ਜੀ-20 ਦੀ ਬੈਠਕ 9 ਤੋਂ 10 ਸਤੰਬਰ ਦਰਮਿਆਨ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਹੋਣ ਜਾ ਰਹੀ ਹੈ। ਇਸ ਮੀਟਿੰਗ ਦੇ ਡਿਨਰ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਭਵਨ ਤੋਂ ਸੱਦਾ ਪੱਤਰ ਭੇਜਿਆ ਗਿਆ ਹੈ। ਪਰ ਸੱਦਾ ਪੱਤਰ ‘ਤੇ India ਦੇ ਰਾਸ਼ਟਰਪਤੀ ਦੀ ਬਜਾਏ ਭਾਰਤ ਦਾ ਰਾਸ਼ਟਰਪਤੀ (President of Bharat) ਲਿਖਿਆ ਗਿਆ ਹੈ।
ਦੱਸ ਦਈਏ ਕਿ ਰਾਘਵ ਚੱਢਾ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ ਹੈ ਕਿ, ਭਾਜਪਾ ਨੇ ਜੀ-20 ਸੰਮੇਲਨ ਦੇ ਸੱਦਾ ਪੱਤਰ ‘ਤੇ President Of India ਦੀ ਬਜਾਏ President of Bharat ਲਿਖ ਕੇ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ। ਭਾਜਪਾ ਭਾਰਤ ਨੂੰ ਕਿਵੇਂ ਤਬਾਹ ਕਰ ਸਕਦੀ ਹੈ? ਦੇਸ਼ ਕਿਸੇ ਸਿਆਸੀ ਪਾਰਟੀ ਦਾ ਨਹੀਂ ਹੈ; ਇਹ 135 ਕਰੋੜ ਭਾਰਤੀਆਂ ਦਾ ਹੈ। ਸਾਡੀ ਰਾਸ਼ਟਰੀ ਪਛਾਣ ਭਾਜਪਾ ਦੀ ਨਿੱਜੀ ਜਾਇਦਾਦ ਨਹੀਂ ਹੈ ਜਿਸ ਨੂੰ ਉਹ ਆਪਣੀ ਇੱਛਾ ਅਨੁਸਾਰ ਬਦਲ ਸਕਦੀ ਹੈ।
ਓਧਰ,ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ” ਇਹ ਖਬਰ ਅਸਲ ਵਿੱਚ ਸੱਚ ਹੈ। ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ ਜੀ-20 ਡਿਨਰ ਲਈ ਸੱਦਾ ਭੇਜਿਆ ਹੈ। ਜਿਸ ਵਿੱਚ ਇੰਡੀਆ ਦੀ ਥਾਂ ਭਾਰਤ ਲਿਖਿਆ ਹੋਇਆ ਹੈ। ਸੰਵਿਧਾਨ ਦੀ ਧਾਰਾ 1 ਦੇ ਅਨੁਸਾਰ, ਇੰਡੀਆ ਜਿਸ ਨੂੰ ਭਾਰਤ ਕਿਹਾ ਜਾਂਦਾ ਹੈ, ਰਾਜਾਂ ਦਾ ਸੰਘ ਹੋਵੇਗਾ, ਪਰ ਹੁਣ ਰਾਜਾਂ ਦਾ ਇਹ ਸੰਘ ਵੀ ਹਮਲੇ ਦੇ ਘੇਰੇ ਵਿੱਚ ਹੈ।”
----------- Advertisement -----------
G-20 ਦੇ ਸੱਦਾ ਪੱਤਰ ‘ਤੇ President Of India ਦੀ ਥਾਂ ਲਿਖਿਆ President of Bharat , ਰਾਘਵ ਚੱਢਾ ਨੇ ਚੁੱਕੇ ਸਵਾਲ
Published on
----------- Advertisement -----------
----------- Advertisement -----------












