ਵੀਰਵਾਰ ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੀ ਖੇੜ ਤਹਿਸੀਲ ਦੇ ਚਸਕਮਾਨ ਡੈਮ ‘ਚ ਡੁੱਬਣ ਨਾਲ ਪੰਜ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਸਕੂਲ ਦੇ ਕੁਝ ਵਿਦਿਆਰਥੀ ਅਤੇ ਅਧਿਆਪਕ ਚੱਸਕਮਾਨ ਡੈਮ ’ਤੇ ਨਹਾਉਣ ਗਏ ਸਨ ਪਰ ਇਨ੍ਹਾਂ ’ਚੋਂ ਪੰਜ ਵਿਦਿਆਰਥੀ ਸੰਤੁਲਨ ਵਿਗੜਨ ਕਾਰਨ ਪਾਣੀ ’ਚ ਰੁੜ੍ਹ ਗਏ, ਜਿਸ ਤੋਂ ਬਾਅਦ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ। ਸਥਾਨਕ ਅਧਿਕਾਰੀਆਂ ਮੁਤਾਬਕ ਡੁੱਬਣ ਵਾਲਿਆਂ ਵਿੱਚ ਦੋ ਲੜਕੇ ਅਤੇ ਤਿੰਨ ਲੜਕੀਆਂ ਸ਼ਾਮਲ ਹਨ।
ਦੱਸ ਦਈਏ ਕਿ ਇੱਕ ਹੋਰ ਘਟਨਾ ਵਿੱਚ, ਵੀਰਵਾਰ ਨੂੰ ਪੁਣੇ ਦੀ ਭੋਰ ਤਹਿਸੀਲ ਵਿੱਚ ਵਿਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਕਿ ਤੈਰਾਕੀ ਕਰਨ ਗਈਆਂ ਚਾਰ ਔਰਤਾਂ ਦੀ ਮੌਤ ਹੋ ਗਈ। ਪੁਣੇ ਗ੍ਰਾਮੀਣ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੀਆਂ ਔਰਤਾਂ ਪੁਣੇ ਦੀ ਭੋਰ ਤਹਿਸੀਲ ਦੇ ਨਾਰੇਗਾਂਵ ਵਿੱਚ ਕਿਸੇ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਈਆਂ ਸਨ।
----------- Advertisement -----------
ਪੁਣੇ ‘ਚ ਵੱਡਾ ਹਾਦਸਾ, ਚਸਕਮੈਨ ਡੈਮ ‘ਚ ਡੁੱਬਣ ਕਾਰਨ 5 ਵਿਦਿਆਰਥੀਆਂ ਮੌਤ
Published on
----------- Advertisement -----------
----------- Advertisement -----------












