ਮਹਾਰਾਸ਼ਟਰ ਦੇ ਪੁਣੇ ਵਿੱਚ ਜ਼ੀਕਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। 1 ਜੁਲਾਈ ਨੂੰ 2 ਗਰਭਵਤੀ ਔਰਤਾਂ ‘ਚ ਵਾਇਰਸ ਦੀ ਪੁਸ਼ਟੀ ਹੋਣ ਨਾਲ ਪਿਛਲੇ 11 ਦਿਨਾਂ ‘ਚ ਮਰੀਜ਼ਾਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। ਇਹ ਦੋਵੇਂ ਨਵੇਂ ਮਾਮਲੇ ਇਰੰਦਵਾਨੇ ਵਿੱਚ ਪਾਏ ਗਏ ਹਨ।
ਦੱਸ ਦਈਏ ਕਿ 21 ਜੂਨ ਨੂੰ ਪੁਣੇ ਦੇ ਇੱਕ ਡਾਕਟਰ ‘ਚ ਜ਼ੀਕਾ ਵਾਇਰਸ ਦਾ ਪਹਿਲਾ ਕੇਸ ਪਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ 15 ਸਾਲ ਦੀ ਬੇਟੀ ਵੀ ਸੰਕਰਮਿਤ ਪਾਈ ਗਈ। ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰ ਤੋਂ ਕਈ ਸੈਂਪਲ ਲਏ। ਇਸ ਤੋਂ ਇਲਾਵਾ ਇੱਥੇ ਦਵਾਈਆਂ ਦਾ ਛਿੜਕਾਅ ਅਤੇ ਫੌਗਿੰਗ ਵੀ ਕੀਤੀ ਜਾ ਰਹੀ ਹੈ, ਤਾਂ ਜੋ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਪੁਣੇ ਮਿਉਂਸਪਲ ਕਾਰਪੋਰੇਸ਼ਨ (ਪੀਐਮਸੀ) ਦੇ ਸਿਹਤ ਅਧਿਕਾਰੀ ਦੇ ਅਨੁਸਾਰ, ਉਨ੍ਹਾਂ ਦੀ ਟੀਮ ਨੇ 25 ਨਮੂਨੇ ਇਕੱਠੇ ਕੀਤੇ ਸਨ। ਇਰੰਦਵਾਨੇ ਖੇਤਰ ਤੋਂ ਲਏ ਗਏ 12 ਨਮੂਨਿਆਂ ਵਿੱਚੋਂ 7 ਗਰਭਵਤੀ ਔਰਤਾਂ ਦੇ ਸਨ। ਇਨ੍ਹਾਂ ਵਿੱਚੋਂ ਦੋ ਗਰਭਵਤੀ ਔਰਤਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
----------- Advertisement -----------
ਪੁਣੇ ‘ਚ Zika ਵਾਇਰਸ ਦੇ ਵਧੇ ਮਾਮਲੇ; 2 ਗਰਭਵਤੀ ਔਰਤਾਂ ਵੀ ਆਈਆਂ ਚਪੇਟ ‘ਚ
Published on
----------- Advertisement -----------
----------- Advertisement -----------