ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਕੀ ਉਹ ਰਾਜਨੀਤੀ ਵਿੱਚ ਆਉਣਗੇ ਜਾਂ ਨਹੀਂ । ਉਨ੍ਹਾਂ ਕਿਹਾ ਕਿ ਫਿਲਹਾਲ ਮੈਂ ਕੋਈ ਸਿਆਸੀ ਪਾਰਟੀ ਨਹੀਂ ਬਣਾਉਣ ਜਾ ਰਿਹਾ ਪਰ 17 ਹਜ਼ਾਰ ਲੋਕਾਂ ਨਾਲ ਗੱਲ ਕਰਾਂਗਾ। ਜੇਕਰ ਇਸ ਸਥਿਤੀ ਵਿੱਚ ਸਾਰੇ ਲੋਕ ਇੱਕ ਪਾਰਟੀ ਬਣਾਉਣ ਲਈ ਤਿਆਰ ਹੋ ਜਾਂਦੇ ਹਨ ਤਾਂ ਪਾਰਟੀ ਬਣਾਉਣ ਲਈ ਵਿਚਾਰ ਕੀਤਾ ਜਾਵੇਗਾ ਪਰ ਉਹ ਪਾਰਟੀ ਸਿਰਫ਼ ਮੇਰੀ ਨਹੀਂ ਹੋਵੇਗੀ, ਸਗੋਂ ਉਨ੍ਹਾਂ ਸਾਰੇ ਲੋਕਾਂ ਦੀ ਹੋਵੇਗੀ ਜੋ ਇਸ ਵਿੱਚ ਯੋਗਦਾਨ ਪਾਉਣਗੇ। ਅਸੀਂ ਕਦਮ-ਦਰ-ਕਦਮ ਚੱਲਾਂਗੇ। ਇਸ ਤੋਂ ਇਲਾਵਾ ਪ੍ਰਸ਼ਾਂਤ ਕਿਸ਼ੋਰ ਨੇ 2 ਅਕਤੂਬਰ ਤੋਂ ਬਿਹਾਰ ਦੇ ਪੱਛਮੀ ਚੰਪਾਰਨ ਤੋਂ 3,000 ਕਿਲੋਮੀਟਰ ਦੀ ‘ਪਦਯਾਤਰਾ’ ਦਾ ਵੀ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਫਿਲਹਾਲ ਕੋਈ ਚੋਣ ਨਹੀਂ ਹੈ, ਇਸ ਲਈ ਅਜੇ ਪਾਰਟੀ ਬਣਾਉਣ ਦੀ ਕੋਈ ਗੱਲ ਨਹੀਂ ਹੋਵੇਗੀ। ਮੈਂ ਅਗਲੇ ਤਿੰਨ-ਚਾਰ ਸਾਲ ਬਿਹਾਰ ਦੇ ਲੋਕਾਂ ਤੱਕ ਪਹੁੰਚ ਕਰਨ ਲਈ ਲਗਾਵਾਂਗਾ। ਪੀ.ਕੇ ਨੇ ਕਿਹਾ ਕਿ ਉਹ ਜਨ ਸੁਰਾਜ ਲਈ ਪਿੰਡ-ਪਿੰਡ ਜਾਣਗੇ ਅਤੇ ਹਰੇਕ ਵਿਅਕਤੀ ਨਾਲ ਸੰਪਰਕ ਕਰਨਗੇ।
ਪੀਕੇ ਨੇ ਕਿਹਾ ਕਿ ਬਿਹਾਰ ਵਿੱਚ ਬਦਲਾਅ ਅਤੇ ਨਵੀਂ ਸੋਚ ਦੀ ਲੋੜ ਹੈ। ਉਨ੍ਹਾਂ ਕਿਸੇ ਪਾਰਟੀ ਦਾ ਐਲਾਨ ਨਹੀਂ ਕੀਤਾ, ਪਰ ਆਪਣੀ ਯੋਜਨਾ ਦੱਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਮਾਜ ਦੇ ਹਰ ਵਰਗ ਨਾਲ ਗੱਲਬਾਤ ਕੀਤੀ ਗਈ ਹੈ। ਅਗਲੇ 3-4 ਮਹੀਨਿਆਂ ‘ਚ 3 ਹਜ਼ਾਰ ਕਿਲੋਮੀਟਰ ‘ਪਦਯਾਤਰਾ’ ਕੀਤੀ ਜਾਵੇਗੀ। ਇਸ ਦੀ ਸ਼ੁਰੂਆਤ ਚੰਪਾਰਨ ਤੋਂ ਹੋਵੇਗੀ।
ਪੀਕੇ ਨੇ ਕਿਹਾ, ‘ਪਿਛਲੇ 3 ਦਹਾਕਿਆਂ ਤੋਂ ਬਿਹਾਰ ‘ਤੇ ਲਾਲੂ ਯਾਦਵ ਅਤੇ ਨਿਤੀਸ਼ ਕੁਮਾਰ ਦਾ ਰਾਜ ਹੈ। ਲਾਲੂ ਜੀ ਪਹਿਲਾਂ 15 ਸਾਲ ਅਤੇ ਹੁਣ ਨਿਤੀਸ਼ ਕੁਮਾਰ ਪਿਛਲੇ 15 ਸਾਲਾਂ ਤੋਂ ਬਿਹਾਰ ਦੇ ਮੁੱਖ ਮੰਤਰੀ ਹਨ। ਲਾਲੂ ਜੀ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਮੰਨਣਾ ਹੈ ਕਿ 15 ਸਾਲਾਂ ਦੇ ਸ਼ਾਸਨ ਵਿੱਚ ਸਮਾਜਿਕ ਨਿਆਂ ਦਾ ਰਾਜ ਹੋਇਆ। ਸਰਕਾਰ ਨੇ ਆਰਥਿਕ ਅਤੇ ਸਮਾਜਿਕ ਤੌਰ ‘ਤੇ ਪਛੜੇ ਲੋਕਾਂ ਨੂੰ ਆਵਾਜ਼ ਦਿੱਤੀ। ਨਿਤੀਸ਼ ਸਮਰਥਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਆਰਥਿਕ ਵਿਕਾਸ ਅਤੇ ਹੋਰ ਸਮਾਜਿਕ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਵਿਕਾਸ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਨਾ ‘ਦੋਹਾਂ ਗੱਲਾਂ ‘ਚ ਹੀ ਕੁਝ ਸੱਚਾਈ ਹੈ। ਪਰ ਇੱਕ ਸੱਚਾਈ ਇਹ ਵੀ ਹੈ ਕਿ ਲਾਲੂ ਅਤੇ ਨਿਤੀਸ਼ ਦੇ 30 ਸਾਲਾਂ ਦੇ ਸ਼ਾਸਨ ਤੋਂ ਬਾਅਦ ਵੀ ਬਿਹਾਰ ਦੇਸ਼ ਦਾ ਸਭ ਤੋਂ ਪਿਛੜਾ ਅਤੇ ਗਰੀਬ ਸੂਬਾ ਹੈ। ਪੀ ਕੇ ਨੇ ਕਿਹਾ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਸਮਾਜ ਦੇ ਹਰ ਵਰਗ ਨਾਲ ਗੱਲ ਕੀਤੀ ਹੈ। ਮੈਂ ਲਗਭਗ 150 ਲੋਕਾਂ ਨਾਲ ਚਰਚਾ ਕੀਤੀ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਚਾਹੁੰਦੇ ਹਨ ਕਿ ਬਿਹਾਰ ਵਿੱਚ ਨਵੀਂ ਸੋਚ ਅਤੇ ਬਦਲਾਅ ਆਵੇ। ਆਉਣ ਵਾਲੇ 3-4 ਮਹੀਨਿਆਂ ਵਿੱਚ ਮੈਂ ਬਿਹਾਰ ਦੇ ਲਗਭਗ 17,000 ਲੋਕਾਂ ਨਾਲ ਗੱਲਬਾਤ ਕਰਾਂਗਾ। ਸੁਰਾਜ ਅਤੇ ਨਵੀ ਸੋਚ ਬਾਰੇ ਚਰਚਾ ਕੀਤੀ ਜਾਵੇਗੀ।
----------- Advertisement -----------
ਪੀਕੇ ਦਾ ਮਿਸ਼ਨ ਬਿਹਾਰ: 3 ਹਜ਼ਾਰ ਕਿ.ਮੀ ‘ਪਦਯਾਤਰਾ’ ਕਰਨਗੇ ਪ੍ਰਸ਼ਾਂਤ ਕਿਸ਼ੋਰ
Published on
----------- Advertisement -----------
----------- Advertisement -----------












