September 10, 2026, 1:46 am
----------- Advertisement -----------
HomeNewsBreaking Newsਪੁਤਿਨ ਨੇ ਤੋੜੇ ਤੋਹਫਾ ਸੰਯੁਕਤ ਰਾਸ਼ਟਰ ਦੇ ਨਿਯਮ, ਕਿਮ ਜੋਂਗ ਉਨ ਨੂੰ...

ਪੁਤਿਨ ਨੇ ਤੋੜੇ ਤੋਹਫਾ ਸੰਯੁਕਤ ਰਾਸ਼ਟਰ ਦੇ ਨਿਯਮ, ਕਿਮ ਜੋਂਗ ਉਨ ਨੂੰ 4 ਕਰੋੜ ਦੀ ਲਗਜ਼ਰੀ ਕਾਰ ਕੀਤੀ ਗਿਫਟ

Published on

----------- Advertisement -----------

 ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਕਰੀਬ 4 ਕਰੋੜ ਰੁਪਏ ਦੀ ਲਗਜ਼ਰੀ ਕਾਰ ਗਿਫਟ ਕੀਤੀ ਹੈ। ‘ਬਲੂਮਬਰਗ’ ਦੀ ਰਿਪੋਰਟ ਮੁਤਾਬਕ ਕਿਮ ਦੀ ਭੈਣ ਕਿਮ ਯੋ ਜੋਂਗ ਅਤੇ ਇਕ ਉੱਚ ਅਧਿਕਾਰੀ ਨੇ ਸੋਮਵਾਰ ਨੂੰ ਇਹ ਤੋਹਫਾ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਪੁਤਿਨ ਨੂੰ ਤਾਨਾਸ਼ਾਹ ਦਾ ਸੰਦੇਸ਼ ਵੀ ਦਿੱਤਾ। 

ਪੁਤਿਨ ਦਾ ਕਿਮ ਨੂੰ ਇਹ ਤੋਹਫਾ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੇ ਖਿਲਾਫ ਹੈ। ਇਸ ਦਾ ਕਾਰਨ ਇਹ ਹੈ ਕਿ ਉੱਤਰੀ ਕੋਰੀਆ ਨੂੰ ਕਿਸੇ ਵੀ ਤਰ੍ਹਾਂ ਦੀਆਂ ਲਗਜ਼ਰੀ ਚੀਜ਼ਾਂ ਦੇਣ ‘ਤੇ ਪਾਬੰਦੀ ਹੈ। ਅਜਿਹਾ ਇਸ ‘ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਹੋਇਆ ਹੈ। ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ‘ਤੇ ਕਈ ਪਾਬੰਦੀਆਂ ਹਨ। 

 ਰਿਪੋਰਟ ਮੁਤਾਬਕ- ਪੁਤਿਨ ਅਤੇ ਕਿਮ ਦੇ ਬਹੁਤ ਚੰਗੇ ਸਬੰਧ ਹਨ। ਜਦੋਂ ਕਿਮ ਨੇ ਸਤੰਬਰ 2023 ਵਿੱਚ ਰੂਸ ਦਾ ਦੌਰਾ ਕੀਤਾ ਸੀ, ਤਾਂ ਉਹ ਪੁਤਿਨ ਦੀ ਸਰਕਾਰੀ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਸਨ। ਹੁਣ ਇਹ ਮਾਡਲ ਕਿਮ ਨੂੰ ਗਿਫਟ ਕੀਤਾ ਗਿਆ ਹੈ।

ਰਿਪੋਰਟ ਵਿੱਚ ਸਪੱਸ਼ਟ ਤੌਰ ‘ਤੇ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਕਿਹੜੀ ਕਾਰ ਹੈ ਅਤੇ ਇਸਨੂੰ ਉੱਤਰੀ ਕੋਰੀਆ ਨੂੰ ਕਿਵੇਂ ਡਿਲੀਵਰ ਕੀਤਾ ਗਿਆ ਸੀ। ਪਰ, ਇਸ ਨੂੰ ਸੋਮਵਾਰ ਨੂੰ ਪਿਓਂਗਯਾਂਗ ਪਹੁੰਚਾਇਆ ਗਿਆ। ਕੋਰੀਆਈ ਨਿਊਜ਼ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ।


ਤੋਹਫ਼ਾ ਪ੍ਰਾਪਤ ਕਰਦੇ ਹੋਏ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕਰੀਬੀ ਸਬੰਧ ਹਨ ਅਤੇ ਇਹ ਤੋਹਫ਼ਾ ਇਸ ਦਾ ਸਬੂਤ ਹੈ। ਪਿਛਲੇ ਸਾਲ ਸਾਡੇ ਨੇਤਾ ਮਾਸਕੋ ਗਏ ਸਨ ਅਤੇ ਰਾਸ਼ਟਰਪਤੀ ਪੁਤਿਨ ਨਾਲ ਇੱਕ ਸੰਮੇਲਨ ਵਿੱਚ ਹਿੱਸਾ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਪੁਤਿਨ ਨੇ ਕਿਮ ਨੂੰ ਰੂਸ ਦੀ ਬਣੀ ਔਰਸ ਸੇਨੇਟ ਲਿਮੋਜ਼ਿਨ ਕਾਰ ਗਿਫਟ ਕੀਤੀ ਹੈ। ਪੁਤਿਨ ਖੁਦ ਵੀ ਇਸੇ ਕਾਰ ਦੀ ਵਰਤੋਂ ਕਰਦੇ ਹਨ।


ਉਂਝ ਕਿਮ ਕੋਲ ਇਲਯੂਸ਼ਿਨ ਆਈਐਲ-62 ਨਾਂ ਦਾ ਪ੍ਰਾਈਵੇਟ ਜਹਾਜ਼ ਹੈ। ਇਸਨੂੰ ਚਮਾਈ-1 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜੋ ਉੱਤਰੀ ਕੋਰੀਆ ਦੇ ਰਾਸ਼ਟਰੀ ਪੰਛੀ ਗੋਸ਼ਾਕ ਦੇ ਨਾਮ ਤੋਂ ਪ੍ਰੇਰਿਤ ਹੈ। ਕਿਮ ਇਸ ਜਹਾਜ਼ ਦੀ ਵਰਤੋਂ ਹਵਾਈ ਯਾਤਰਾ ਲਈ ਕਰਦੇ ਹਨ। ਇਸ ਏਅਰਕ੍ਰਾਫਟ ਦਾ ਇੰਟੀਰੀਅਰ ਕਾਫੀ ਹੱਦ ਤੱਕ ਅਮਰੀਕਾ ਦੀ ਏਅਰ ਫੋਰਸ 1 ਵਰਗਾ ਡਿਜ਼ਾਈਨ ਕੀਤਾ ਗਿਆ ਹੈ। ਹਾਲਾਂਕਿ ਸੁਰੱਖਿਆ ਦੇ ਮਾਮਲੇ ‘ਚ ਇਹ ਕਮਜ਼ੋਰ ਹੈ। ਜਹਾਜ਼ ਵਿੱਚ ਕਿਮ ਦੇ ਆਰਾਮ ਲਈ ਇੱਕ ਬੈੱਡਰੂਮ ਅਤੇ ਮੀਟਿੰਗਾਂ ਲਈ ਇੱਕ ਕਾਨਫਰੰਸ ਰੂਮ ਬਣਾਇਆ ਗਿਆ ਹੈ। ਮੈਡੀਕਲ ਟੀਮ ਅਤੇ ਸੁਰੱਖਿਆ ਏਜੰਟ ਹਮੇਸ਼ਾ ਮੌਜੂਦ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...