August 31, 2026, 5:54 am
----------- Advertisement -----------
HomeNewsLatest Newsਮਹਾਰਾਣੀ ਦੇ ਅੰਤਿਮ ਦਰਸ਼ਨ ਕਰਨ ਵਾਲਿਆਂ ਲਈ ਨਿਯਮ ਲਾਗੂ, ਇਨ੍ਹਾਂ ਚੀਜ਼ਾਂ 'ਤੇ...

ਮਹਾਰਾਣੀ ਦੇ ਅੰਤਿਮ ਦਰਸ਼ਨ ਕਰਨ ਵਾਲਿਆਂ ਲਈ ਨਿਯਮ ਲਾਗੂ, ਇਨ੍ਹਾਂ ਚੀਜ਼ਾਂ ‘ਤੇ ਰਹੇਗੀ ਸਖ਼ਤ ਪਾਬੰਦੀ

Published on

----------- Advertisement -----------

ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਹਰ ਕੋਈ ਮਹਾਰਾਣੀ ਨੂੰ ਅੰਤਿਮ ਵਿਦਾਈ ਦੇਣ ਲਈ ਬਕਿੰਘਮ ਪੈਲੇਸ ਪਹੁੰਚ ਰਿਹਾ ਹੈ। ਨਿਯਮਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੀ ਮੌਤ ਦੇ ਦਸ ਦਿਨ ਬਾਅਦ 19 ਸਤੰਬਰ ਨੂੰ ਹੋਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਨ੍ਹਾਂ ਦਾ ਤਾਬੂਤ ਵੈਸਟਮਿੰਸਟਰ ਦੇ ਪੈਲੇਸ ਵਿੱਚ ਲਿਆਂਦਾ ਜਾਵੇਗਾ, ਜਿੱਥੇ ਲੋਕ ਮਹਾਰਾਣੀ ਦੇ ਅੰਤਿਮ ਦਰਸ਼ਨ ਕਰ ਸਕਣਗੇ।
ਦੱਸ ਦਈਏ ਕਿ ਮਹਾਰਾਣੀ ਦੇ ਅੰਤਿਮ ਦਰਸ਼ਨ ਕਰਨ ਵਾਲਿਆਂ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਵੈਸਟਮਿੰਸਟਰ ਪੈਲੇਸ ਦੇ ਅੰਦਰ ਕੁਝ ਚੀਜ਼ਾਂ ਲਿਆਉਣ ‘ਤੇ ਪਾਬੰਦੀ ਲਗਾਈ ਗਈ ਹੈ ਨਿਯਮਾਂ ਅਨੁਸਾਰ ਇੱਥੇ ਆਉਣ ਵਾਲਿਆਂ ਨੂੰ ਹਵਾਈ ਅੱਡੇ ‘ਤੇ ਭਾਰੀ ਸੁਰੱਖਿਆ ‘ਚੋਂ ਲੰਘਣਾ ਪਵੇਗਾ। ਤੁਸੀਂ ਆਪਣੇ ਨਾਲ ਸਿਰਫ ਇੱਕ ਚੇਨ ਵਾਲਾ ਇੱਕ ਛੋਟਾ ਬੈਗ ਲਿਆ ਸਕਦੇ ਹੋ। ਵੱਡੇ ਬੈਗਾਂ ਨੂੰ ਵਿਸ਼ੇਸ਼ ਸਹੂਲਤ ਦੇ ਤਹਿਤ ਰੱਖਿਆ ਜਾ ਸਕਦਾ ਹੈ, ਪਰ ਇਹ ਤਾਂ ਹੀ ਹੋਵੇਗਾ ਜੇਕਰ ਜਗ੍ਹਾ ਉਪਲਬਧ ਹੋਵੇ। ਮੰਤਰਾਲੇ ਨੇ ਕਿਹਾ ਹੈ ਕਿ ਯਾਤਰੀਆਂ ਨੂੰ ਸੰਭਾਵਿਤ ਲੰਬੇ ਇੰਤਜ਼ਾਰ ਲਈ ਜ਼ਰੂਰੀ ਚੀਜ਼ਾਂ ਆਪਣੇ ਨਾਲ ਲੈ ਕੇ ਜਾਣੀਆਂ ਚਾਹੀਦੀਆਂ ਹਨ। ਇਸ ਵਿੱਚ ਇੱਕ ਛੱਤਰੀ, ਸਨਸਕ੍ਰੀਨ, ਮੋਬਾਈਲ ਫ਼ੋਨ ਵਾਲਾ ਪਾਵਰ ਬੈਂਕ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ। ਇਸ ਤੋਂ ਇਲਾਵਾ ਅੰਤਿਮ ਦਰਸ਼ਨਾਂ ਦੌਰਾਨ ਕੋਈ ਵੀ ਭੋਜਨ ਜਾਂ ਤਰਲ ਪਦਾਰਥ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਨਾ ਹੀ ਫੁੱਲ, ਮੋਮਬੱਤੀਆਂ ਅਤੇ ਖਿਡੌਣੇ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਵੈਸਟਮਿੰਸਟਰ ਪੈਲੇਸ ਦੇ ਅੰਦਰ ਹਰ ਕਿਸੇ ਨੂੰ ਚੁੱਪ ਰਹਿਣਾ ਹੋਵੇਗਾ। ਹਰ ਕਿਸੇ ਨੂੰ ਉਚਿਤ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ, ਇਸ ਤੋਂ ਇਲਾਵਾ ਸੁਰੱਖਿਆ ਦੌਰਾਨ ਮੋਬਾਈਲ ਫ਼ੋਨ ਬੰਦ ਕਰਨਾ ਲਾਜ਼ਮੀ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੇਪਾਲ ਹੜ੍ਹ ‘ਚ ਲਾਪਤਾ ਹੋਇਆ ਪੰਜਾਬ ਦਾ ਨੌਜਵਾਨ, ਪਰਿਵਾਰ ਨੇ ਭਾਲ ਲਈ ਮਦਦ ਕਰਨ ਦੀ ਕੀਤੀ ਅਪੀਲ

ਹੈਪੀ ਸਭਰਾ ਤਰਨ ਤਾਰਨ:ਜ਼ਿਲ੍ਹੇ ਦੇ ਪਿੰਡ ਰੱਤੋਕੇ ਤੋਂ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ।...

CM ਮਾਨ ਨੂੰ ਮਿਲੇ ਜਗਤਾਰ ਸਿੰਘ ਹਵਾਰਾ ਦੀ ਭੈਣ , ਪੈਰੋਲ ਸਬੰਧੀ ਕੀਤੀ ਕਾਰਗੁਜ਼ਾਰੀ ਲਈ ਸੀਐੱਮ ਦਾ ਕੀਤਾ ਧੰਨਵਾਦ

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਪੈਰੋਲ ਨੂੰ ਲੈ ਕੇ ਜਥੇਦਾਰ ਸਾਬ੍ਹ ਜੀ...

ਰੱਖੜੀ ਦੇ ਤਿਉਹਾਰ ਨੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਪਰਿਵਾਰਾਂ ਨੂੰ ਜੋੜਿਆ, ਨਸ਼ਾ ਮੁਕਤੀ ਅਤੇ ਉਮੀਦ ਦਾ ਸੰਦੇਸ਼ ਕੀਤਾ ਮਜ਼ਬੂਤ

ਚੰਡੀਗੜ੍ਹ, 29 ਅਗਸਤ 2026:ਸ਼ੁੱਕਰਵਾਰ ਨੂੰ ਪੰਜਾਬ ਦੇ ਵੱਖ-ਵੱਖ ਸਰਕਾਰੀ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰਾਂ...

29 ਅਗਸਤ ਤੋਂ 7 ਸਤੰਬਰ ਤੱਕ ਵਿਸ਼ੇਸ਼ ਸਫਾਈ ਮੁਹਿੰਮ, ਕੂੜੇ ਵਾਲੇ ਸਥਾਨਾਂ ‘ਤੇ ਹੋਵੇਗਾ ਫੋਕਸ

ਚੰਡੀਗੜ੍ਹ 29 ਅਗਸਤ:ਪੰਜਾਬ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ...

27 ਅਗਸਤ ਦੀ ਸਮੂਹਿਕ ਛੁੱਟੀ ਦਾ ਮਾਮਲਾ: ਪੰਜਾਬ ਸਰਕਾਰ ਵੱਲੋਂ ਲੱਖਾਂ ਮੁਲਾਜ਼ਮਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦੇ ਹੁਕਮ

ਪੰਜਾਬ ਸਰਕਾਰ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ 27 ਅਗਸਤ ਨੂੰ...

ਨੇਪਾਲ ਤ੍ਰਾਸਦੀ ‘ਚ ਹੁਣ ਤੱਕ 626 ਲੋਕਾਂ ਦੀ ਮੌਤ, 2400 ਤੋਂ ਵੱਧ ਲਾਪਤਾ, ਸਰਕਾਰ ਨੇ ਜਾਰੀ ਕੀਤੇ ਅੰਕੜੇ

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ 579 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ...

ਲੁਧਿਆਣਾ : ATM ‘ਚ ਲੁਟੇਰੇ ਦੀ BJP ਆਗੂ ਨੇ ਬਣਾਈ ਰੇਲ, ਪੈਸੇ ਲੁੱਟਣ ਦੀ ਕਰ ਰਿਹਾ ਸੀ ਕੋਸ਼ਿਸ਼

ਲੁਧਿਆਣਾ ਦੇ ਸਾਹਨੇਵਾਲ ਵਿੱਚ ਇੱਕ ਏਟੀਐਮ ਅੰਦਰ ਬੰਦੂਕ ਦੀ ਨੋਕ ‘ਤੇ ਇੱਕ ਭਾਜਪਾ ਆਗੂ...

ਮੋਹਾਲੀ ਡਿੰਪਲ ਖੱਤਰੀ ਕਤਲ ਮਾਮਲਾ: ਪੁਲਿਸ ਨੇ ਚਾਰਜਸ਼ੀਟ ਕੀਤੀ ਦਾਖਲ

ਮੋਹਾਲੀ ‘ਚ ਡਿੰਪਲ ਖੱਤਰੀ ਦੀ ਹੱਤਿਆ ਦੇ ਮਾਮਲੇ ਵਿੱਚ ਫੇਜ਼-11 ਥਾਣਾ ਪੁਲਿਸ ਨੇ ਮੁਲਜ਼ਮ...

ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨੂੰ ਨਹੀਂ ਮਿਲੀ ਐਂਟਰੀ, ਪੱਗ ਨੂੰ ਲੈ ਕੇ ਛਿੜਿਆ ਵਿਵਾਦ

ਆਸਟ੍ਰੀਆ ਦੇ ਸਾਲਜ਼ਬਰਗ ਤੋਂ ਸਿੱਖ ਨੌਜਵਾਨਾਂ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ...