ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੈਰਿਸ ਪੈਰਾਲੰਪਿਕ-2024 ਵਿੱਚ ਸੋਨ ਤਗ਼ਮਾ ਜੇਤੂ ਅਵਨੀ ਲੇਖਰਾ ਨੂੰ ਉਸ ਦੀ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਅਵਨੀ ਲੇਖਰਾ ਨੂੰ ਫ਼ੋਨ ‘ਤੇ ਵਧਾਈ ਦਿੱਤੀ। ਪੀਐਮ ਮੋਦੀ ਨੇ ਅਵਨੀ ਲੇਖਰਾ ਨੂੰ ਕਿਹਾ ਕਿ ਉਹ ਪੈਰਾਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਪੀਐਮ ਮੋਦੀ ਨੇ ਅਵਨੀ ਨੂੰ ਫ਼ੋਨ ‘ਤੇ ਕਿਹਾ, “ਬਹੁਤ ਬਹੁਤ ਵਧਾਈਆਂ ਅਵਨੀ। ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?” ਅਵਨੀ ਨੇ ਕਿਹਾ, “ਚੰਗਾ ਲੱਗ ਰਿਹਾ ਹੈ ਸਰ। ਇਹ ਦੂਜੀ ਵਾਰ ਹੈ ਜਦੋਂ ਮੈਂ ਪੈਰਾਲੰਪਿਕ ‘ਚ ਆਈ ਹਾਂ, ਮੈਂ ਥੋੜ੍ਹੀ ਘਬਰਾਈ ਹੋਈ ਸੀ।” ਪਰ ਤੁਸੀਂ ਉਮੀਦਾਂ ਦਾ ਬੋਝ ਨਾ ਚੁੱਕਣ ਲਈ ਕਿਹਾ ਸੀ, ਇਸ ਲਈ ਮੈਂ ਓਵੇ ਹੀ ਖੇਡੀ।” ਮੋਦੀ ਨੇ ਅੱਗੇ ਕਿਹਾ, “ਅਵਨੀ, ਤੁਸੀਂ ਲਗਾਤਾਰ ਬਹੁਤ ਵਧੀਆ ਕਰ ਰਹੇ ਹੋ। ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਤੁਸੀਂ ਸਖਤ ਮਿਹਨਤ ਕਰਦੇ ਹੋ ਅਤੇ ਬਿਹਤਰ ਕਰਦੇ ਹੋ।” ਦੱਸ ਦਈਏ ਕਿ ਭਾਰਤ ਨੇ ਪੈਰਾਲੰਪਿਕ ‘ਚ ਹੁਣ ਤੱਕ 2 ਸੋਨ, 4 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤੇ ਹਨ।
----------- Advertisement -----------
ਪੈਰਿਸ ਪੈਰਾਲੰਪਿਕਸ ‘ਚ ਸੋਨ ਤਗ਼ਮਾ ਜੇਤੂ ਅਵਨੀ ਨਾਲ PM ਮੋਦੀ ਨੇ ਵੀਡੀਓ ਕਾਲ ‘ਤੇ ਕੀਤੀ ਗੱਲਬਾਤ, ਪੜ੍ਹੋ ਕੀ ਕਿਹਾ?
Published on
----------- Advertisement -----------
----------- Advertisement -----------