ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਪਹੁੰਚ ਭਾਰਤੀ ਰੇਲਵੇ ਦੇ ਲੋਕੋ ਪਾਇਲਟਾਂ ਨਾਲ ਮੁਲਾਕਾਤ ਕੀਤੀ। ਰਾਹੁਲ ਨੇ ਲੋਕੋ ਪਾਇਲਟਾਂ ਤੋਂ ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀ ਜਾਣਿਆ।

ਇਸ ਦੌਰਾਨ ਲੋਕੋ ਪਾਇਲਟਾਂ ਨੇ ਡਿਊਟੀ ਦੌਰਾਨ ਆਰਾਮ ਦਾ ਸਮਾਂ ਘੱਟ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ । ਇਸ ‘ਤੇ ਰਾਹੁਲ ਨੇ ਲੋਕੋ ਪਾਇਲਟ ਦੀ ਮੰਗ ਦਾ ਸਮਰਥਨ ਕੀਤਾ ਹੈ। ਨਾਲ ਹੀ ਭਰੋਸਾ ਦਿੱਤਾ ਕਿ ਉਹ ਰੇਲਵੇ ਦੇ ਨਿੱਜੀਕਰਨ ਅਤੇ ਰੇਲਵੇ ਵਿੱਚ ਭਰਤੀ ਦੀ ਕਮੀ ਮੁੱਦਾ ਲਗਾਤਾਰ ਉਠਾਉਂਦੇ ਆ ਰਹੇ ਹਨ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ।
ਕਾਂਗਰਸ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਰਾਹੁਲ ਦੀਆਂ ਐਕਸ ‘ਤੇ 4 ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੱਸਿਆ ਗਿਆ ਕਿ ਰਾਹੁਲ ਨੇ ਪੂਰੇ ਭਾਰਤ ਤੋਂ ਕਰੀਬ 50 ਲੋਕੋ ਪਾਇਲਟਾਂ ਨਾਲ ਮੁਲਾਕਾਤ ਕੀਤੀ।