ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ “ਸਿਹਤ ਸਮੱਸਿਆ ਦੇ ਚਲਦਿਆ ਮੈਂ ਅੱਜ ਆਪਣਾ ਸਿਹਤ ਟੈਸਟ ਕਰਵਾਇਆ ਅਤੇ ਅੱਜ ਮੇਰੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ।”
ਸੀਐਮ ਭਜਨਲਾਲ ਸ਼ਰਮਾ ਨੇ ਕਿਹਾ, “ਮੈਂ ਸੈਲਫ-ਆਈਸੋਲੇਸ਼ਨ ਵਿੱਚ ਹਾਂ ਅਤੇ ਪੂਰੀ ਤਰ੍ਹਾਂ ਡਾਕਟਰਾਂ ਦੀ ਸਲਾਹ ਦਾ ਪਾਲਣ ਕਰ ਰਿਹਾ ਹਾਂ ਅਤੇ ਆਉਣ ਵਾਲੇ ਸਾਰੇ ਪ੍ਰੋਗਰਾਮਾਂ ਵਿੱਚ ਵਰਚੂਅਲੀ ਹਿੱਸਾ ਲਵਾਂਗਾ।”
ਇਸ ਦੌਰਾਨ ਜਦੋਂ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਸੀਐਮ ਭਜਨਲਾਲ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਟਵੀਟ ਕੀਤਾ ਤੇ ਕਿਹਾ ਕਿ “ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਕੋਵਿਡ ਪਾਜ਼ੀਟਿਵ ਪਾਏ ਗਏ ਹਨ, ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”
----------- Advertisement -----------
ਰਾਜਸਥਾਨ CM ਭਜਨ ਲਾਲ ਸ਼ਰਮਾ ਹੋਏ ਕੋਰੋਨਾ ਪਾਜ਼ਿਟਿਵ,ਪੋਸਟ ਸਾਂਝੀ ਕਰ ਕਿਹਾ-‘ਮੈਂ ਆਈਸੋਲੇਸ਼ਨ ਵਿੱਚ ਹਾਂ’
Published on
----------- Advertisement -----------
----------- Advertisement -----------