ਰਾਜਸਥਾਨ ਸਰਕਾਰ ਰਾਜ ‘ਚ ਅਗਨੀਵੀਰਾਂ ਨੂੰ ਰਾਖਵਾਂਕਰਨ ਦੇਵੇਗੀ। ਮੁੱਖ ਮੰਤਰੀ ਨੇ ਕਿਹਾ- ਸਰਕਾਰ ਪੁਲਿਸ, ਜੇਲ੍ਹ ਗਾਰਡ ਅਤੇ ਫੋਰੈਸਟ ਗਾਰਡ ਦੀ ਭਰਤੀ ਵਿੱਚ ਰਾਜ ‘ਚ ਅਗਨੀਵੀਰਾਂ ਨੂੰ ਰਾਖਵਾਂਕਰਨ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਅਗਨੀਵੀਰਾਂ ਨੂੰ ਸੂਬੇ ਵਿੱਚ ਪੁਲਿਸ, ਜੇਲ੍ਹ ਗਾਰਡ ਅਤੇ ਵਣ ਗਾਰਡ ਦੀ ਭਰਤੀ ਵਿੱਚ ਰਾਖਵਾਂਕਰਨ ਦੇ ਕੇ ਸੇਵਾ ਕਰਨ ਦਾ ਮੌਕਾ ਦੇਵਾਂਗੇ। ਇਸ ਨਾਲ ਉਹ ਫੌਜ ਤੋਂ ਵਾਪਸ ਆ ਕੇ ਅੱਗੇ ਕੰਮ ਕਰ ਸਕਣਗੇ।
ਦੱਸ ਦਈਏ ਕਿ 26 ਜੁਲਾਈ ਨੂੰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੜੀਸਾ, ਗੁਜਰਾਤ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਵੀ ਰਾਜ ਪੁਲਿਸ ਦੀ ਭਰਤੀ ਵਿੱਚ ਫੌਜ ਦੇ ਜਵਾਨਾਂ ਨੂੰ ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਸੀ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰਦੇਵ ਸਾਈਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਦੋਂ ਅਗਨੀਵੀਰ ਫੌਜ ਵਿੱਚ ਸੇਵਾ ਕਰਨ ਤੋਂ ਬਾਅਦ ਵਾਪਸ ਆਉਣਗੇ, ਤਾਂ ਉਨ੍ਹਾਂ ਨੂੰ ਰਾਜ ਪੁਲਿਸ ਅਤੇ ਜੰਗਲਾਤ ਗਾਰਡ ਦੀ ਭਰਤੀ ਵਿੱਚ ਰਾਖਵੇਂਕਰਨ ਦੇ ਨਾਲ ਛੂਟ ਦਿੱਤੀ ਜਾਵੇਗੀ।
----------- Advertisement -----------
ਰਾਜਸਥਾਨ ‘ਚ ਵੀ ਅਗਨੀਵੀਰਾਂ ਨੂੰ ਮਿਲੇਗਾ ਰਾਖਵਾਂਕਰਨ; UP, MP ਸਮੇਤ 5 ਸੂਬੇ ਪਹਿਲਾਂ ਹੀ ਕਰ ਚੁਕੇ ਹਨ ਐਲਾਨ
Published on
----------- Advertisement -----------
----------- Advertisement -----------