ਨਵੀਂ ਦਿੱਲੀ, 10 ਅਗਸਤ 2024 – ਬ੍ਰਿਟੇਨ ‘ਚ ਕੁੱਤਿਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਵਿਅਕਤੀ ਦਾ ਨਾਂ ਐਡਮ ਬ੍ਰਿਟਨ ਹੈ, ਜਿਸ ਦੀ ਉਮਰ 53 ਸਾਲ ਹੈ। ਐਡਮ ਨੂੰ 40 ਤੋਂ ਵੱਧ ਕੁੱਤਿਆਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਐਡਮ ਪੇਸ਼ੇ ਤੋਂ ਇੱਕ ਜੀਵ ਵਿਗਿਆਨੀ ਹੈ ਅਤੇ ਮਗਰਮੱਛਾਂ ਦਾ ਮਾਹਰ ਮੰਨਿਆ ਜਾਂਦਾ ਹੈ।
ਪਿਛਲੇ ਮਹੀਨੇ, ਐਡਮ ਨੇ ਜਾਨਵਰਾਂ ‘ਤੇ ਬੇਰਹਿਮੀ ਦੇ 56 ਦੋਸ਼ਾਂ ਲਈ ਖੁਦ ਨੂੰ ਦੋਸ਼ੀ ਮੰਨਿਆ ਸੀ। ਨਾਰਦਰਨ ਟੈਰੀਟਰੀ ਸੁਪਰੀਮ ਕੋਰਟ ‘ਚ ਮਾਮਲੇ ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਐਡਮ ਨੇ ਜਾਨਵਰਾਂ ‘ਤੇ ਤਸ਼ੱਦਦ ਕਰਨ ਦੀ ਵੀਡੀਓ ਵੀ ਬਣਾਈ ਸੀ। ਉਹ ਜਾਨਵਰਾਂ ਨੂੰ ਮਰਨ ਤੱਕ ਤਸੀਹੇ ਦਿੰਦਾ ਰਹਿੰਦਾ ਸੀ। ਬਾਅਦ ਵਿਚ ਉਸ ਨੇ ਇਹ ਵੀਡੀਓ ਫਰਜ਼ੀ ਨਾਂ ਹੇਠ ਇੰਟਰਨੈੱਟ ‘ਤੇ ਵੀ ਅਪਲੋਡ ਕਰ ਦਿੱਤੇ।
ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਐਡਮ ਨੂੰ ਜਾਨਵਰਾਂ ਅਤੇ ਖਾਸ ਕਰਕੇ ਕੁੱਤਿਆਂ ਨਾਲ ਸਰੀਰਕ ਸਬੰਧ ਬਣਾਉਣ ਦੀ ਆਦਤ ਹੈ। ਉਹ 2014 ਤੋਂ ਕੁੱਤਿਆਂ ਨਾਲ ਬਲਾਤਕਾਰ ਕਰ ਰਿਹਾ ਹੈ।
ਮਾਮਲੇ ਦੀ ਬੇਰਹਿਮੀ ਨੂੰ ਦੇਖਦੇ ਹੋਏ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਮਾਈਕਲ ਗ੍ਰਾਂਟ ਨੇ ਕੋਰਟ ਰੂਮ ‘ਚ ਮੌਜੂਦ ਮੈਂਬਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਬਾਹਰ ਜਾਣ ਦੇ ਆਦੇਸ਼ ਦਿੱਤੇ। ਲੋਕਾਂ ਦੇ ਬਾਹਰ ਜਾਣ ਤੋਂ ਬਾਅਦ ਹੀ ਉਨ੍ਹਾਂ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਐਡਮ, 53, ਦਾ ਪਾਲਣ ਪੋਸ਼ਣ ਵੈਸਟ ਯੌਰਕਸ਼ਾਇਰ, ਬ੍ਰਿਟੇਨ ਵਿੱਚ ਹੋਇਆ ਸੀ। ਐਡਮ ਪੇਸ਼ੇ ਤੋਂ ਇੱਕ ਜੀਵ-ਵਿਗਿਆਨੀ ਹੈ ਜਿਸਨੇ ਬੀਬੀਸੀ ਅਤੇ ਨੈਸ਼ਨਲ ਜੀਓਗ੍ਰਾਫਿਕ ਦੇ ਨਾਲ ਪ੍ਰੋਡਕਸ਼ਨ ‘ਤੇ ਕੰਮ ਕੀਤਾ ਹੈ। ਐਡਮ 20 ਸਾਲ ਪਹਿਲਾਂ ਬ੍ਰਿਟੇਨ ਛੱਡ ਕੇ ਆਸਟ੍ਰੇਲੀਆ ਚਲਾ ਗਿਆ ਸੀ।
ਐਡਮ ਨੇ ਕਈ ਸਾਲਾਂ ਤੋਂ ਉੱਤਰੀ ਆਸਟ੍ਰੇਲੀਆ ਵਿੱਚ ਚਾਰਲਸ ਡਾਰਵਿਨ ਯੂਨੀਵਰਸਿਟੀ ਵਿੱਚ ਅਕਾਦਮਿਕ ਅਹੁਦਾ ਸੰਭਾਲਿਆ ਹੈ। ਐਡਮ ਨੂੰ ਫਰਵਰੀ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਦੋਸ਼ੀ ਐਡਮ ਨੇ ਕੁੱਤਿਆਂ ਤੱਕ ਪਹੁੰਚ ਕਰਨ ਲਈ ਇੱਕ ਆਨਲਾਈਨ ਮਾਰਕੀਟ ਪਲੇਟਫਾਰਮ ਦੀ ਵਰਤੋਂ ਕੀਤੀ। ਇਸ ਪਲੇਟਫਾਰਮ ਰਾਹੀਂ ਉਹ ਡਾਰਵਿਨ ਇਲਾਕੇ ਵਿੱਚ ਕੁੱਤਿਆਂ ਦੇ ਮਾਲਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਉਸ ਨੇ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਆਪਣੇ ਕੰਮ ਜਾਂ ਹੋਰ ਕਾਰਨਾਂ ਕਰਕੇ ਆਪਣੇ ਕੁੱਤਿਆਂ ਲਈ ਨਵਾਂ ਘਰ ਲੱਭ ਰਹੇ ਸਨ।
ਜਦੋਂ ਲੋਕ ਉਸ ਨੂੰ ਦਿੱਤੇ ਕੁੱਤਿਆਂ ਬਾਰੇ ਪੁੱਛਦੇ ਤਾਂ ਉਹ ਉਨ੍ਹਾਂ ਨੂੰ ਦੱਸਦਾ ਕਿ ਕੁੱਤਾ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਕੁੱਤਿਆਂ ਦੀਆਂ ਪੁਰਾਣੀਆਂ ਫੋਟੋਆਂ ਮਾਲਕਾਂ ਨੂੰ ਭੇਜ ਦਿੰਦਾ ਸੀ।