June 5, 2026, 6:51 am
----------- Advertisement -----------
HomeNewsBreaking Newsਦਰਦਨਾਕ ਹਾਦਸਾ: ਕਾਰ 'ਤੇ ਪਲਟਿਆ ਪੈਟਰੋਲ ਨਾਲ ਭਰਿਆ ਟੈਂਕਰ, ਦੋ ਸਕੇ ਭਰਾਵਾਂ...

ਦਰਦਨਾਕ ਹਾਦਸਾ: ਕਾਰ ‘ਤੇ ਪਲਟਿਆ ਪੈਟਰੋਲ ਨਾਲ ਭਰਿਆ ਟੈਂਕਰ, ਦੋ ਸਕੇ ਭਰਾਵਾਂ ਸਮੇਤ 4 ਦੀ ਮੌਤ

Published on

----------- Advertisement -----------

ਰਾਜਸਥਾਨ ਦੇ ਰਾਜਸਮੰਦ ‘ਚ ਤੜਕਸਾਰ ਹੀ ਰੂਹ ਕੰਬਾਊ ਹਾਦਸਾ ਵਾਪਰਿਆ। ਇਸ ਭਿਆਨਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪਹਿਲਾਂ ਟਰਾਲੇ ਅਤੇ ਟੈਂਕਰ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਪੈਟਰੋਲ ਨਾਲ ਭਰਿਆ ਟੈਂਕਰ ਕ੍ਰੇਟਾ ਕਾਰ ‘ਤੇ ਪਲਟ ਗਿਆ। ਕਾਰ ਵਿੱਚ ਸਵਾਰ ਸਾਰੇ ਵਿਅਕਤੀ ਟੈਂਕਰ ਦੇ ਹੇਠਾਂ ਦੱਬ ਗਏ। ਇਹ ਹਾਦਸਾ ਚਾਰਭੁਜਾ ਥਾਣਾ ਸਰਕਲ ‘ਚ ਰਾਜਸਮੰਦ-ਗੋਮਤੀ ਫੋਰਲੇਨ (ਉਦੈਪੁਰ-ਬਿਆਵਰ ਹਾਈਵੇਅ) ‘ਤੇ ਮਾਨਸਿੰਘ ਕਾ ਗੁਢਾ ‘ਤੇ ਵਾਪਰਿਆ। ਮਰਨ ਵਾਲੇ ਸਾਰੇ ਕੇਲਵਾੜਾ (ਰਾਜਸਮੰਦ) ਦੇ ਰਹਿਣ ਵਾਲੇ ਸਨ।
ਐਸਪੀ ਮਨੀਸ਼ ਤ੍ਰਿਪਾਠੀ ਨੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਅੱਜ (ਵੀਰਵਾਰ) ਸਵੇਰੇ ਕਰੀਬ 8.15 ਵਜੇ ਵਾਪਰਿਆ। ਕ੍ਰੇਟਾ ਕਾਰ ‘ਚ ਸਵਾਰ ਇੱਕੋ ਪਰਿਵਾਰ ਦੇ ਚਾਰ ਜੀਅ ਸਵੇਰੇ ਉਦੈਪੁਰ ਤੋਂ ਬੇਵਰ ਜਾ ਰਹੇ ਸਨ। ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।
ਕਾਰ ਵਿੱਚ ਦੀਨਬੰਧੂ (32) ਪੁੱਤਰ ਜਗਦੀਸ਼ ਉਪਾਧਿਆਏ, ਪੁਰਸ਼ੋਤਮ ਉਰਫ਼ ਪਵਨ ਉਪਾਧਿਆਏ (40) ਪੁੱਤਰ ਜਗਦੀਸ਼ ਉਪਾਧਿਆਏ, ਰੇਣੂਕਾ ਉਪਾਧਿਆਏ (34) ਪਤਨੀ ਪੁਰਸ਼ੋਤਮ ਉਪਾਧਿਆਏ, ਮਨਸੁਖ ਦੇਵੀ (68) ਪਤਨੀ ਜਗਦੀਸ਼ ਉਪਾਧਿਆਏ ਕਾਰ ਵਿੱਚ ਸਵਾਰ ਸਨ। ਦੀਨਬੰਧੂ ਅਤੇ ਪੁਰਸ਼ੋਤਮ ਸਕੇ ਭਰਾ ਸਨ। ਰੇਣੁਕਾ ਪੁਰਸ਼ੋਤਮ ਦੀ ਪਤਨੀ ਸੀ। ਮਨਸੁਖ ਦੇਵੀ ਦੀਨਬੰਧੂ ਅਤੇ ਪੁਰਸ਼ੋਤਮ ਦੀ ਮਾਂ ਸੀ।
ਹਾਦਸੇ ਤੋਂ ਬਾਅਦ ਕਰੇਨ ਬੁਲਾ ਕੇ ਟੈਂਕਰ ਨੂੰ ਸਿੱਧਾ ਕੀਤਾ ਗਿਆ।ਟੈਂਕਰ ਹੇਠ ਦੱਬੀ ਕਾਰ ਨੂੰ ਕੱਢਣ ਲਈ ਸਿਵਲ ਡਿਫੈਂਸ ਟੀਮ ਨੂੰ ਵੀ ਬੁਲਾਇਆ ਗਿਆ। ਨੁਕਸਾਨੇ ਵਾਹਨਾਂ ਕਾਰਨ ਹਾਈਵੇਅ ’ਤੇ ਜਾਮ ਲੱਗ ਗਿਆ। ਉਨ੍ਹਾਂ ਵਾਹਨਾਂ ਨੂੰ ਹਟਾ ਕੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਇਆ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਚੰਡੀਗੜ੍ਹ/ਲੁਧਿਆਣਾ 04 ਜੂਨ 2026:ਪੰਜਾਬ ਪੁਲਿਸ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿਚਕਾਰ ਭਰੋਸੇ...

ਖਾਲਸਾ ਟੈਕਸ: ਸੀਐਮ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ, ਸਖ਼ਤ ਕਾਰਵਾਈ ਦੀ ਕੀਤੀ ਮੰਗ

ਖਾਲਸਾ ਐਂਟਰੀ ਟੈਕਸ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਮੁੱਦੇ ‘ਤੇ...

ਟੀਮ ਇੰਡੀਆ ਨੂੰ ਵੱਡਾ ਝਟਕਾ ! ਵਿਰਾਟ ਕੋਹਲੀ ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ‘ਚੋਂ ਹੋਏ ਬਾਹਰ

ਭਾਰਤੀ ਕ੍ਰਿਕਟ ਫੈਨਜ਼ ਅਤੇ ਟੀਮ ਇੰਡੀਆ ਨੂੰ ਨਿਰਾਸ਼ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ...

ਹਵਾਰਾ ਦੀ ਪੈਰੋਲ ਪਟੀਸ਼ਨ ‘ਤੇ ਦਿੱਲੀ ਡਾਇਰੈਕਟਰ ਜਨਰਲ ਨੂੰ ਮੁੜ ਨੋਟਿਸ, ਹਾਈ ਕੋਰਟ ਨੇ ਮੰਗਿਆ ਜਵਾਬ; CBI ਨੇ ਪੈਰੋਲ ਦਾ ਕੀਤਾ ਤਿੱਖਾ ਵਿਰੋਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਗਤਾਰ...