ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੋਮਵਾਰ 1 ਜੁਲਾਈ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣਾ ਪਹਿਲਾ ਭਾਸ਼ਣ ਦਿੱਤਾ। ਉਨ੍ਹਾਂ ਨੇ ਭਗਵਾਨ ਸ਼ਿਵ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਦਿਖਾ ਕੇ ਭਾਸ਼ਣ ਦੀ ਸ਼ੁਰੂਆਤ ਕੀਤੀ। ਰਾਹੁਲ ਨੇ 90 ਮਿੰਟ ਤਕ ਭਾਸ਼ਣ ਦਿੱਤਾ।
18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਦੇ ਛੇਵੇਂ ਦਿਨ ਭਗਵਾਨ ਸ਼ਿਵ ਦੀ ਤਸਵੀਰ ਲੈ ਕੇ ਸੰਸਦ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸੱਚ, ਅਹਿੰਸਾ ਅਤੇ ਸਾਹਸ ਸਾਡੇ ਹਥਿਆਰ ਹਨ। ਸ਼ਿਵ ਦਾ ਤ੍ਰਿਸ਼ੂਲ ਅਹਿੰਸਾ ਦਾ ਪ੍ਰਤੀਕ ਹੈ। ਰਾਹੁਲ ਨੇ ਆਪਣੇ ਸੰਬੋਧਨ ਦੌਰਾਨ ਕੁਰਾਨ ਅਤੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਦਿਖਾਈ। ਰਾਹੁਲ ਦੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਰਾਜ਼ ਵੀ ਜਤਾਇਆ।
ਰਾਹੁਲ ਗਾਂਧੀ ਵੱਲੋਂ ਭਗਵਾਨ ਸ਼ਿਵ ਦੀ ਤਸਵੀਰ ਦਿਖਾਉਣ ‘ਤੇ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਨਿਯਮਾਂ ਤਹਿਤ ਇਹ ਉਚਿਤ ਨਹੀਂ ਹੈ। ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ, ”ਮੈਂ ਤਸਵੀਰ ਰਾਹੀਂ ਕੁਝ ਦੱਸਣਾ ਚਾਹੁੰਦਾ ਹਾਂ। ਮਨੁੱਖ ਨੂੰ ਭਗਵਾਨ ਸ਼ਿਵ ਤੋਂ ਕਦੇ ਨਾ ਡਰਨ ਦੀ ਸ਼ਕਤੀ ਮਿਲਦੀ ਹੈ। ਸਾਨੂੰ ਸ਼ਿਵਜੀ ਤੋਂ ਕਦੇ ਵੀ ਸੱਚ ਤੋਂ ਪਿੱਛੇ ਨਾ ਹਟਣ ਦੀ ਪ੍ਰੇਰਨਾ ਮਿਲਦੀ ਰਹੀ ਹੈ। ਖੱਬੇ ਹੱਥ ਵਿੱਚ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਅਹਿੰਸਾ ਦਾ ਪ੍ਰਤੀਕ ਹੈ। ਸੱਚਾਈ, ਹਿੰਮਤ ਅਤੇ ਅਹਿੰਸਾ ਸਾਡੀ ਤਾਕਤ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ “ਜੋ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ ਅਤੇ 24 ਘੰਟੇ ਹਿੰਸਾ ਅਤੇ ਨਫ਼ਰਤ ਫੈਲਾਉਂਦੇ ਹਨ। ਤੁਸੀਂ ਹਿੰਦੂ ਹੋ ਹੀ ਨਹੀਂ।”
ਰਾਹੁਲ ਨੇ ਸ਼ੋਰ-ਸ਼ਰਾਬੇ ਵਿਚਾਲੇ ਉੱਚੀ ਆਵਾਜ਼ ‘ਚ ਕਿਹਾ ਕਿ “ਨਰਿੰਦਰ ਮੋਦੀ ਜੀ ਪੂਰੇ ਹਿੰਦੂ ਸਮਾਜ ਨਹੀਂ ਹਨ। ਭਾਜਪਾ ਪੂਰਾ ਹਿੰਦੂ ਸਮਾਜ ਨਹੀਂ ਹੈ। ਆਰਐਸਐਸ ਪੂਰਾ ਹਿੰਦੂ ਸਮਾਜ ਨਹੀਂ ਹੈ।ਆਪਣੇ ਆਪ ਨੂੰ ਹਿੰਦੂ ਕਹਾਉਣ ਵਾਲੇ 24 ਘੰਟੇ ਹਿੰਸਾ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੜ੍ਹੇ ਹੋ ਕੇ ਇਸ ਦਾ ਵਿਰੋਧ ਕੀਤਾ। ਅਮਿਤ ਸ਼ਾਹ ਨੇ ਮੁਆਫੀ ਮੰਗਣ ਦੀ ਮੰਗ ਕੀਤੀ।
----------- Advertisement -----------
ਆਖ਼ਿਰ ਭਗਵਾਨ ਸ਼ਿਵ ਦੀ ਤਸਵੀਰ ਸੰਸਦ ‘ਚ ਕਿਉਂ ਲੈ ਕੇ ਆਏ ਰਾਹੁਲ ਗਾਂਧੀ?
Published on
----------- Advertisement -----------
----------- Advertisement -----------