July 27, 2026, 6:19 am
----------- Advertisement -----------
HomeNewsBreaking NewsPM ਮੋਦੀ ਦਾ ਇਹ ਵੀਡੀਓ ਯੂਟਿਊਬ 'ਤੇ ਕਰ ਰਿਹਾ ਸਭ ਤੋਂ ਉਪਰ...

PM ਮੋਦੀ ਦਾ ਇਹ ਵੀਡੀਓ ਯੂਟਿਊਬ ‘ਤੇ ਕਰ ਰਿਹਾ ਸਭ ਤੋਂ ਉਪਰ Trend, ਸਿਰਫ ਸੱਤ ਘੰਟਿਆਂ ‘ਚ 28 ਲੱਖ ਲੋਕਾਂ ਨੇ ਦੇਖਿਆ

Published on

----------- Advertisement -----------

ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਏ ਫਾਈਨਲ ਮੈਚ ਨੂੰ ਦੇਖਣ ਪਹੁੰਚੇ ਸਨ। ਭਾਰਤੀ ਟੀਮ ਦੀ ਹਾਰ ਤੋਂ ਬਾਅਦ ਪੀਐਮ ਮੋਦੀ ਡਰੈਸਿੰਗ ਰੂਮ ਵਿੱਚ ਗਏ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਹਾਰ ਤੋਂ ਬਾਅਦ ਟੀਮ ਦੇ ਸਾਰੇ ਖਿਡਾਰੀ ਭਾਵੁਕ ਹੋ ਗਏ, ਜਿਨ੍ਹਾਂ ਨੂੰ ਪੀਐਮ ਮੋਦੀ ਨੇ ਦਿਲਾਸਾ ਦਿੱਤਾ ਅਤੇ ਮੁਹੰਮਦ ਸ਼ਮੀ ਨੂੰ ਗਲੇ ਲਗਾਇਆ।
ਪੀਐਮ ਮੋਦੀ ਅਤੇ ਖਿਡਾਰੀਆਂ ਦੀ ਇਸ ਮੁਲਾਕਾਤ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਕਾਫੀ ਵਾਇਰਲ ਹੋਇਆ ਹੈ। ਇਹ ਵੀਡੀਓ 21 ਨਵੰਬਰ ਨੂੰ ਯੂ-ਟਿਊਬ ‘ਤੇ ਨਰਿੰਦਰ ਮੋਦੀ ਚੈਨਲ ‘ਤੇ ਵੀ ਅਪਲੋਡ ਕੀਤਾ ਗਿਆ ਹੈ। ਸਿਰਫ਼ 7 ਘੰਟਿਆਂ ਵਿੱਚ ਇਹ ਵੀਡੀਓ ਯੂਟਿਊਬ ਦੀ ਟਾਪ ਟ੍ਰੈਂਡਿੰਗ ਲਿਸਟ ਵਿੱਚ ਆ ਗਿਆ ਹੈ। ਇਸ ਵੀਡੀਓ ਨੂੰ 7 ਘੰਟਿਆਂ ‘ਚ 28 ਲੱਖ ਲੋਕਾਂ ਨੇ ਦੇਖਿਆ ਹੈ।
ਇਸ ਵੀਡੀਓ ਦਾ ਕੈਪਸ਼ਨ ਹੈ ‘ਵਰਲਡ ਕੱਪ ਫਾਈਨਲ ਤੋਂ ਬਾਅਦ ਪੀਐਮ ਮੋਦੀ ਨੇ ‘ਮੈਨ ਇਨ ਬਲੂ’ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਕ੍ਰਿਕਟ ਟੀਮ ਨੂੰ ਦਿਲਾਸਾ ਦਿੱਤਾ। ਨਰਿੰਦਰ ਮੋਦੀ ਚੈਨਲ ਦੇ 19.1 ਮਿਲੀਅਨ ਸਬਸਕਰਾਇਬਰ ਹਨ। ਹੁਣ ਤੱਕ ਇਸ ਵੀਡੀਓ ‘ਤੇ 9 ਹਜ਼ਾਰ ਤੋਂ ਵੱਧ ਲੋਕ ਕਮੈਂਟ ਕਰ ਚੁੱਕੇ ਹਨ ਅਤੇ 2 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਹ ਵੀਡੀਓ ਸਿਰਫ 1.48 ਮਿੰਟ ਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਲੋਕਾਂ ਨੇ 2027 ਵਿੱਚ ਮੁੜ ‘ਆਪ’ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਮੋਗਾ, 25 ਜੁਲਾਈ,2026*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੂਰੇ ਵਿਸ਼ਵਾਸ ਨਾਲ...

‘ਪੈਸਾ ਸਹੀ ਹੱਥਾਂ ਤੱਕ ਪਹੁੰਚਿਆ’: ਪੰਜਾਬ ਦੀਆਂ ਔਰਤਾਂ ਨੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਡੀਬੀਟੀ ਦੀ ਸ਼ਲਾਘਾ ਕੀਤੀ

ਚੰਡੀਗੜ੍ਹ, 25 ਜੁਲਾਈ 2026::ਭਗਵੰਤ ਮਾਨ ਸਰਕਾਰ ਵੱਲੋਂ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ...

ਧਰਮੇਂਦਰ ਪ੍ਰਧਾਨ ਦਾ ਅਸਤੀਫਾ ਕਰੋੜਾਂ ਵਿਦਿਆਰਥੀਆਂ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਦੀ ਜਿੱਤ ਹੈ: ਮਾਲਵਿੰਦਰ ਕੰਗ

*ਚੰਡੀਗੜ੍ਹ; 25 ਜੁਲਾਈ,2026* ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਨੀਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ...

ਪੰਜਾਬ ਸਰਕਾਰ ਵੱਲੋਂ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਦਾ ਹੋਰ ਵਿਸਥਾਰ ; 100 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੁਰੂਆਤ, ਕੁੱਲ ਗਿਣਤੀ 1,090 ‘ਤੇ ਪੁੱਜੀ

*ਚੰਡੀਗੜ੍ਹ, 25 ਜੁਲਾਈ,2026*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ...

ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕਰਮਚਾਰੀ 21 ਜੁਲਾਈ ਤੋਂ ਸਮੂਹਿਕ ਛੁੱਟੀ ਲੈ...

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਸੰਬੰਧੀ ਦਿੱਲੀ ਪੁਲਿਸ ਨੇ ਇੱਕ...

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਜੰਤਰ ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ...

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...