11 ਸਤੰਬਰ ਨੂੰ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦੇ ਖੁਦਕੁਸ਼ੀ ਕਰ ਲੈਣ ਦੀ ਖਬਰ ਸਾਹਮਣੇ ਆਈ। ਮਲਾਇਕਾ ਦੇ ਪਿਤਾ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਇੰਡਸਟਰੀ ਦੇ ਮਸ਼ਹੂਰ ਲੋਕ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਲਗਾਤਾਰ ਪਹੁੰਚ ਰਹੇ ਹਨ। ਅਨਿਲ ਮਹਿਤਾ ਦਾ ਕੱਲ੍ਹ ਅੰਤਿਮ ਸਸਕਾਰ ਹੋਇਆ।
ਅੰਤਿਮ ਸਸਕਾਰ ‘ਚ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਅਤੇ ਉਨ੍ਹਾਂ ਦਾ ਪਰਿਵਾਰ ਵੀ ਪਹੁੰਚਿਆ, ਹਾਲਾਂਕਿ ਸਲਮਾਨ ਖਾਨ ਇਸ ਮੌਕੇ ਨਜ਼ਰ ਨਹੀਂ ਆਏ। ਹਾਲਾਂਕਿ ਵੀਰਵਾਰ ਦੇਰ ਰਾਤ ਸਲਮਾਨ ਖਾਨ ਨੂੰ ਵੀ ਮਲਾਇਕਾ ਦੇ ਘਰ ਦੇ ਬਾਹਰ ਦੇਖਿਆ ਗਿਆ।
ਸਲਮਾਨ ਖਾਨ ਵੀਰਵਾਰ ਰਾਤ ਕਰੀਬ 9.30 ਵਜੇ ਬਾਂਦਰਾ ਸਥਿਤ ਮਲਾਇਕਾ ਦੀ ਮਾਂ ਦੇ ਘਰ ਪਹੁੰਚੇ। ਉਨ੍ਹਾਂ ਨੂੰ ਮਲਾਇਕਾ ਦੇ ਘਰ ਦੇ ਬਾਹਰ ਪੁਲਿਸ ਸੁਰੱਖਿਆ ਅਤੇ ਸਖ਼ਤ ਸੁਰੱਖਿਆ ਹੇਠ ਦੇਖਿਆ ਗਿਆ।
ਜਾਣਕਾਰੀ ਮੁਤਾਬਕ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਸਿਕੰਦਰ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਨ, ਜਿਸ ਕਾਰਨ ਉਹ ਅਨਿਲ ਮਹਿਤਾ ਦੇ ਅੰਤਿਮ ਸਸਕਾਰ ‘ਚ ਸ਼ਾਮਲ ਨਹੀਂ ਹੋ ਸਕੇ। ਸ਼ੂਟਿੰਗ ਖਤਮ ਹੁੰਦੇ ਹੀ ਸਲਮਾਨ ਸਿੱਧੇ ਮਲਾਇਕਾ ਦੇ ਘਰ ਦੁੱਖ ਵੰਡਾਉਣ ਪਹੁੰਚੇ।