ਪੀਐਮ ਮੋਦੀ ਨੇ ਅਕਤੂਬਰ 2022 ਵਿੱਚ ਰੁਜ਼ਗਾਰ ਮੇਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ 2023 ਦੇ ਅੰਤ ਤੱਕ 10 ਲੱਖ ਭਰਤੀਆਂ ਕਰਨ ਦਾ ਵਾਅਦਾ ਕੀਤਾ ਹੈ। ਇਸੇ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 16 ਮਈ ਨੂੰ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਹ ਪੱਤਰ ਰੋਜ਼ਗਾਰ ਮੇਲੇ ਦੌਰਾਨ ਦਿੱਤੇ ਜਾਣਗੇ। ਇਹ ਨੌਕਰੀ ਮੇਲਾ ਦੇਸ਼ ਦੀਆਂ 45 ਥਾਵਾਂ ‘ਤੇ ਲਗਾਇਆ ਜਾਵੇਗਾ। ਅਧਿਕਾਰੀਆਂ ਰਾਹੀਂ ਇਨ੍ਹਾਂ ਥਾਵਾਂ ’ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਸਵੇਰੇ 10.30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਪੀਐਮ ਮੋਦੀ ਨੌਜਵਾਨਾਂ ਨੂੰ ਸੰਬੋਧਨ ਵੀ ਕਰਨਗੇ।
ਪੂਰੇ ਦੇਸ਼ ਵਿੱਚੋਂ ਚੁਣੇ ਗਏ ਨਵੇਂ ਕਰਮਚਾਰੀਆਂ ਦੀ ਭਾਰਤੀ ਡਾਕ ਸੇਵਾ, ਡਾਕ ਇੰਸਪੈਕਟਰ, ਕਮਰਸ਼ੀਅਲ-ਕਮ-ਟਿਕਟ ਕਲਰਕ, ਜੂਨੀਅਰ ਕਲਰਕ ਟਾਈਪਿਸਟ, ਜੂਨੀਅਰ ਲੇਖਾ ਕਲਰਕ, ਟਰੈਕ ਮੇਨਟੇਨਰ, ਸਹਾਇਕ ਸੈਕਸ਼ਨ ਅਫਸਰ, ਲੋਅਰ ਡਿਵੀਜ਼ਨ ਕਲਰਕ, ਸਬ ਡਿਵੀਜ਼ਨ ਅਫਸਰ, ਟੈਕਸ ਸਹਾਇਤਾ, ਸਹਾਇਕ ਇਨਫੋਰਸਮੈਂਟ ਅਫਸਰ, ਇੰਸਪੈਕਟਰ, ਨਰਸਿੰਗ ਅਫਸਰ, ਸਹਾਇਕ ਸੁਰੱਖਿਆ ਅਫਸਰ, ਫਾਇਰਮੈਨ, ਸਹਾਇਕ ਲੇਖਾ ਅਫਸਰ, ਸਹਾਇਕ ਆਡਿਟ ਅਫਸਰ, ਡਿਵੀਜ਼ਨਲ ਅਕਾਊਂਟੈਂਟ, ਆਡੀਟਰ, ਕਾਂਸਟੇਬਲ, ਹੈੱਡ ਕਾਂਸਟੇਬਲ, ਅਸਿਸਟੈਂਟ ਕਮਾਂਡੈਂਟ, ਪ੍ਰਿੰਸੀਪਲ, ਟਰੇਂਡ ਗ੍ਰੈਜੂਏਟ ਟੀਚਰ, ਅਸਿਸਟੈਂਟ ਰਜਿਸਟਰਾਰ, ਅਸਿਸਟੈਂਟ ਪ੍ਰੋਫੈਸਰ ਵਰਗੀਆਂ ਕਈ ਅਸਾਮੀਆਂ ‘ਤੇ ਭਰਤੀ ਕੀਤੀ ਜਾ ਰਹੀ ਹੈ।
----------- Advertisement -----------
PM ਮੋਦੀ ਅੱਜ 71 ਹਜ਼ਾਰ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ
Published on
----------- Advertisement -----------
----------- Advertisement -----------












