ਪੁਣੇ ਦੇ ਪੌਡ ਇਲਾਕੇ ‘ਚ ਸ਼ਨੀਵਾਰ ਨੂੰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਹ ਹੈਲੀਕਾਪਟਰ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਸੀ। ਇਸ ਵਿੱਚ ਇੱਕ ਪਾਇਲਟ ਅਤੇ ਤਿੰਨ ਯਾਤਰੀ ਸਵਾਰ ਸਨ। ਹਾਦਸੇ ‘ਚ ਪਾਇਲਟ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬਾਕੀ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ।
ਪੁਣੇ ਗ੍ਰਾਮੀਣ ਪੁਲਿਸ ਸੁਪਰਡੈਂਟ ਪੰਕਜ ਦੇਸ਼ਮੁਖ ਨੇ ਦੱਸਿਆ ਕਿ ਇਹ ਹੈਲੀਕਾਪਟਰ ਮੁੰਬਈ ਦੀ ਗਲੋਬਲ ਵੈਕਟਰਾ ਹੈਲੀਕਾਪਟਰ ਕੰਪਨੀ ਦਾ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੈਲੀਕਾਪਟਰ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋਇਆ ਹੈ। ਇਸ ਹਾਦਸੇ ਦਾ ਕਾਰਨ ਭਾਰੀ ਮੀਂਹ ਵੀ ਮੰਨਿਆ ਜਾ ਰਿਹਾ ਹੈ।
ਸਾਹਮਣੇ ਆਈ ਜਾਣਕਾਰੀ ਮੁਤਾਬਿਕ ਹੈਲੀਕਾਪਟਰ ਦਾ ਨਾਮ AW 139 ਹੈ। ਪਾਇਲਟ ਦਾ ਨਾਂ ਕੈਪਟਨ ਆਨੰਦ ਹੈ, ਜਦਕਿ ਤਿੰਨ ਯਾਤਰੀਆਂ ਦੀ ਪਛਾਣ ਧੀਰ ਭਾਟੀਆ, ਅਮਰਦੀਪ ਸਿੰਘ ਅਤੇ ਐਸਪੀ ਰਾਮ ਵਜੋਂ ਹੋਈ ਹੈ।
----------- Advertisement -----------
ਪੁਣੇ ‘ਚ ਨਿੱਜੀ ਕੰਪਨੀ ਦਾ ਹੈਲੀਕਾਪਟਰ ਹਾਦਸਾਗ੍ਰਸਤ; ਪਾਇਲਟ ਤੇ ਯਾਤਰੀ ਜ਼ਖਮੀ
Published on
----------- Advertisement -----------
----------- Advertisement -----------