ਦਿੱਲੀ ਤੋਂ ਪਰਥ ਗਏ ਭਾਰਤੀ ਮੂਲ ਦੇ ਵਿਅਕਤੀ ਨੂੰ ਪਿਆਜ਼ ਲੈਕੇ ਜਾਣਾ ਪਿਆ ਮਹਿੰਗਾ। ਅਸਲ ਵਿੱਚ ਵਿਦੇਸ਼ ਜਾਂਦੇ ਸਮੇਂ ਵਿਅਕਤੀ ਵਲੋਂ ਯਾਤਰੀ ਕਾਰਡ ਵਿਚ ਪਿਆਜ਼ ਤੇ ਖਜ਼ੂਰ ਦੀ ਆਸਟ੍ਰੇਲੀਆ ਸਰਕਾਰ ਜਾਣਕਾਰੀ ਨਹੀਂ ਦਿੱਤੀ ਸੀ, ਜਿਸ ਕਰਕੇ ਉਸਨੂੰ 1878 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਜਦੋਂ ਵਿਅਕਤੀ ਆਸਟ੍ਰੇਲੀਆ ਪਹੁੰਚਾ ਤਾਂ ਏਅਰਪੋਰਟ ਤੇ ਹੋਈ ਤਲਾਸ਼ੀ ਦੌਰਾਨ ਉਸ ਕੋਲੋਂ ਪਿਆਜ਼ ਮਿਲੇ। ਜਿਸ ਕਰਕੇ ਉਸਨੂੰ ਉਥੇ ਹੀ ਰੋਕ ਲਿਆ।
ਬੇਟੇ ਹਰਸ਼ਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਸਦੇ ਪਿਤਾ ਨੂੰ ਨਿਯਮਾਂ ਦੀ ਜਾਣਕਾਰੀ ਨਹੀਂ ਸੀ ਜਿਸ ਕਰਕੇ ਉਸ ਤੋਂ ਇਹ ਗਲਤੀ ਹੋ ਗਈ।
ਨਾਲ ਹੀ ਓਸਨੇ ਕਿਹਾ ਕਿ ਉਸਦੇ ਪਿਤਾ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਿਸ ਕਰਕੇ ਉਹ ਜਵਾਬ ਸਪੱਸ਼ਟ ਨਹੀਂ ਲਿਖ ਸਕੇ।
ਦੱਸ ਦਈਏ ਕਿ ਹਰਸ਼ਲ ਵਾ ਜੁਰਮਾਨਾ ਮਾਫ਼ ਕਰਨ ਦੀ ਅਪੀਲ ਕੀਤੀ ਹੈ। ਆਸਟ੍ਰੇਲੀਆ ਦੇ ਬਾਓਸਿਕੋਰਿਟੀ ਐਕਟ 2015 ਦੇ ਅਧੀਨ ਆਉਣ ਵਾਲੇ ਯਾਤਰੀਆਂ ਨੂੰ ਯਾਤਰੀ ਕਾਰਡ ਵਿਚ ਭੋਜਨ, ਪੌਦੇ, ਅਤੇ ਜਾਨਵਰਾਂ ਤੋਂ ਬਣੀਆਂ ਚੀਜ਼ਾਂ ਨੂੰ ਭਰਨਾ ਜ਼ਰੂਰੀ ਹੈ।ਅਗਰ ਇਸਦੀ ਜਾਣਕਾਰੀ ਕਾਰਡ ਵਿਚ ਨਹੀਂ ਭਾਰੀ ਜਾਂਦੀ ਤਾਂ ਯਾਤਰੀ ਨੂੰ ਜੁਰਮਾਨਾ ਤੇ ਸਜ਼ਾ ਹੋ ਸਕਦੀ ਹੈ।












