ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤਾ ਪੇਸ਼ ਕਰਨ ਲਈ ਸੰਸਦ ਪਹੁੰਚੇ ਹਨ। ਇਸ ਦੌਰਾਨ ਪੀਐਮ ਮੋਦੀ ਦੇ ਪਹਿਰਾਵੇ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਉਹ ਨੀਲੇ ਰੰਗ ਦੀ ਸਪੈਸ਼ਲ ਜੈਕੇਟ ਵਿੱਚ ਸੰਸਦ ਵਿੱਚ ਨਜ਼ਰ ਆਏ। ਸਪੈਸ਼ਲ ਇਸ ਲਈ ਕਿਉਕਿ ਪ੍ਰਧਾਨ ਮੰਤਰੀ ਦੀ ਇਹ ਜੈਕਟ ਕੱਪੜੇ ਦੀ ਨਹੀਂ ਸਗੋਂ ਪਲਾਸਟਿਕ ਦੀਆਂ ਬੋਤਲਾਂ ਦੀ ਰੀਸਾਈਕਲ ਕੀਤੀ ਗਈ ਸਮੱਗਰੀ ਤੋਂ ਬਣੀ ਹੈ। ਇਹ ਜੈਕਟ ਸੋਮਵਾਰ ਨੂੰ ਬੈਂਗਲੁਰੂ ਵਿੱਚ ਇੰਡੀਆ ਐਨਰਜੀ ਵੀਕ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦੁਆਰਾ ਪ੍ਰਧਾਨ ਮੰਤਰੀ ਮੋਦੀ ਨੂੰ ਭੇਂਟ ਕੀਤੀ ਗਈ ਸੀ।
ਜਾਣਕਾਰੀ ਮੁਤਾਬਿਕ ਤਾਮਿਲਨਾਡੂ ਦੇ ਕਰੂਰ ਦੀ ਇੱਕ ਕੰਪਨੀ ਸ਼੍ਰੀ ਰੇਂਗਾ ਪੋਲੀਮਰਸ ਨੇ ਪੀਐਮ ਮੋਦੀ ਦੀ ਇਸ ਜੈਕੇਟ ਦਾ ਫੈਬਰਿਕ ਤਿਆਰ ਕੀਤਾ ਹੈ। ਕੰਪਨੀ ਨੇ ਪੀਈਟੀ ਬੋਤਲਾਂ ਤੋਂ ਬਣੇ 9 ਵੱਖ-ਵੱਖ ਰੰਗਾਂ ਦੇ ਕੱਪੜੇ ਇੰਡੀਅਨ ਆਇਲ ਨੂੰ ਭੇਜੇ ਸਨ। ਇਸ ਵਿੱਚੋਂ ਪੀਐਮ ਮੋਦੀ ਲਈ ਕੱਪੜਾ ਚੁਣਿਆ ਗਿਆ। ਇਸ ਤੋਂ ਬਾਅਦ ਇਹ ਕੱਪੜਾ ਗੁਜਰਾਤ ਵਿੱਚ ਮੌਜੂਦ ਪੀਐਮ ਮੋਦੀ ਦੇ ਦਰਜ਼ੀ ਨੂੰ ਭੇਜਿਆ ਗਿਆ ਅਤੇ ਫਿਰ ਉਸ ਨੇ ਇਹ ਜੈਕਟ ਤਿਆਰ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਅਜਿਹੀ ਇੱਕ ਜੈਕਟ ਬਣਾਉਣ ਲਈ ਲਗਭਗ 15 ਬੋਤਲਾਂ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਪੂਰੀ ਡਰੈੱਸ ਤਿਆਰ ਕਰਨ ਲਈ ਲਗਭਗ 28 ਬੋਤਲਾਂ ਦੀ ਲੋੜ ਹੁੰਦੀ ਹੈ। ਇਸ ਨੂੰ ਰੰਗ ਦੇਣ ਲਈ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਪਹਿਲਾਂ ਫਾਈਬਰ ਤਿਆਰ ਕੀਤਾ ਜਾਂਦਾ ਹੈ, ਫਿਰ ਇਸਨੂੰ ਫੈਬਰਿਕ ਵਿੱਚ ਬਦਲਿਆ ਜਾਂਦਾ ਹੈ ਅਤੇ ਅੰਤ ਵਿੱਚ ਪਹਿਰਾਵਾ ਤਿਆਰ ਹੁੰਦਾ ਹੈ। ਪਲਾਸਟਿਕ ਦੀ ਰੀਸਾਈਕਲਿੰਗ ਨਾਲ ਬਣੀ ਜੈਕੇਟ ਦੀ ਬਾਜ਼ਾਰੀ ਕੀਮਤ ਸਿਰਫ 2000 ਰੁਪਏ ਹੈ।
----------- Advertisement -----------
ਪਲਾਸਟਿਕ ਦੀਆਂ ਖਰਾਬ ਬੋਤਲਾਂ ਤੋਂ ਬਣੀ ਜੈਕੇਟ ਪਾ ਕੇ ਸੰਸਦ ਪਹੁੰਚੇ ਪੀਐਮ ਮੋਦੀ, ਜਾਣੋ ਇਸ ਜੈਕੇਟ ਦੀ ਕੀਮਤ
Published on
----------- Advertisement -----------
----------- Advertisement -----------












