October 23, 2026, 6:03 am
----------- Advertisement -----------
HomeNewsBreaking Newsਹਾਥਰਸ ਹਾਦਸੇ ਦੇ ਪੀੜਤਾਂ ਦੇ ਘਰ ਪਹੁੰਚੇ ਰਾਹੁਲ: ਪਰਿਵਾਰਕ ਮੈਂਬਰ ਜੱਫੀ ਪਾ...

ਹਾਥਰਸ ਹਾਦਸੇ ਦੇ ਪੀੜਤਾਂ ਦੇ ਘਰ ਪਹੁੰਚੇ ਰਾਹੁਲ: ਪਰਿਵਾਰਕ ਮੈਂਬਰ ਜੱਫੀ ਪਾ ਕੇ ਰੋਏ, ਪਰਿਵਾਰਾਂ ਨੂੰ ਕਿਹਾ – ਟੈਂਸ਼ਨ ਨਾ ਲਓ, ਅਸੀਂ ਹਾਂ

Published on

----------- Advertisement -----------

ਹਾਥਰਸ, 5 ਜੁਲਾਈ 2024 – ਕਾਂਗਰਸ ਸਾਂਸਦ ਰਾਹੁਲ ਗਾਂਧੀ ਅਲੀਗੜ੍ਹ ‘ਚ ਹਾਥਰਸ ਹਾਦਸੇ ਦੇ ਪੀੜਤਾਂ ਦੇ ਘਰ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਰਾਹੁਲ ਸ਼ੁੱਕਰਵਾਰ ਸਵੇਰੇ ਪਿਲਖਾਨਾ ਪਿੰਡ ‘ਚ ਮੰਜੂ ਦੇਵੀ ਦੇ ਘਰ ਪਹੁੰਚੇ। ਹਾਥਰਸ ਹਾਦਸੇ ਵਿੱਚ ਮੰਜੂ ਦੇਵੀ ਅਤੇ ਉਸਦੇ ਪੁੱਤਰ ਦੀ ਮੌਤ ਹੋ ਗਈ ਸੀ। ਰਾਹੁਲ ਨੇ ਪਰਿਵਾਰ ਤੋਂ ਹਾਦਸੇ ਦੀ ਜਾਣਕਾਰੀ ਲਈ। ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਰਾਹੁਲ ਅਲੀਗੜ੍ਹ ‘ਚ ਹਾਥਰਸ ਹਾਦਸੇ ਦੇ ਤਿੰਨ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਹਾਥਰਸ ਪਹੁੰਚੇ। ਉਥੇ ਹੀ ਇਕ ਪਾਰਕ ਵਿਚ ਹਾਥਰਸ ਹਾਦਸੇ ਦੇ 4 ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।

ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਪਿਲਖਾਨਾ ਦੀ ਮੰਜੂ ਦੇਵੀ ਦੀ ਬੇਟੀ ਨੇ ਕਿਹਾ, ‘ਰਾਹੁਲ ਸਰ ਨੇ ਕਿਹਾ ਕਿ ਪਾਰਟੀ ਦੇ ਲੋਕ ਤੁਹਾਡੀ ਮਦਦ ਕਰਨਗੇ। ਬਿਲਕੁਲ ਚਿੰਤਾ ਨਾ ਕਰੋ, ਅਸੀਂ ਹਾਂ। ਉਨ੍ਹਾਂ ਕਿਹਾ ਕਿ ਹੁਣ ਉਹ ਸਾਡੇ ਪਰਿਵਾਰ ਦੇ ਮੈਂਬਰ ਹਨ।

ਹਾਥਰਸ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ- ਮੈਂ ਪੀੜਤਾਂ ਨੂੰ ਮਿਲਿਆ। ਉਹ ਬਹੁਤ ਦੁੱਖ-ਦਰਦ ਵਿੱਚ ਹਨ। ਪੀੜਤਾਂ ਨੇ ਸਪੱਸ਼ਟ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ। ਹੁਣ ਮੈਂ ਸਰਕਾਰ ਵੱਲੋਂ ਐਲਾਨੇ ਗਏ ਮੁਆਵਜ਼ੇ ਬਾਰੇ ਕਹਾਂਗਾ ਕਿ ਇਸ ਨੂੰ ਦੇਣ ਵਿੱਚ ਲਾਪਰਵਾਹੀ ਨਾ ਕਰੋ। ਨਾਲ ਹੀ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਬਾਅਦ ਰਾਹੁਲ ਦੀ ਇਹ ਪਹਿਲੀ ਯੂਪੀ ਫੇਰੀ ਹੈ। ਇਸ ਤੋਂ ਪਹਿਲਾਂ ਉਹ ਚੋਣ ਜਿੱਤ ਕੇ ਰਾਏਬਰੇਲੀ ਆਏ ਸਨ।

ਹਾਥਰਸ ਹਾਦਸੇ ਤੋਂ ਬਾਅਦ ਸੀਐਮ ਯੋਗੀ ਨੇ ਵੀ 3 ਜੁਲਾਈ ਨੂੰ ਹਾਥਰਸ ਦਾ ਦੌਰਾ ਕੀਤਾ ਸੀ। ਉਹ ਹਸਪਤਾਲ ਵਿੱਚ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇ। ਇੱਥੇ ਦੱਸ ਦੇਈਏ ਕਿ ਹਾਦਸੇ ਦੀ ਜਾਂਚ ਲਈ ਗਠਿਤ ਨਿਆਂਇਕ ਕਮਿਸ਼ਨ ਦੀ ਪਹਿਲੀ ਬੈਠਕ ਵੀਰਵਾਰ ਸ਼ਾਮ ਸੀਤਾਪੁਰ ਜ਼ਿਲੇ ਦੇ ਨਮੀਸ਼ਾਰਨਿਆ ‘ਚ ਹੋਈ। ਕਮਿਸ਼ਨ ਦੇ ਚੇਅਰਮੈਨ ਰਿਟਾਇਰਡ ਜੱਜ ਬ੍ਰਿਜੇਸ਼ ਸ਼੍ਰੀਵਾਸਤਵ ਨੇ ਕਿਹਾ- ਬਹੁਤ ਜਲਦ ਕਮਿਸ਼ਨ ਦੀ ਟੀਮ ਹਾਥਰਸ ਜਾ ਕੇ ਸਬੂਤ ਇਕੱਠੇ ਕਰੇਗੀ।

ਪੁਲਿਸ ਨੇ ਹਾਥਰਸ ਹਾਦਸੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਆਈਜੀ ਸ਼ਲਭ ਮਾਥੁਰ ਨੇ ਦੱਸਿਆ ਕਿ ਭੋਲੇ ਬਾਬਾ ਉਰਫ ਸੂਰਜਪਾਲ ਦੇ 6 ਸੇਵਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਰੇ ਮੁਲਜ਼ਮ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਨ। ਇਨ੍ਹਾਂ ਵਿੱਚ 2 ਔਰਤਾਂ ਵੀ ਸ਼ਾਮਲ ਹਨ। ਫਰਾਰ ਮੁੱਖ ਆਯੋਜਕ ਦੇਵ ਪ੍ਰਕਾਸ਼ ਮਧੂਕਰ ‘ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।

ਵੀਰਵਾਰ ਸ਼ਾਮ ਨੂੰ ਭੋਲੇ ਬਾਬਾ ਉਰਫ ਸੂਰਜਪਾਲ ਦੇ ਵਕੀਲ ਏਪੀ ਸਿੰਘ ਵੀ ਜ਼ਖਮੀਆਂ ਨੂੰ ਮਿਲਣ ਅਲੀਗੜ੍ਹ ਪਹੁੰਚੇ। ਉਸ ਨੇ ਕਿਹਾ- ਭੋਲੇ ਬਾਬਾ ਫਰਾਰ ਨਹੀਂ ਹੈ। ਉਹ ਯੂ.ਪੀ. ‘ਚ ਹੀ ਹਨ, ਜਦੋਂ ਜਾਂਚ ਟੀਮ ਬੁਲਾਵੇਗੀ ਤਾਂ ਉਹ ਆ ਜਾਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...