ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਸਚਿਨ ਪਾਇਲਟ ਹੁਣ ਪਤਨੀ ਸਾਰਾ ਪਾਇਲਟ ਤੋਂ ਵੱਖ ਹੋ ਗਏ ਹਨ। ਸਚਿਨ ਪਾਇਲਟ ਅਤੇ ਸਾਰਾ ਪਾਇਲਟ ਦਾ ਤਲਾਕ ਹੋ ਗਿਆ ਹੈ। ਇਸ ਗੱਲ ਦਾ ਖੁਲਾਸਾ ਪਾਇਲਟ ਦੇ ਚੋਣ ਹਲਫਨਾਮੇ ਤੋਂ ਹੋਇਆ ਹੈ। ਟੋਂਕ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਵਜੋਂ ਨਾਮਜ਼ਦਗੀ ਭਰਨ ਤੋਂ ਬਾਅਦ ਉਨ੍ਹਾਂ ਵੱਲੋਂ ਦਿੱਤੇ ਹਲਫ਼ਨਾਮੇ ਵਿੱਚ ‘ਤਲਾਕਸ਼ੁਦਾ’ ਲਿਖਿਆ ਗਿਆ ਹੈ।
ਸਚਿਨ ਪਾਇਲਟ ਅਤੇ ਸਾਰਾ ਦੇ ਵਿਚਕਾਰ ਤਲਾਕ ਦੀ ਜਾਣਕਾਰੀ ਪਹਿਲੀ ਵਾਰ ਜਨਤਕ ਹੋਈ ਹੈ। ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਤਲਾਕ ਕਦੋਂ ਹੋਇਆ? ਸਚਿਨ ਪਾਇਲਟ ਦੇ ਦੋਵੇਂ ਬੱਚੇ ਉਨ੍ਹਾਂ ਦੇ ਨਾਲ ਹਨ। ਪਾਇਲਟ ਨੇ ਹਲਫਨਾਮੇ ‘ਚ ਆਪਣੇ ਦੋਵਾਂ ਬੱਚਿਆਂ (ਅਰਨ ਪਾਇਲਟ ਅਤੇ ਵਿਹਾਨ ਪਾਇਲਟ) ਦੇ ਨਾਂ ਆਸ਼ਰਿਤਾਂ ਵਜੋਂ ਲਿਖੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ (ਨਵੰਬਰ 2018) ਵਿੱਚ ਦਿੱਤੇ ਗਏ ਹਲਫ਼ਨਾਮੇ ਵਿੱਚ ਸਚਿਨ ਪਾਇਲਟ ਨੇ ਪਤਨੀ ਦੇ ਨਾਮ ਦੇ ਕਾਲਮ ਵਿੱਚ ਸਾਰਾ ਪਾਇਲਟ ਦਾ ਨਾਮ ਲਿਖਿਆ ਸੀ। ਇਸ ਵਾਰ ਪਤਨੀ ਦੇ ਨਾਮ ਦੇ ਕਾਲਮ ਵਿੱਚ ‘ਤਲਾਕਸ਼ੁਦਾ’ ਲਿਖਿਆ ਹੋਇਆ ਹੈ।
----------- Advertisement -----------
ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਪਤਨੀ ਸਾਰਾ ਤੋਂ ਲਿਆ ਤਲਾਕ
Published on
----------- Advertisement -----------

----------- Advertisement -----------