ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗੇਗਾ। ਦਿੱਲੀ ਵਾਸੀਆਂ ਲਈ IGL ਨੇ PNG ਦੀ ਕੀਮਤ ਵਧਾ ਦਿੱਤੀ ਹੈ ਜੋ ਪਾਈਪਾਂ ਰਾਹੀਂ ਲੋਕਾਂ ਦੀ ਰਸੋਈ ਤੱਕ ਪਹੁੰਚਦੀ ਹੈ। ਦਿੱਲੀ ਵਿੱਚ ਪਾਈਪ ਵਾਲੀ ਰਸੋਈ ਗੈਸ ਦੀ ਕੀਮਤ ਵਿੱਚ 2.63 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। PNG ਦੀ ਕੀਮਤ ਹੁਣ 50.59 ਰੁਪਏ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ ਹੋਵੇਗੀ, ਜੋ ਕਿ ਪਹਿਲਾਂ 47.96 ਰੁਪਏ ਸੀ। ਦੱਸ ਦਈਏ ਕਿ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ PNG ਦੀਆਂ ਕੀਮਤਾਂ ਵਿੱਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ। ਦਰਾਂ ਨੂੰ ਪਿਛਲੀ ਵਾਰ 26 ਜੁਲਾਈ ਨੂੰ 2.1 ਰੁਪਏ ਪ੍ਰਤੀ ਐਸ.ਸੀ.ਐਮ ਵਧਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਅੱਜ ਭਾਰਤੀ ਰਿਜ਼ਰਵ ਬੈਂਕ ਨੇ ਵੀ ਰੈਪੋ ਰੇਟ ‘ਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਇਸ ਫੈਸਲੇ ਤੋਂ ਬਾਅਦ ਹੁਣ ਰੈਪੋ ਰੇਟ 4.9% ਤੋਂ ਵਧ ਕੇ 5.40% ਹੋ ਗਿਆ ਹੈ। ਜਿਸ ਕਾਰਨ ਹੁਣ ਹੋਮ ਲੋਨ, ਆਟੋ ਲੋਨ ਅਤੇ ਪਰਸਨਲ ਲੋਨ ਸਭ ਕੁਝ ਮਹਿੰਗਾ ਹੋਣ ਵਾਲਾ ਹੈ ਜਿਸ ਕਾਰਨ ਹੁਣ ਜ਼ਿਆਦਾ EMI ਦਾ ਭੁਗਤਾਨ ਕਰਨਾ ਹੋਵੇਗਾ। ਆਰਬੀਆਈ ਗਵਰਨਰ ਨੇ ਤਿੰਨ ਦਿਨਾਂ (3 ਅਗਸਤ ਤੋਂ 5 ਅਗਸਤ) ਤੱਕ ਚੱਲੀ MPC ਮੀਟਿੰਗ ਤੋਂ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ ਹੈ।
----------- Advertisement -----------
ਆਮ ਲੋਕਾਂ ਨੂੰ ਲੱਗੇਗਾ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ! PNG ਦੀ ਕੀਮਤ ‘ਚ 2.63 ਰੁਪਏ ਪ੍ਰਤੀ ਯੂਨਿਟ ਦਾ ਹੋਇਆ ਵਾਧਾ
Published on
----------- Advertisement -----------
----------- Advertisement -----------









