ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਮੋਰਬੀ ‘ਚ ਭਗਵਾਨ ਹਨੂੰਮਾਨ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਅਨੁਸਾਰ ਭਗਵਾਨ ਹਨੂੰਮਾਨ ਨਾਲ ਸਬੰਧਤ ਚਾਰਧਾਮ ਪ੍ਰਾਜੈਕਟ ਤਹਿਤ ਦੇਸ਼ ਦੀਆਂ ਚਾਰੇ ਦਿਸ਼ਾਵਾਂ ਵਿੱਚ ਹਨੂੰਮਾਨ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਜਾਣੀਆਂ ਹਨ। ਇਸ ਕੜੀ ਵਿੱਚ ਹਨੂੰਮਾਨ ਦੀ ਇਹ ਦੂਜੀ ਮੂਰਤੀ ਹੈ, ਜੋ ਪੱਛਮ ਦਿਸ਼ਾ ਵਿੱਚ ਹੈ। ਮੂਰਤੀ ਮੋਰਬੀ ਦੇ ਬਾਪੂ ਕੇਸ਼ਵਾਨੰਦ ਆਸ਼ਰਮ ਵਿੱਚ ਸਥਾਪਿਤ ਕੀਤੀ ਗਈ ਹੈ।
ਪੀਐਮ ਨੇ ਇਸ ਮੌਕੇ ਕਿਹਾ ਕਿ ਹਨੂੰਮਾਨ ਜੀ ਹਰ ਕਿਸੇ ਨੂੰ ਆਪਣੀ ਸ਼ਰਧਾ, ਸੇਵਾ ਨਾਲ ਜੋੜਦੇ ਹਨ। ਹਰ ਕਿਸੇ ਨੂੰ ਹਨੂੰਮਾਨ ਜੀ ਤੋਂ ਪ੍ਰੇਰਨਾ ਮਿਲਦੀ ਹੈ। ਹਨੂੰਮਾਨ ਉਹ ਸ਼ਕਤੀ ਅਤੇ ਤਾਕਤ ਹੈ, ਜਿਸ ਨੇ ਜੰਗਲ ਵਿਚ ਰਹਿਣ ਵਾਲੀਆਂ ਸਾਰੀਆਂ ਨਸਲਾਂ ਅਤੇ ਜੰਗਲੀ ਭਰਾਵਾਂ ਨੂੰ ਆਦਰ-ਸਤਿਕਾਰ ਦਾ ਅਧਿਕਾਰ ਦਿੱਤਾ ਹੈ। ਇਸੇ ਲਈ ਹਨੂੰਮਾਨ ਜੀ ਵੀ ਇਕ ਭਾਰਤ, ਸ੍ਰੇਸ਼ਠ ਭਾਰਤ ਦਾ ਇੱਕ ਮਹੱਤਵਪੂਰਨ ਸੂਤਰ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਮ ਕਥਾ ਵੀ ਕਰਵਾਈ ਜਾਂਦੀ ਹੈ। ਭਾਸ਼ਾ-ਬੋਲੀ ਭਾਵੇਂ ਕੋਈ ਵੀ ਹੋਵੇ, ਪਰ ਰਾਮਕਥਾ ਦੀ ਭਾਵਨਾ ਸਭ ਨੂੰ ਜੋੜਦੀ ਹੈ, ਪਰਮਾਤਮਾ ਦੀ ਭਗਤੀ ਨਾਲ ਜੋੜਦੀ ਹੈ। ਇਹ ਭਾਰਤੀ ਵਿਸ਼ਵਾਸ, ਸਾਡੀ ਅਧਿਆਤਮਿਕਤਾ, ਸਾਡੀ ਸੰਸਕ੍ਰਿਤੀ, ਸਾਡੀ ਪਰੰਪਰਾ ਦੀ ਤਾਕਤ ਹੈ।
----------- Advertisement -----------
ਪੀ.ਐਮ ਮੋਦੀ ਨੇ ਭਗਵਾਨ ਹਨੂੰਮਾਨ ਦੀ 108 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ
Published on
----------- Advertisement -----------
----------- Advertisement -----------












