June 26, 2026, 12:31 am
----------- Advertisement -----------
HomeNewsLatest Newsਸਵੇਰ ਦੇ ਯੋਗ ਤੋਂ ਲੈ ਕੇ ਰਾਤ ਦੇ ਸੌਣ ਤਕ ਸਭ ਤੋਂ...

ਸਵੇਰ ਦੇ ਯੋਗ ਤੋਂ ਲੈ ਕੇ ਰਾਤ ਦੇ ਸੌਣ ਤਕ ਸਭ ਤੋਂ ਵੱਖਰੀ ਅਤੇ ਖਾਸ ਹੈ ਪੀ ਐਮ ਮੋਦੀ ਦੀ ਜੀਵਨ ਸ਼ੈਲੀ

Published on

----------- Advertisement -----------

ਹਰ ਕੋਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀ ਛੋਟੀ ਤੋਂ ਛੋਟੀ ਗੱਲ ਜਾਣਨਾ ਚਾਹੁੰਦਾ ਹੈ। ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮੋਦੀ ਦੀ ਚਰਚਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੰਮ ਕਰਨ ਦਾ ਅੰਦਾਜ਼ ਵੱਖਰਾ ਹੈ ਅਤੇ ਇਸੇ ਕਾਰਨ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਪੂਰੀ ਦੁਨੀਆ ਇਹ ਜਾਣਦੀ ਹੈ ਕਿ ਉਹ ਸਿਹਤਮੰਦ ਅਤੇ ਸਾਦਾ ਜੀਵਨ ਪਸੰਦ ਕਰਦੇ ਹਨ। ਉਨ੍ਹਾਂ ਦਾ ਯੋਗਾ ਪ੍ਰਤੀ ਪਿਆਰ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਪ੍ਰਧਾਨ ਮੰਤਰੀ ਦੀ ਸਿਹਤਮੰਦ ਜੀਵਨ ਸ਼ੈਲੀ ਦਾ ਨਤੀਜਾ ਹੈ ਕਿ 60 ਸਾਲ ਤੋਂ ਵੀ ਵੱਧ ਦੀ ਉਮਰ ਦੇ ਹੋਣ ਦੇ ਬਾਵਜੂਦ ਉਹ ਸਰਗਰਮ ਅਤੇ ਊਰਜਾਵਾਨ ਨਜ਼ਰ ਆਉਂਦੇ ਹਨ। ਆਓ ਜਾਣਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਈਫ ਸਟਾਈਲ ਕਿੰਨਾ ਖਾਸ ਹੈ
ਉਨ੍ਹਾਂ ਦੇ ਬਚਪਨ ਦੇ ਦਿਨਾਂ ਬਾਰੇ ਦੱਸਣ ਵਾਲੇ ਦੱਸਦੇ ਹਨ ਕਿ ਬਚਪਨ ਵਿੱਚ ਮੋਦੀ ਹਰ ਰੋਜ਼ ਸ਼ਰਮਿਸ਼ਠਾ ਤਲਾਬ ਵਿੱਚ ਘੰਟਿਆਂ ਬੱਧੀ ਤੈਰਦੇ ਸਨ। ਸਰੀਰ ਨੂੰ ਸਿਹਤਮੰਦ ਰੱਖਣ ਲਈ ਤੈਰਾਕੀ ਸਭ ਤੋਂ ਵਧੀਆ ਕਸਰਤ ਹੈ। ਇਸ ਤੋਂ ਬਾਅਦ ਮੋਦੀ ਆਰਐਸਐਸ ਦੀ ਸ਼ਾਖਾ ਵਿੱਚ ਬਾਲ ਸਵੈਮ ਸੇਵਕ ਵਿੱਚ ਸ਼ਾਮਲ ਹੋ ਗਏ। ਇੱਥੇ ਉਹ ਰੁਟੀਨ ‘ਚ ਸੂਰਜ ਨਮਸਕਾਰ ਕਰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਾਧੂ-ਸੰਤਾਂ ਤੋਂ ਪ੍ਰਾਣਾਯਾਮ ਦੀ ਸਿੱਖਿਆ ਲਈ। ਨਰਿੰਦਰ ਮੋਦੀ ਨੇ ਬਚਪਨ ਤੋਂ ਹੀ ਕਸਰਤ ਦੀ ਆਦਤ ਕਦੇ ਨਹੀਂ ਛੱਡੀ। ਅੱਜ ਵੀ ਉਹ ਰੋਜ਼ਾਨਾ ਸਵੇਰੇ ਕਸਰਤ ਕਰਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਵਰਤ ਰੱਖਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਮੋਦੀ ਨਵਰਾਤਰੀ ਦੌਰਾਨ ਨੌਂ ਦਿਨਾਂ ਦਾ ਵਰਤ ਰੱਖਦੇ ਹਨ। ਮੋਦੀ ਵਰਤ ਦੌਰਾਨ ਸਿਰਫ ਨਿੰਬੂ ਪਾਣੀ ਪੀਂਦੇ ਹਨ।
ਪੀਐਮ ਮੋਦੀ ਦੀ ਖੁਰਾਕ ਸ਼ੁੱਧ ਸ਼ਾਕਾਹਾਰੀ ਅਤੇ ਪੋਸ਼ਣ ਨਾਲ ਭਰਪੂਰ ਹੈ। ਸਵੇਰੇ ਯੋਗਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਸਵੇਰ ਦੇ ਨਾਸ਼ਤੇ ਵਿੱਚ ਸਾਦਾ ਗੁਜਰਾਤੀ ਭੋਜਨ ਖਾਣਾ ਪਸੰਦ ਕਰਦੇ ਹਨ। ਕਿਹਾ ਜਾਂਦਾ ਹੈ ਕਿ ਮੋਦੀ ਨੂੰ ਨਾਸ਼ਤੇ ਵਿੱਚ ਪੋਹਾ ਖਾਣਾ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਗੁਜਰਾਤੀ ਪਕਵਾਨ ਜਿਵੇਂ ਖਿਚੜੀ, ਕੜ੍ਹੀ, ਉਪਮਾ, ਖਾਖਰਾ ਆਦਿ ਵੀ ਮੋਦੀ ਵੱਲੋਂ ਨਾਸ਼ਤੇ ‘ਚ ਪਸੰਦ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨਾਸ਼ਤੇ ਵਿੱਚ ਅਦਰਕ ਵਾਲੀ ਚਾਹ ਜ਼ਰੂਰ ਪੀਂਦੇ ਹਨ। ਇਸ ਨਾਸ਼ਤੇ ਕਾਰਨ ਉਹ ਦੁਪਹਿਰ ਤੱਕ ਊਰਜਾਵਾਨ ਰਹਿੰਦੇ ਹਨ।
ਦਿਨ ਦੀ ਖੁਰਾਕ ਵਿੱਚ ਪ੍ਰਧਾਨ ਮੰਤਰੀ ਮੋਦੀ ਬਿਨਾਂ ਮਸਾਲਿਆਂ ਵਾਲਾ ਸਾਦਾ ਅਤੇ ਸੰਤੁਲਿਤ ਭੋਜਨ ਲੈਂਦੇ ਹਨ। ਪ੍ਰਧਾਨ ਮੰਤਰੀ ਦੇ ਦੁਪਹਿਰ ਦੇ ਖਾਣੇ ਵਿੱਚ ਚਾਵਲ, ਦਾਲ, ਸਬਜ਼ੀਆਂ ਅਤੇ ਦਹੀ ਸ਼ਾਮਲ ਹਨ। ਉਹ ਕਣਕ ਦੀ ਰੋਟੀ ਨਾਲੋਂ ਗੁਜਰਾਤੀ ਭਾਕਰੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਪ੍ਰਧਾਨ ਮੰਤਰੀ ਸੰਸਦ ਦੀ ਕਾਰਵਾਈ ਦੌਰਾਨ ਦੁਪਹਿਰ ਵੇਲੇ ਸੰਸਦ ਦੀ ਕੰਟੀਨ ਤੋਂ ਸਿਰਫ਼ ਫਲਾਂ ਦਾ ਸਲਾਦ ਖਾਂਦੇ ਹਨ।
ਪ੍ਰਧਾਨ ਮੰਤਰੀ ਮੋਦੀ ਰਾਤ ਦੇ ਖਾਣੇ ਵਿੱਚ ਹਲਕਾ ਭੋਜਨ ਖਾਣਾ ਪਸੰਦ ਕਰਦੇ ਹਨ। ਮੋਦੀ ਦੇ ਡਿਨਰ ‘ਚ ਗੁਜਰਾਤੀ ਖਿਚੜੀ ਤੋਂ ਇਲਾਵਾ ਭਾਖੜੀ, ਦਾਲ ਅਤੇ ਬਿਨ੍ਹਾਂ ਮਸਾਲੇ ਦੀਆਂ ਸਬਜ਼ੀਆਂ ਵਰਗੇ ਪਕਵਾਨ ਸ਼ਾਮਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗੈਰਕਾਨੂੰਨੀ ਹਥਿਆਰ ਬਰਾਮਦ

ਐੱਸ.ਏ.ਐੱਸ. ਨਗਰ (ਮੋਹਾਲੀ); 25 ਜੂਨ 2026:ਸੰਗਠਿਤ ਅਪਰਾਧ ਅਤੇ ਗੈਂਗ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ...

‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ ਵਿਵਾਦ ‘ਤੇ CM ਮਾਨ ਦੇ ਖੁਲਾਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਆਪਣੇ ਕਥਿਤ ਵਾਇਰਲ...

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...

ਵਿਰਾਟ ਕੋਹਲੀ ਦੇ ‘One8’ ਬ੍ਰਾਂਡ ਦੇ ਜੁੱਤਿਆਂ ਨੇ ਮਚਾਈ ਧੁੰਮ, 24 ਘੰਟਿਆਂ ‘ਚ ਵਿਕੇ ਡੇਢ ਲੱਖ ਜੁੱਤੇ

ਵਿਰਾਟ ਕੋਹਲੀ ਦੇ 'One8' ਬ੍ਰਾਂਡ ਦੇ ਜੁੱਤਿਆਂ ਨੇ ਧੂਮ ਮਚਾ ਰੱਖੀ ਹੈ। ਲਾਂਚ ਹੋਣ...

ਪਟਿਆਲਾ ‘ਚ ਫ਼ੌਜੀ ਨੇ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ ‘ਚ ਸੁੱਟਿਆ, ਪਤਨੀ ਦੀ ਮੌਤ

ਪੰਜਾਬ ਦੇ ਪਟਿਆਲਾ ਵਿੱਚ ਇੱਕ ਫ਼ੌਜੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤੇ ਜਾਣ...

ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਆਰਮਜ਼ ਐਕਟ ਤਹਿਤ...

ਵੈਨੇਜ਼ੁਏਲਾ ‘ਚ 7.2 ਤੇ 7.5 ਤੀਬਰਤਾ ਦੇ ਆਏ ਦੋ ਭੂਚਾਲ, ਹਜ਼ਾਰਾਂ ਮੌਤਾਂ ਦਾ ਖਦਸ਼ਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਵੈਨੇਜ਼ੁਏਲਾ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਦੋ ਜ਼ਬਰਦਸਤ ਭੂਚਾਲਾਂ ਨੇ ਭਾਰੀ...