ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਯਾਨੀ ਸੋਮਵਾਰ 17 ਜੂਨ ਨੂੰ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਬਿਜਲੀ ਗੁੱਲ ਰਹੀ। ਇਸ ਕਾਰਨ ਚੈੱਕ-ਇਨ ਅਤੇ ਬੋਰਡਿੰਗ ਸੇਵਾਵਾਂ ਠੱਪ ਹੋ ਗਈਆਂ। ਇਸ ਦੌਰਾਨ ਲੋਕਾਂ ਨੂੰ ਕਾਊਂਟਰ ‘ਤੇ ਵੀ ਸੇਵਾ ਨਹੀਂ ਮਿਲ ਸਕੀ।
ਇੱਕ ਯਾਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਕੋਈ ਕਾਊਂਟਰ ਨਹੀਂ, ਕੁਝ ਵੀ ਕੰਮ ਨਹੀਂ ਕਰ ਰਿਹਾ। ਏਅਰਪੋਰਟ ਦੇ ਪਾਵਰ ਗਰਿੱਡ ‘ਚ ਖਰਾਬੀ ਕਾਰਨ ਬਿਜਲੀ ਖਰਾਬ ਹੋਈ। ਹਾਲਾਂਕਿ ਕੁਝ ਸਮੇਂ ਬਾਅਦ ਬਿਜਲੀ ਸਪਲਾਈ ਬਹਾਲ ਹੋ ਗਈ ਅਤੇ ਸਾਰਾ ਕੰਮ ਆਮ ਵਾਂਗ ਚੱਲ ਰਿਹਾ ਹੈ।
ਦਿੱਲੀ ਵਿੱਚ ਤਿੰਨ ਟਰਮੀਨਲ ਹਨ। ਟਰਮੀਨਲ 1 ਅਤੇ 2 ਘਰੇਲੂ ਉਡਾਣਾਂ ਲਈ ਹਨ, ਜਦੋਂ ਕਿ ਟਰਮੀਨਲ 3 ਅੰਤਰਰਾਸ਼ਟਰੀ ਅਤੇ ਘਰੇਲੂ ਦੋਵੇਂ ਤਰ੍ਹਾਂ ਦੇ ਸੰਚਾਲਨ ਨੂੰ ਸੰਭਾਲਦਾ ਹੈ। ਦਿੱਲੀ ਹਵਾਈ ਅੱਡੇ ਦੇ T1, T2 ਅਤੇ T3 ਟਰਮੀਨਲਾਂ ਵਿੱਚ ਕ੍ਰਮਵਾਰ 4, 15 ਮਿਲੀਅਨ ਅਤੇ 45 ਮਿਲੀਅਨ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਹੈ।
----------- Advertisement -----------
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬਿਜਲੀ ਦੀ ਖਰਾਬੀ, ਟੀ-3 ‘ਤੇ ਕਾਊਂਟਰ ਠੱਪ
Published on
----------- Advertisement -----------
----------- Advertisement -----------