ਸੀਬੀਐਸਈ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਦੇ ਸਿਲੇਬਸ ਨੂੰ ਬਦਲਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਭੜਕ ਗਏ ਹਨ। ਉਨ੍ਹਾਂ ਨੇ ਇਸ ਨੂੰ ‘ਨੈਸ਼ਨਲ ਐਜੂਕੇਸ਼ਨ ਸ਼ਰੈਡਰ’ ਦਾ ਨਾਂ ਦਿੱਤਾ ਹੈ। ਨਾਲ ਹੀ, ਸੀਬੀਐਸਈ ਨੂੰ ‘ਸੈਂਟਰਲ ਬੋਰਡ ਆਫ਼ ਸਪ੍ਰੈਸਿੰਗ ਐਜੂਕੇਸ਼ਨ’ ਕਿਹਾ ਹੈ।
ਰਾਹੁਲ ਗਾਂਧੀ ਨੇ ਨੇ ਇਕ ਤਸਵੀਰ ਵੀ ਸ਼ੇਅਰ ਕਰਦਿਆਂ ਟਵੀਟ ਕਰਕੇ ਲਿਖਿਆ, ‘ਰਾਸ਼ਟਰੀ ਸਿੱਖਿਆ ਸ਼ਰੈਡਰ’। ਇਸ ਵਿੱਚ ਲੋਕਤੰਤਰ ਅਤੇ ਵਿਭਿੰਨਤਾ, ਖੇਤੀ ‘ਤੇ ਵਿਸ਼ਵੀਕਰਨ ਦੇ ਪ੍ਰਭਾਵ, ਗੈਰ-ਸੰਗਠਿਤ ਅੰਦੋਲਨ, ਮੁਗਲ ਕੋਰਟ, ਉਦਯੋਗਿਕ ਕ੍ਰਾਂਤੀ, ਫੈਜ਼ ਦੀਆਂ ਕਵਿਤਾਵਾਂ ਵਰਗੇ ਵਿਸ਼ਿਆਂ ਨੂੰ ਕੱਟਣ ਵਾਲੀ ਮਸ਼ੀਨ ਹੈ। ਹਾਲਾਂਕਿ, ਇਹ ਮਸ਼ੀਨ ਪਹਿਲਾਂ ਹੀ ਰੁਜ਼ਗਾਰ, ਫਿਰਕੂ ਸਦਭਾਵਨਾ ਅਤੇ ਸੰਸਥਾਵਾਂ ਦੀ ਆਜ਼ਾਦੀ ਵਰਗੇ ਮੁੱਦਿਆਂ ਨੂੰ ਟੁਕੜਿਆਂ ਵਿੱਚ ਵੰਡ ਚੁੱਕੀ ਹੈ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ 11ਵੀਂ ਅਤੇ 12ਵੀਂ ਜਮਾਤ ਦੇ ਸਿਲੇਬਸ ਵਿੱਚ ਬਦਲਾਅ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਦੀ ਇਹ ਟਿੱਪਣੀ ਸਾਹਮਣੇ ਆਈ ਹੈ। ਦਸ ਦਈਏ ਕਿ ਸੀਬੀਐਸਈ ਨੇ 11ਵੀਂ ਅਤੇ 12ਵੀਂ ਜਮਾਤ ਦੇ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਦੇ ਸਿਲੇਬਸ ਵਿੱਚੋਂ ਕਈ ਚੈਪਟਰ ਹਟਾ ਦਿੱਤੇ ਹਨ। ਇਹਨਾਂ ਵਿੱਚ ਗੈਰ-ਗਠਜੋੜ ਅੰਦੋਲਨ ਦਾ ਇਤਿਹਾਸ, ਸ਼ੀਤ ਯੁੱਧ ਦੇ ਸਮੇਂ, ਅਫਰੋ-ਏਸ਼ੀਅਨ ਖੇਤਰਾਂ ਵਿੱਚ ਇਸਲਾਮੀ ਸਾਮਰਾਜਾਂ ਦਾ ਉਭਾਰ, ਮੁਗਲ ਦਰਬਾਰ ਅਤੇ ਉਦਯੋਗਿਕ ਕ੍ਰਾਂਤੀ ਸ਼ਾਮਲ ਹੈ।