ਗਾਜ਼ੀਆਬਾਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੋਡ ਸ਼ੋਅ ਸ਼ੁਰੂ ਹੋਣ ਵਾਲਾ ਹੈ। ਇਹ ਰੋਡ ਸ਼ੋਅ ਮਾਲੀਵਾੜਾ ਤੋਂ ਚੌਧਰੀ ਮੋੜ ਤੱਕ ਹੋਵੇਗਾ। ਇਹ ਰੋਡ ਸ਼ੋਅ 1400 ਮੀਟਰ ਲੰਬਾ ਹੋਵੇਗਾ। ਇਸ ਤੋਂ ਪਹਿਲਾਂ ਦੁਪਹਿਰ ਬਾਅਦ ਪੀਐਮ ਮੋਦੀ ਨੇ ਸਹਾਰਨਪੁਰ ਵਿੱਚ ਰੈਲੀ ਕੀਤੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਨੂੰ ਲੈ ਕੇ ਸਮਰਥਕਾਂ ‘ਚ ਭਾਰੀ ਉਤਸ਼ਾਹ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਛੇ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਰੋਡ ਸ਼ੋਅ ਦੇ ਰੂਟ ‘ਤੇ ਛੱਤਾਂ ‘ਤੇ ਵੀ ਡਿਊਟੀ ਲਗਾਈ ਗਈ ਹੈ। ਰੈਪਿਡ ਐਕਸ਼ਨ ਫੋਰਸ ਅਤੇ ਪੀਏਸੀ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ।
ਏਡੀਸੀਪੀ ਟਰੈਫਿਕ ਵਰਿੰਦਰ ਕੁਮਾਰ ਨੇ ਇਸ ਦੌਰਾਨ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਅਸੁਵਿਧਾ ਦੀ ਸਥਿਤੀ ਵਿੱਚ ਲੋਕ ਟ੍ਰੈਫਿਕ ਹੈਲਪਲਾਈਨ ਨੰਬਰ- 9643322904, 01202986100, ਟ੍ਰੈਫਿਕ ਇੰਸਪੈਕਟਰ ਹੈੱਡਕੁਆਰਟਰ ਸੰਤੋਸ਼ ਸਿੰਘ- 7007847097, ਟ੍ਰੈਫਿਕ ਇੰਸਪੈਕਟਰ II ਅਜੇ ਕੁਮਾਰ- 9219005151 ਨਾਲ ਸੰਪਰਕ ਕਰ ਸਕਦੇ ਹਨ।
----------- Advertisement -----------
ਗਾਜ਼ੀਆਬਾਦ ‘ਚ PM ਮੋਦੀ ਦਾ 1400 ਮੀਟਰ ਲੰਬਾ ਰੋਡ ਸ਼ੋਅ, ਸਮਰਥਕਾਂ ‘ਚ ਭਾਰੀ ਉਤਸ਼ਾਹ
Published on
----------- Advertisement -----------
----------- Advertisement -----------




