October 28, 2026, 6:37 pm
----------- Advertisement -----------
HomeNewsLatest Newsਮਨੋਰੰਜਨ ਕੰਪਨੀ ਵਾਲਟ ਡਿਜ਼ਨੀ 'ਚ ਛਾਂਟੀ, 7000 ਮੁਲਾਜ਼ਮਾਂ ਨੂੰ ਕੱਢਣ ਦਾ ਲਿਆ...

ਮਨੋਰੰਜਨ ਕੰਪਨੀ ਵਾਲਟ ਡਿਜ਼ਨੀ ‘ਚ ਛਾਂਟੀ, 7000 ਮੁਲਾਜ਼ਮਾਂ ਨੂੰ ਕੱਢਣ ਦਾ ਲਿਆ ਫੈਸਲਾ

Published on

----------- Advertisement -----------

ਤਕਨੀਕੀ ਕੰਪਨੀਆਂ ‘ਚ ਛਾਂਟੀ ਦਾ ਦੌਰ ਜਾਰੀ ਹੈ। ਇਸ ਦੇ ਚਲਦਿਆਂ ਹੁਣ ਦੁਨੀਆ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ ਵਾਲਟ ਡਿਜ਼ਨੀ ਨੇ ਵੀ ਛਾਂਟੀ ਦੀ ਤਿਆਰੀ ਕਰ ਲਈ ਹੈ। ਕੰਪਨੀ ਦੇ ਸੀਈਓ ਬੌਬ ਇਗਰ ਨੇ ਕਿਹਾ ਹੈ ਕਿ ਕੰਪਨੀ ਲਾਗਤਾਂ ਵਿਚ ਕਟੌਤੀ ਕਰਨ ਅਤੇ ਕੰਪਨੀ ਨੂੰ ਲਾਭ ਵਿਚ ਲਿਆਉਣ ਲਈ ਕਈ ਸਖ਼ਤ ਕਦਮ ਚੁੱਕਣ ਜਾ ਰਹੀ ਹੈ। ਵਾਲਟ ਡਿਜ਼ਨੀ ਦੇ ਸੀਈਓ ਇਗਰ ਦਾ ਕਹਿਣਾ ਹੈ ਕਿ ਇਸ ਛਾਂਟੀ ਦੇ ਜ਼ਰੀਏ ਕੰਪਨੀ ਨੂੰ 5.5 ਬਿਲੀਅਨ ਡਾਲਰ ਦੀ ਲਾਗਤ ਦੀ ਬਚਤ ਹੋਵੇਗੀ। ਕੰਪਨੀ ਦਾ ਮੰਨਣਾ ਹੈ ਕਿ ਇਸ ਨਾਲ ਡਿਜ਼ਨੀ ਦਾ ਸਟ੍ਰੀਮਿੰਗ ਕਾਰੋਬਾਰ ਲਾਭਦਾਇਕ ਹੋਵੇਗਾ। ਇਸ ਸੋਚ ਦੇ ਨਾਲ ਸੀਈਓ ਇਗਰ ਨੇ ਇਕ ਪੁਨਰਗਠਨ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਵਾਲਟ ਡਿਜ਼ਨੀ 7000 ਲੋਕਾਂ ਦੀ ਛਾਂਟੀ ਕਰੇਗੀ।

ਦੱਸ ਦੇਈਏ ਕਿ ਇਹ ਸੰਖਿਆ ਇਸ ਦੇ ਕੁੱਲ ਕਰਮਚਾਰੀਆਂ ਦਾ ਸਿਰਫ 3 ਪ੍ਰਤੀਸ਼ਤ ਹੈ। ਸੀਈਓ ਬੌਬ ਇਗਰ ਨੇ ਇਕ ਕਾਨਫਰੰਸ ਕਾਲ ਵਿਚ ਨਿਵੇਸ਼ਕਾਂ ਨੂੰ ਦੱਸਿਆ ਕਿ ਉਹਨਾਂ ਦੀ ਯੋਜਨਾ ਅਨੁਸਾਰ ਉਹ ਫਿਲਮਾਂ ਅਤੇ ਟੀਵੀ ਸ਼ੋਅ ਦੇ ਬਜਟ ਵਿਚ 3 ਬਿਲੀਅਨ ਡਾਲਰ ਦੀ ਕਟੌਤੀ ਕਰਨਗੇ ਅਤੇ ਬਾਕੀ ਦਾ ਕੰਮ ਗੈਰ-ਸਮੱਗਰੀ ਵਾਲੇ ਖੇਤਰਾਂ ਤੋਂ ਕੀਤਾ ਜਾਵੇਗਾ। ਸੀਈਓ ਬੌਬ ਅਨੁਸਾਰ ਇਕ ਬਿਲੀਅਨ ਡਾਲਰ ਦੀ ਬਚਤ ਯੋਜਨਾ ਪਹਿਲਾਂ ਹੀ ਚੱਲ ਰਹੀ ਹੈ। ਸੀਈਓ ਬੌਬ ਇਗਰ ਦਾ ਕਹਿਣਾ ਹੈ ਕਿ ਯੋਜਨਾ ਮੁਤਾਬਕ ਕੰਪਨੀ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਵੇਗਾ। ਪਹਿਲਾ- ਮਨੋਰੰਜਨ ਯੂਨਿਟ, ਜਿਸ ਵਿਚ ਉਹਨਾਂ ਦਾ ਮੁੱਖ ਟੀਵੀ, ਫਿਲਮ ਅਤੇ ਸਟ੍ਰੀਮਿੰਗ ਕਾਰੋਬਾਰ ਸ਼ਾਮਲ ਹੈ। ਦੂਜਾ – ਈਐਸਪੀਐਨ ਸਪੋਰਟਸ ਨੈਟਵਰਕ ਅਤੇ ਤੀਜਾ – ਥੀਮ ਪਾਰਕ ਯੂਨਿਟ, ਜਿਸ ਵਿਚ ਕਰੂਜ਼ ਸ਼ਿਪ ਅਤੇ ਖਪਤਕਾਰ ਉਤਪਾਦ ਸ਼ਾਮਲ ਹਨ। ਬੌਬ ਇਗਰ ਦਾ ਮੰਨਣਾ ਹੈ ਕਿ ਕੰਪਨੀ ਦੇ ਇਸ ਪੁਨਰਗਠਨ ਦਾ ਉਦੇਸ਼ ਮੁਨਾਫੇ ਵਿਚ ਸੁਧਾਰ ਕਰਨਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੱਧ ਪ੍ਰਦੇਸ਼ ਰਾਜਸਭਾ ਉਪ ਚੋਣ: ਭਾਜਪਾ ਨੇ ਹਰਦੀਪ ਸਿੰਘ ਪੁਰੀ ਨੂੰ ਐਲਾਨਿਆ ਉਮੀਦਵਾਰ

ਭਾਜਪਾ ਨੇ ਅੱਜ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਪ ਚੋਣ ਲਈ ਹਰਦੀਪ ਸਿੰਘ ਪੁਰੀ...

ਪੰਜਾਬ ’ਚ ਚੱਕਰਵਾਤ ਦਾ ਅਸਰ! ਜਲਦ ਬਦਲੇਗਾ ਮੌਸਮ

ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਹਲਾਤ ਬਦਲਣ ਦੀ...

ਜੇਲ੍ਹ ਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਦੀ ਸ਼ੱਕੀ ਹਾਲਾਤ ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੰਗਲਵਾਰ...

ਕੀਰਤਪੁਰ ਸਾਹਿਬ ‘ਚ ਡੂੰਘੀ ਖੱਡ ‘ਚ ਡਿੱਗੀ ਕੁੱਲੂ ਦੁਸਹਿਰੇ ਤੋਂ ਪਰਤ ਰਹੀ ਗੱਡੀ, 4 ਲੋਕਾਂ ਦੀ ਮੌਤ

ਬੁੱਧਵਾਰ ਨੂੰ ਮਨਾਲੀ-ਕੀਰਤਪੁਰ ਸਾਹਿਬ ਰਾਸ਼ਟਰੀ ਰਾਜਮਾਰਗ ‘ਤੇ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ।...

ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਣਵਾਈ 18 ਨਵੰਬਰ ਤੱਕ ਟਲੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ...

ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਜਥੇਬੰਦਕ ਢਾਂਚਾ ਭੰਗ

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਆਪਣਾ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਤੁਰੰਤ...

ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ‘ਸਟੇਟ ਬਨਾਮ...

ਟੋਲ ਪਲਾਜ਼ਾ ਨੇੜੇ ਰਹਿਣ ਵਾਲਿਆਂ ਨੂੰ ਰਾਹਤ, 1 ਨਵੰਬਰ ਤੋਂ ਸਾਲਾਨਾ ਪਾਸ

ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਉਨ੍ਹਾਂ...

ਪੰਜਾਬ ‘ਚ ਸਾਰੇ ਸਕੂਲਾਂ ਦਾ ਸਮਾਂ ਬਦਲਿਆ, 2 ਨਵੰਬਰ ਤੋਂ ਨਵੀਂ Timing ਲਾਗੂ

ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਠੰਢ ਦੇ ਮੌਸਮ ਨੂੰ...