September 4, 2026, 7:23 pm
----------- Advertisement -----------
HomeNewsBreaking Newsਅਰੁਣਾਚਲ ਦੇ 30 ਸਥਾਨਾਂ ਦੇ ਨਾਮ ਬਦਲਣ 'ਤੇ ਜੈਸ਼ੰਕਰ ਦਾ ਚੀਨ ਨੂੰ...

ਅਰੁਣਾਚਲ ਦੇ 30 ਸਥਾਨਾਂ ਦੇ ਨਾਮ ਬਦਲਣ ‘ਤੇ ਜੈਸ਼ੰਕਰ ਦਾ ਚੀਨ ਨੂੰ ਠੋਕਵਾਂ ਜਵਾਬ; ਪੜ੍ਹੋ ਕੀ ਕਿਹਾ

Published on

----------- Advertisement -----------

ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਹੋਰ ਥਾਵਾਂ ਦੇ ਨਾਮ ਬਦਲ ਦਿੱਤੇ ਹਨ। ਅਰੁਣਾਚਲ ਪ੍ਰਦੇਸ਼ ‘ਤੇ ਆਪਣਾ ਦਾਅਵਾ ਮਜ਼ਬੂਤ ​​ਕਰਨ ਲਈ ਚੀਨ ਇੱਥੋਂ ਦੀਆਂ ਥਾਵਾਂ ਦੇ ਨਵੇਂ-ਨਵੇਂ ਨਾਂ ਜਾਰੀ ਕਰ ਰਿਹਾ ਹੈ। ਹਾਲਾਂਕਿ ਭਾਰਤ ਉਨ੍ਹਾਂ ਨੂੰ ਨਕਾਰਦਾ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਚੀਨ ਦੇ ਨਵੇਂ ਨਾਂ ਸੱਚਾਈ ਨੂੰ ਨਹੀਂ ਬਦਲ ਸਕਦੇ ਅਤੇ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ।
ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹੋਣ ਦਾ ਦਾਅਵਾ ਕਰਨ ਦੇ ਚੀਨ ਦੇ ਦਾਅਵੇ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ “ਜੇ ਮੈਂ ਅੱਜ ਕਿਸੇ ਘਰ ਦਾ ਨਾਮ ਬਦਲ ਦੇਵਾਂ, ਤਾਂ ਕੀ ਉਹ ਮੇਰਾ ਬਣ ਜਾਵੇਗਾ? ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਸੂਬਾ ਸੀ, ਹੈ ਅਤੇ ਹਮੇਸ਼ਾ ਰਹੇਗਾ। ਨਾਮ ਬਦਲਣ ਨਾਲ ਕੋਈ ਫਰਕ ਨਹੀਂ ਪਵੇਗਾ।”
ਇਸ ਤੋਂ ਇਲਾਵਾ ਗੁਜਰਾਤ ਦੇ ਸੂਰਤ ਸ਼ਹਿਰ ‘ਚ ਕਾਰਪੋਰੇਟ ਸੰਮੇਲਨ 2024 ਦੌਰਾਨ ਵਿਦੇਸ਼ ਮੰਤਰੀ ਤੋਂ ਲੱਦਾਖ ‘ਚ ਕਬਜ਼ੇ ਦੇ ਚੀਨ ਦੇ ਦਾਅਵੇ ‘ਤੇ ਵੀ ਸਵਾਲ ਚੁੱਕੇ ਗਏ ਸਨ। ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “ਸਾਡੀ ਫੌਜ LAC ‘ਤੇ ਤਾਇਨਾਤ ਹੈ। ਉਹ ਜਾਣਦੇ ਹਨ ਕਿ ਕਦੋਂ ਕੀ ਕਰਨਾ ਹੈ।”
ਦੱਸ ਦਈਏ ਕਿ ਸੋਮਵਾਰ ਨੂੰ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ 30 ਸਥਾਨਾਂ ਦੇ ਨਾਂ ਬਦਲ ਕੇ ਇਸ ਨੂੰ ਆਪਣਾ ਹਿੱਸਾ ਦੱਸਿਆ। ਇਨ੍ਹਾਂ ਵਿੱਚ 11 ਰਿਹਾਇਸ਼ੀ ਖੇਤਰ, 12 ਪਹਾੜ, 4 ਨਦੀਆਂ, ਇੱਕ ਤਾਲਾਬ ਅਤੇ ਪਹਾੜਾਂ ਵਿੱਚੋਂ ਨਿਕਲਣ ਵਾਲਾ ਇੱਕ ਰਸਤਾ ਸ਼ਾਮਲ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤੀ ਮੂਲ ਦਾ ਅਮਰੀਕੀ FBI ਦੀ ਮੋਸਟ ਵਾਂਟੇਡ ਸੂਚੀ ’ਚ!,ਮੰਜੀਤ ਸਿੰਘ ਬੇਦੀ ’ਤੇ 6...

ਗਾਇਕ ਬਲਜੀਤ ਸਿੰਘ ਦੀ ਘਰ ਵਿੱਚੋਂ ਲਾਸ਼ ਮਿਲੀ

ਥਾਣਾ ਸੁਧਾਰ ਅਧੀਨ ਪੱਤੀ ਧਾਲੀਵਾਲ ਵਿੱਚ ਅੱਜ ਸਵੇਰੇ ਗਾਇਕ ਤੇ ਗੀਤਕਾਰ ਬਲਜੀਤ ਸਿੰਘ ਦੀ...

ਪੰਜਾਬੀ ਮੂਲ ਦਾ ਪੁਲੀਸ ਅਧਿਕਾਰੀ ਅਤੇ ਚੈਰਿਟੀ ਮੁਖੀ Kal Dosanjh ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

 ਵੈਨਕੂਵਰ ਪੁਲੀਸ ਨੇ ਪੰਜਾਬੀ ਮੂਲ ਦੇ ਆਪਣੇ ਹੀ ਇੱਕ ਪੁਲੀਸ ਅਧਿਕਾਰੀ ਅਤੇ ਨੌਜਵਾਨਾਂ ਦੀ...

ਪੁਣੇ ‘ਚ ਡਿਊਟੀ ਦੌਰਾਨ ਪੰਜਾਬ ਦਾ ਫ਼ੌਜੀ ਹੋਇਆ ਸ਼ਹੀਦ, ਜੱਦੀ ਪਿੰਡ ਦਿਆਲਪੁਰਾ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

ਭਾਰਤੀ ਫੌਜ ਦੇ ਜਵਾਨ ਜਗਤਾਰ ਸਿੰਘ (41) ਦੀ ਮਹਾਰਾਸ਼ਟਰ (ਪੁਣੇ) ਵਿੱਚ ਡਿਊਟੀ ਦੌਰਾਨ ਇੱਕ...

CM ਮਾਨ ਦੀ ਪਤਨੀ ਦਾ ਵੱਡਾ ਐਕਸ਼ਨ, ਖਹਿਰਾ ਤੇ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ; ਕਿਹਾ- 24 ਘੰਟਿਆਂ ‘ਚ ਮੰਗਣ ਮੁਆਫ਼ੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ...

ਪੰਜਾਬ 2007-17 ਦਾ ਜੰਗਲ ਰਾਜ ਨਹੀਂ ਭੁੱਲਿਆ, ਅਕਾਲੀਆਂ ਕੋਲ ਲੋਕਾਂ ਨੂੰ ਭਾਸ਼ਣ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ: ਬਲਤੇਜ ਪੰਨੂ

ਚੰਡੀਗੜ੍ਹ 3 ਸਤੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ...

ਸੇਖੋਂ ਦੇ ‘ਆਪ’ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ; ਜ਼ੀਰਾ ਦੀਸਿਆਸਤ ਵਿੱਚ ਹੋ ਸਕਦਾ ਵੱਡਾ ਮੋੜ

ਸਰਹੱਦੀ ਜ਼ਿਲ੍ਹੇ ਦੇ ਜ਼ੀਰਾ ਉਪ-ਮੰਡਲ ਵਿੱਚ ਸਿਆਸੀ ਸਮੀਕਰਨਾਂ ਨੂੰ ਵੱਡੇ ਪੱਧਰ ’ਤੇ ਬਦਲ ਸਕਣ ਵਾਲੇ...

 ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਮ ਗਾਇਬ, ਪੰਜਾਬ ਤੋਂ ਬਾਅਦ ਦਿੱਲੀ ’ਚ ਵੀ ਝਟਕਾ

   ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ...

ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਲਈ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਵਾਨਾ

ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਸਮੂਹ ਬੱਸਾਂ...