾ ਨਾਮ ਸਾਹਮਣੇ ਆਇਆ।
ਪਰਿਵਾਰਕ ਮੈਂਬਰਾਂ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਵਿਦਿਆਰਥੀ ਇਸ ਯੂਟਿਊਬਰ ਨੂੰ ਮਿਲਣ ਆਇਆ ਹੈ। ਇਸ ਦੀ ਸੂਚਨਾ ਤੁਰੰਤ ਪਟਿਆਲਾ ਦੀ ਅਨਾਜ ਮੰਡੀ ਪੁਲੀਸ ਨੂੰ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਦਿੱਲੀ ਦੇ ਉੱਤਰ ਪੱਛਮੀ ਜ਼ਿਲੇ ਦੇ ਮੌਰਿਆ ਐਨਕਲੇਵ ਪੁਲਸ ਸਟੇਸ਼ਨ ‘ਚ ਵਿਦਿਆਰਥੀ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੂੰ ਪਤਾ ਸੀ ਕਿ ਯੂਟਿਊਬਰ ਨਿਸ਼ਚੇ ਮਲਹਾਨ ਪੀਤਮਪੁਰਾ ਇਲਾਕੇ ਵਿੱਚ ਰਹਿੰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਸੱਜਣ ਕੁਮਾਰ ਸਿੱਖ ਕੌਮ ਦਾ ਕਾਤਲ ਹੈ, ਉਸ ਦਾ ਨਾਂ ਲੈਣਾ ਹੀ ਵੱਡਾ ਪਾਪ’-ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

ਪੰਜਾਬ ਦੇ ਸਾਬਕਾ ਸੀਐੱਮ ਤੇ ਕਾਂਗਰਸ ਕਾਰਜ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਿੱਖ...

ਰਾਜਪਾਲ ਨੂੰ ਮਿਲਣਗੇ CM ਭਗਵੰਤ ਮਾਨ , ਜਗਤਾਰ ਸਿੰਘ ਹਵਾਰਾ ਦੇ ਪੈਰੋਲ ਮਾਮਲੇ ਸਮੇਤ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਦੁਪਹਿਰ ਕਰੀਬ 2:30 ਵਜੇ ਪੰਜਾਬ ਦੇ ਰਾਜਪਾਲ...

ਰਣਜੀਤ ਸਿੰਘ ਨੂੰ ਲੀਗਲ ਨੋਟਿਸ ਜਾਰੀ,ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਜਾਰੀ

 ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੀਜਾ ਰਣਜੀਤ...

ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਤੇ ਭੜਕੀ AAP, MLA ਧਾਲੀਵਾਲ ਦਾ ਕਾਂਗਰਸ ਤੇ ਅਕਾਲੀ-BJP ਗੱਠਜੋੜ ਤੇ ਤਿੱਖਾ ਹਮਲਾ

ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਕੁਲਦੀਪ...

ਬਚਪਨ ਵਿੱਚ ਅਨਾਥ ਹੋਈ ਆਇਸ਼ਾ ਵਹਾਬ ਨੇ ਰਚਿਆ ਇਤਿਹਾਸ, ਬਣੀ ਪਹਿਲੀ ਅਫ਼ਗਾਨ-ਅਮਰੀਕੀ ਕਾਂਗਰਸ ਮੈਂਬਰ

ਪ੍ਰੋਗਰੈਸਿਵ ਡੈਮੋਕ੍ਰੇਟਿਕ ਆਗੂ ਆਇਸ਼ਾ ਵਹਾਬ ਨੇ ਅਮਰੀਕੀ ਸਿਆਸਤ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ।...

ਅਕਾਲੀ ਦਲ ਵਾਰਿਸ ਪੰਜਾਬ ਨੇ Papalpreet Singh ਨੂੰ ਮਜੀਠਾ ਤੋਂ ਉਮੀਦਵਾਰ ਐਲਾਨਿਆ

ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ...

ਪੰਜਾਬ ‘ਚ ਟ੍ਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ, 7 ਮਹੀਨਿਆਂ ‘ਚ 41 ਲੱਖ, ਚਲਾਨ ਵਧੇ ਪਰ ਵਸੂਲੀ ਘਟੀ

ਪੰਜਾਬ ਵਿੱਚ ਟ੍ਰੈਫਿਕ ਚਲਾਨਾਂ ਵਿੱਚ ਭਾਰੀ ਵਾਧਾ ਹੋਇਆ ਹੈ। 2026 ਦੇ ਸਿਰਫ਼ ਸੱਤ ਮਹੀਨਿਆਂ...

ਪੰਜੋਖਰਾ ਸਾਹਿਬ ਵਿਵਾਦ ‘ਚ ਗ੍ਰਿਫ਼ਤਾਰ ਹੋਏ ਸਿੱਖ ਨੌਜਵਾਨ ਜੇਲ੍ਹ ਤੋਂ ਆਏ ਬਾਹਰ, ਮਿਲੀ ਜ਼ਮਾਨਤ

ਅੰਬਾਲਾ ਵਿੱਚ ਪੰਜੋਖਰਾ ਸਾਹਿਬ ਵਿਵਾਦ ਤੋਂ ਬਾਅਦ ਜੇਲ੍ਹ ਵਿੱਚ ਬੰਦ ਦੋ ਸਿੱਖ ਨੌਜਵਾਨਾਂ ਨੂੰ...

Canada ਦੇ ਗੁਰੂ ਘਰ ‘ਚ ਅਰਦਾਸ ਵੇਲੇ ਹੋਇਆ ਹਮਲਾ! ਹਮਲਾਵਰ ਨੇ 2 ਲੋਕਾਂ ਨੂੰ ਕੀਤਾ ਜਖ਼ਮੀ

ਕੈਨੇਡਾ ਦੇ ਅਲਬਰਟਾ ਦੇ ਐਡਮਿੰਟਨ ਵਿੱਚ ਨਾਨਕਸਰ ਗੁਰਦੁਆਰੇ ਵਿੱਚ ਵਿਆਹ ਸਮਾਰੋਹ ਤੋਂ ਪਹਿਲਾਂ ਅਰਦਾਸ...