ਪੰਜਾਬ ਦੇ ਚੋਣ ਨਤੀਜਿਆਂ ਤੋਂ ਬਾਅਦ ਕੁਝ ਕਾਂਗਰਸੀ ਅਤੇ ਭਾਜਪਾ ਆਗੂ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ ਅਤੇ ‘ਆਪ’ ਦੇ ਕੁਝ ਆਗੂ ਵੀ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਭਾਰਤੀ ਜਨਤਾ ਪਾਰਟੀ ਨੂੰ ਬੁੱਧਵਾਰ ਨੂੰ ਕਰਾਰਾ ਝਟਕਾ ਲੱਗਾ ਹੈ। ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਹਰਮੇਲ ਧੀਮਾਨ ਬੁੱਧਵਾਰ ਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਦੱਸ ਦਈਏ ਕਿ ਕਸੌਲੀ ਨਾਲ ਸਬੰਧਤ ਹਰਮੇਲ ਧੀਮਾਨ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸੂਬਾ ਐਸਸੀ ਮੋਰਚਾ ਦੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ। ਧੀਮਾਨ ਨੂੰ ਦਿੱਲੀ ‘ਚ ਹਿਮਾਚਲ ਦੇ ਚੋਣ ਇੰਚਾਰਜ ਸਤਿੰਦਰ ਜੈਨ ਨੇ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਹੈ। ਇਸ ਨੂੰ ਭਾਜਪਾ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ।
ਜੈਨ ਨੇ ਕਿਹਾ ਕਿ ਧੀਮਾਨ ‘ਆਪ’ ਅਤੇ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰੇਰਿਤ ਹਨ, ਪਰ ‘ਆਪ’ ‘ਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਪਾਰਟੀ ਅਜੇ ਤੱਕ ਉਨ੍ਹਾਂ ਦੇ ਹਲਕੇ ‘ਚ ਨਹੀਂ ਪਹੁੰਚੀ ਸੀ।ਸਿਰਫ਼ ਹਰਮੇਲ ਧੀਮਾਨ ਹੀ ਨਹੀਂ, ਉਨ੍ਹਾਂ ਵਰਗੇ ਹੋਰ ਵੀ ਕਈ ਆਗੂ ਹਨ ਜੋ ‘ਆਪ’ ਦੀਆਂ ਨੀਤੀਆਂ ਤੋਂ ਪ੍ਰੇਰਿਤ ਹਨ ਅਤੇ ਹੁਣ ਹੌਲੀ-ਹੌਲੀ ‘ਆਪ’ ‘ਚ ਸ਼ਾਮਲ ਹੋਣਗੇ।
ਜੈਨ ਨੇ ਕਿਹਾ, “ਹਰਮੇਲ ਧੀਮਾਨ ਜੀ ਹਿਮਾਚਲ ਪ੍ਰਦੇਸ਼ ਵਿੱਚ ਇੱਕ ਬਹੁਤ ਮਸ਼ਹੂਰ ਨਾਮ ਅਤੇ ਸਿਆਸਤਦਾਨ ਹਨ। ਉਹ ਪਿਛਲੇ 30 ਸਾਲਾਂ ਤੋਂ ਭਾਜਪਾ ਵਿੱਚ ਤਨਦੇਹੀ ਨਾਲ ਕੰਮ ਕਰ ਰਹੇ ਹਨ। ਅੱਜ ਉਹ 20 ਹੋਰਾਂ ਨਾਲ ‘ਆਪ’ ‘ਚ ਸ਼ਾਮਲ ਹੋ ਗਏ ਹਨ। ਪਰ ਆਉਣ ਵਾਲੇ ਦਿਨਾਂ ਵਿੱਚ ਕਸੌਲੀ ਦੇ ਹੋਰ ਲੋਕ ਵੀ ਉਨ੍ਹਾਂ ਨਾਲ ਜੁੜਨਗੇ।
ਮੰਨਿਆ ਜਾ ਰਿਹਾ ਹੈ ਕਿ ਹਰਮੇਲ ਧੀਮਾਨ ਹੁਣ ਵਿਧਾਨ ਸਭਾ ਚੋਣਾਂ ਵਿੱਚ ਡਾ: ਸੇਜਲ ਨੂੰ ਚੁਣੌਤੀ ਦੇ ਸਕਦੇ ਹਨ।ਪਰ ਇਸ ਤੋਂ ਪਹਿਲਾਂ ‘ਆਪ’ ਦੇ ਸੂਬਾ ਪ੍ਰਧਾਨ, ਸੰਗਠਨ ਮੰਤਰੀ, ਊਨਾ ਦੇ ਜ਼ਿਲ੍ਹਾ ਪ੍ਰਧਾਨ, ਮਹਿਲਾ ਵਿੰਗ ਦੇ ਪ੍ਰਧਾਨ ਅਤੇ ਦੋ ਮੀਤ ਪ੍ਰਧਾਨਾਂ ਸਮੇਤ ਕਰੀਬ ਨੌਂ ‘ਆਪ’ ਆਗੂ ਭਾਜਪਾ ‘ਚ ਸ਼ਾਮਲ ਹੋ ਚੁੱਕੇ ਹਨ।












