October 19, 2026, 11:44 am
----------- Advertisement -----------
HomeNewsAutomobilesਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਰਾਹਤ ਦੇਣ 'ਤੇ ਜਾਣੋ ਨੇਤਾਵਾਂ ਨੇ ਕੀ ਦਿੱਤੀ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਰਾਹਤ ਦੇਣ ‘ਤੇ ਜਾਣੋ ਨੇਤਾਵਾਂ ਨੇ ਕੀ ਦਿੱਤੀ ਪ੍ਰਤੀਕਿਰਿਆ?

Published on

----------- Advertisement -----------

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਕੇਂਦਰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਕੇਂਦਰ ਸਰਕਾਰ ਪੈਟਰੋਲ ‘ਤੇ 8 ਰੁਪਏ ਅਤੇ ਡੀਜ਼ਲ ‘ਤੇ 6 ਰੁਪਏ ਕੇਂਦਰੀ ਐਕਸਾਈਜ਼ ਡਿਊਟੀ ਘਟਾ ਰਹੀ ਹੈ। ਇਸ ਕਦਮ ਤੋਂ ਬਾਅਦ ਪੈਟਰੋਲ ਦੀ ਕੀਮਤ 9.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 7 ਰੁਪਏ ਪ੍ਰਤੀ ਲੀਟਰ ਹੇਠਾਂ ਆ ਜਾਵੇਗੀ। ਸਰਕਾਰ ਦੇ ਇਸ ਫੈਸਲੇ ‘ਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਸਰਕਾਰ ਦੇ ਇਸ ਫੈਸਲੇ ‘ਤੇ ਨਿਸ਼ਾਨਾ ਸਾਧਿਆ ਹੈ। ਸੁਰਜੇਵਾਲਾ ਨੇ ਕਿਹਾ ਕਿ ਮਾਣਯੋਗ ਵਿੱਤ ਮੰਤਰੀ ਜੀ, ਅੱਜ ਪੈਟਰੋਲ ਦੀ ਕੀਮਤ 105.41 ਰੁਪਏ ਪ੍ਰਤੀ ਲੀਟਰ ਹੈ। 21 ਮਾਰਚ 2022 ਨੂੰ ਭਾਵ 60 ਦਿਨ ਪਹਿਲਾਂ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਸੀ। 60 ਦਿਨਾਂ ਵਿੱਚ, ਆਪ ਨੇ ਡੀਜ਼ਲ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਅਤੇ ਹੁਣ ਇਸਨੂੰ 7 ਰੁਪਏ ਪ੍ਰਤੀ ਲੀਟਰ ਘਟਾ ਦਿੱਤਾ ਹੈ। ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ!
ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਘਟਾਉਣ ਦੇ ਫੈਸਲੇ ‘ਤੇ ਪੀਐਮ ਮੋਦੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਗਿਰਾਵਟ ਦਾ ਵੱਖ-ਵੱਖ ਖੇਤਰਾਂ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ, ਸਾਡੇ ਨਾਗਰਿਕਾਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ‘ਜੀਵਨ ਦੀ ਸੌਖ’ ਨੂੰ ਅੱਗੇ ਵਧਾਇਆ ਜਾਵੇਗਾ। ਪੀਐਮ ਮੋਦੀ ਨੇ ਅੱਗੇ ਲਿਖਿਆ ਕਿ ਉੱਜਵਲਾ ਯੋਜਨਾ ਨੇ ਕਰੋੜਾਂ ਭਾਰਤੀਆਂ ਖਾਸ ਕਰਕੇ ਔਰਤਾਂ ਦੀ ਮਦਦ ਕੀਤੀ ਹੈ। ਉੱਜਵਲਾ ਸਬਸਿਡੀ ‘ਤੇ ਅੱਜ ਦਾ ਫੈਸਲਾ ਪਰਿਵਾਰਕ ਬਜਟ ਨੂੰ ਬਹੁਤ ਸੌਖਾ ਕਰੇਗਾ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਪੀਐਮ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਹਮੇਸ਼ਾ ਆਮ ਨਾਗਰਿਕ ਦੀ ਪਰਵਾਹ ਕਰਦੇ ਹਨ ਅਤੇ ਗਰੀਬਾਂ ਦੀ ਭਲਾਈ ਲਈ ਲਗਾਤਾਰ ਕੰਮ ਕਰਦੇ ਹਨ।
ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਉਣ ਅਤੇ ਗੈਸ ਸਿਲੰਡਰ ‘ਤੇ ਸਬਸਿਡੀ ਦੇਣ ਦਾ ਫੈਸਲਾ ਮੋਦੀ ਸਰਕਾਰ ਦੀ ਲੋਕ ਪੱਖੀ ਪਹੁੰਚ ਦਾ ਸਬੂਤ ਹੈ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਇਸ ਕਟੌਤੀ ਨਾਲ ਆਮ ਆਦਮੀ ਅਤੇ ਗਰੀਬ ਵਰਗ ਨੂੰ ਵੱਡੀ ਰਾਹਤ ਮਿਲੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਮੌਜੂਦਾ ਹਾਲਾਤ ਕਾਰਨ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਕੀਤਾ ਗਿਆ ਮੁਲਤਵੀ, ਬਲਕੌਰ ਸਿੰਘ ਨੇ ਦਿੱਤੀ ਜਾਣਕਾਰੀ

ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਵੱਡੀ ਖਬਰ ਹੈ। ਕੈਨੇਡਾ ਵਿਚ ਹੋ ਰਹੇ ਹੋਲੋਗ੍ਰਾਮ...

ਸੰਗਰੂਰ ‘ਚ ਵਾਪਰੇ ਸੜਕ ਹਾਦਸੇ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁ. ਮੁਆਵਜ਼ੇ ਦਾ ਐਲਾਨ

ਬੀਤੇ ਦਿਨੀਂ ਲਹਿਰਾਗਾਗਾ ਜਾਖਲ ਰੋਡ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਸੜਕ ‘ਤੇ ਕੰਮ ਕਰ...

 * ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੈਰਿਸ, 18 ਅਕਤੂਬਰ:ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ 'ਤੇ ਵਿਸਤਾਰ ਕਰਨ ਅਤੇ ਬਰਾਮਦ...

ਪਰਵਿੰਦਰ ਸਿੰਘ ਝੋਟਾ ਦੇ ਹੱਕ ‘ਚ ਮਾਨਸਾ ਪਹੁੰਚੇ ਬੱਬੂ ਮਾਨ ਤੇ G Khan, ਲੋਕਾਂ ਨੂੰ ਕੀਤੀ ਇਹ ਅਪੀਲ

ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਪਰਿਵਾਰ ਹੁਣ...

ਸਿੱਧੂ ਮੂਸੇਵਾਲਾ ਦੇ ਮਾਪਿਆਂ ਖ਼ਿਲਾਫ਼ ਸ਼ਿਕਾਇਤ, ਛੋਟੇ ਸਿੱਧੂ ਦੇ ਇਸ਼ਾਰਿਆਂ ’ਤੇ ਉਠਾਏ ਸਵਾਲ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਖ਼ਿਲਾਫ਼ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਸ਼ਿਕਾਇਤ...

 ਅਜੈ ਦੇਵਗਨ ਦੇ ਬੰਗਲੇ ‘ਤੇ ਚੱਲਿਆ BMC ਦਾ ਬੁਲਡੋਜ਼ਰ, ਗੈਰ-ਕਾਨੂੰਨੀ ਨਿਰਮਾਣ ਖਿਲਾਫ ਹੋਈ ਕਾਰਵਾਈ

ਮੁੰਬਈ ਨਗਰ ਨਿਗਮ ਨੇ ਅਦਾਕਾਰ ਅਜੇ ਦੇਵਗਨ ਦੇ ਜਹੂ ਸਥਿਤ ਬੰਗਲੇ ਵਿਚ ਬਿਨਾਂ ਇਜਾਜ਼ਤ...

ਨਾਲੇ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਟੈਂਪੋ ਟਰੈਵਲਰ, ਅੱਠ ਲੋਕਾਂ ਦੀ ਮੌਕੇ ‘ਤੇ ਮੌਤ

ਰਾਜਸਥਾਨ ਦੇ ਕੋਟਾ ਵਿੱਚ, ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਇੱਕ ਟੈਂਪੋ ਟਰੈਵਲਰ ਇੱਕ ਪੁਲੀ ਤੋਂ ਹੇਠਾਂ...

ਗ੍ਰੇਟਰ ਨੋਇਡਾ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਸ਼ੱਕੀ ਹਾਲਤ ਵਿੱਚ ਮੌਤ

ਗ੍ਰੇਟਰ ਨੋਇਡਾ ਦੇ ਰਾਬੂਪੁਰਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਨਗਲਾ ਸ੍ਰੀਗੋਪਾਲ ਵਿੱਚ ਇੱਕੋ ਪਰਿਵਾਰ...

ED ਰੇਡ ਖਿਲਾਫ਼ ਕੋਰਟ ਪਹੁੰਚੇ AAP ਆਗੂ ਸੰਨੀ ਆਹਲੂਵਾਲੀਆ, ਚੰਡੀਗੜ੍ਹ ਰਿਹਾਇਸ਼ ‘ਤੇ ਪਿਆ ਸੀ ਛਾਪਾ

ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ...