ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ ਦੇ ਨੌਜਵਾਨ ਸਾਹਿਲਪ੍ਰੀਤ ਸਿੰਘ ਬਾਜਵਾ ਦੀ ਅਮਰੀਕਾ ਵਿੱਚ ਅਚਾਨਕ ਮੌਤ ਹੋ ਗਈ। ਇਸ ਸਬੰਧੀ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਹਿਲ ਪ੍ਰੀਤ ਸਿੰਘ ਅਜੇ ਚਾਰ ਮਹੀਨੇ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਪੁੱਜਿਆ ਸੀ ਤੇ ਆਪਣਾ ਕੰਮਕਾਰ ਕਰ ਰਿਹਾ ਸੀ।
ਬੀਤੀ ਰਾਤ ਕੰਮ ਤੋਂ ਪਰਤਣ ਤੋਂ ਬਾਅਦ ਆਪਣੇ ਦੋਸਤ ਨਾਲ ਨਹਾਉਣ ਗਿਆ ਤੇ ਇਹ ਭਾਣਾ ਵਰਤ ਗਿਆ। ਮਿਲ਼ੀ ਜਾਣਕਾਰੀ ਅਨੁਸਾਰ ਅਮਰੀਕਾ ਦੀ ਪੁਲਿਸ ਜਾਂਚ ਕਰ ਰਹੀ ਹੈ। ਅਚਾਨਕ ਮੌਤ ਹੋ ਜਾਣ ਕਾਰਨ ਪਿੰਡ ਵਾਸੀ ਡੂੰਘੇ ਸਦਮੇਂ ਵਿੱਚ ਹਨ ।












