ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅੱਜ ਬਾਲੀ, ਇੰਡੋਨੇਸ਼ੀਆ ਲਈ ਰਵਾਨਾ ਹੋ ਗਏ। ਪੀਐਮ ਮੋਦੀ 14 ਤੋਂ 16 ਨਵੰਬਰ ਤੱਕ ਬਾਲੀ ਵਿੱਚ ਰਹਿਣਗੇ। ਜੀ-20 ਸਿਖਰ ਸੰਮੇਲਨ 15-16 ਨਵੰਬਰ ਨੂੰ ਹੋਵੇਗਾ। ਪੀਐਮ ਮੋਦੀ ਕਰੀਬ 45 ਘੰਟੇ ਦੇ ਆਪਣੇ ਠਹਿਰਾਅ ਦੌਰਾਨ 20 ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਦੁਨੀਆ ਦੇ 20 ਦੇਸ਼ਾਂ ਦੇ ਸਭ ਤੋਂ ਵੱਡੇ ਸਮੂਹ ਜੀ-20 ਦੇ ਨੇਤਾਵਾਂ ਦੇ ਸੰਮੇਲਨ ‘ਚ ਹਿੱਸਾ ਲੈਣ ਤੋਂ ਇਲਾਵਾ ਪ੍ਰਧਾਨ ਮੰਤਰੀ ਇਸ ‘ਚ ਹਿੱਸਾ ਲੈਣ ਵਾਲੇ 10 ਦੇਸ਼ਾਂ ਦੇ ਮੁਖੀਆਂ ਨਾਲ ਦੁਵੱਲੀ ਬੈਠਕ ਵੀ ਕਰਨਗੇ।
ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਇੰਡੋਨੇਸ਼ੀਆ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਮੈਂ 15 ਨਵੰਬਰ ਨੂੰ ਬਾਲੀ ‘ਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਨ ਲਈ ਉਤਸੁਕ ਹਾਂ। ਉਨ੍ਹਾਂ ਕਿਹਾ, ”ਬਾਲੀ ਸੰਮੇਲਨ ਦੌਰਾਨ ਮੈਂ ਜੀ-20 ਦੇ ਨੇਤਾਵਾਂ ਨਾਲ ਗਲੋਬਲ ਵਿਕਾਸ, ਭੋਜਨ ਅਤੇ ਊਰਜਾ ਸੁਰੱਖਿਆ, ਵਾਤਾਵਰਣ, ਸਿਹਤ ਅਤੇ ਡਿਜੀਟਲ ਪਰਿਵਰਤਨ ਵਰਗੇ ਮੁੱਦਿਆਂ ‘ਤੇ ਵਿਆਪਕ ਚਰਚਾ ਕਰਾਂਗਾ।
----------- Advertisement -----------
G-20 ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਬਾਲੀ ਲਈ ਰਵਾਨਾ
Published on
----------- Advertisement -----------
----------- Advertisement -----------












