ਡੇਰਾ ਮੁਖੀ ਵੱਲੋਂ ਮੰਗੀ ਗਈ 21 ਦਿਨਾਂ ਦੀ ਫਰਲੋ ‘ਤੇ ਹਾਈਕੋਰਟ ਨੇ ਫੈਸਲਾ ਲੈ ਲਿਆ ਹੈ। ਜੀ ਹਾਂ ਫਰਲੋ ‘ਤੇ ਹਾਈਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਹੈ। ਡੇਰਾ ਮੁਖੀ ਨੇ ਖੁਦ ਨੂੰ ਫਰਲੋ ਦਾ ਦੱਸਿਆ ਅਧਿਕਾਰੀ। SGPC ਨੇ ਡੇਰਾ ਮੁਖੀ ਦੀ ਫਰਲੋ ਵਾਲੀ ਮੰਗ ਦਾ ਵਿਰੋਧ ਕੀਤਾ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖਿਆ ਹੈ। ਹਾਈਕੋਰਟ ਨੇ ਕਿਹਾ ਜਲਦ ਫੈਸਲਾ ਸੁਣਾਵਾਂਗੇ।
ਦੱਸ ਦਈਏ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਡੇਰਾ ਮੁਖੀ ਨੇ ਫਰਲੋ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ ਕਿ ਮੈਂ 14 ਦਿਨਾਂ ਦੀ ਫਰਲੋ ਦਾ ਹੱਕਦਾਰ ਸੀ, ਪਰ ਅਦਾਲਤ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।











