ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਮੁੱਖ ਮੰਤਰੀ ਹਾਊਸ ‘ਚ ਹੋਏ ਹਮਲੇ ਦੇ ਮਾਮਲੇ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਕਰੇਗੀ। ਪੁਲਿਸ ਮੁਤਾਬਕ ਐਸਆਈਟੀ ਦੀ ਅਗਵਾਈ ਉੱਤਰੀ ਦਿੱਲੀ ਦੀ ਡੀਸੀਪੀ ਅੰਜਿਤਾ ਚੇਪਿਆਲਾ ਕਰ ਰਹੀ ਹੈ।
ਟੀਮ ਵਿੱਚ ਇੰਸਪੈਕਟਰ ਰੈਂਕ ਦੇ 3 ਅਧਿਕਾਰੀ ਵੀ ਸ਼ਾਮਲ ਹਨ। ਜਿਸ ਵਿੱਚ ਥਾਣਾ ਸਿਵਲ ਲਾਈਨ ਦਾ ਅਧਿਕਾਰੀ ਵੀ ਸ਼ਾਮਲ ਹੈ, ਜਿੱਥੇ ਕੇਸ ਦਰਜ ਕੀਤਾ ਗਿਆ ਸੀ। ਆਪਣੀ ਜਾਂਚ ਤੋਂ ਬਾਅਦ ਐਸਆਈਟੀ ਆਪਣੀ ਰਿਪੋਰਟ ਸੀਨੀਅਰਾਂ ਨੂੰ ਸੌਂਪੇਗੀ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਟੀਮ ਮਾਮਲੇ ਨੂੰ ਮਜ਼ਬੂਤ ਕਰਨ ਲਈ ਹਰ ਤਰ੍ਹਾਂ ਦੇ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ। ਪੁਲਿਸ ਟੀਮ ਨੇ ਮੁੱਖ ਮੰਤਰੀ ਨਿਵਾਸ ‘ਤੇ ਮੌਜੂਦ ਕਈ ਕਰਮਚਾਰੀਆਂ ਅਤੇ ਹੋਰ ਲੋਕਾਂ ਦੇ ਬਿਆਨ ਦਰਜ ਕੀਤੇ ਹਨ। 15 ਤੋਂ 20 ਹੋਰ ਲੋਕਾਂ ਦੇ ਬਿਆਨ ਦਰਜ ਕੀਤੇ ਜਾਣੇ ਬਾਕੀ ਹਨ। ਇਨ੍ਹਾਂ ਵਿੱਚ ਪੀਸੀਆਰ ਸਟਾਫ਼ ਅਤੇ ਸਿਵਲ ਲਾਈਨ ਥਾਣੇ ਦੇ ਇੰਚਾਰਜ ਵੀ ਸ਼ਾਮਲ ਹਨ।
ਦਿੱਲੀ ਪੁਲਿਸ 13 ਮਈ ਨੂੰ ਵਾਪਰੀ ਘਟਨਾ ਬਾਰੇ ਜਾਣਨ ਲਈ ਬਿਭਵ ਕੁਮਾਰ ਨੂੰ 20 ਮਈ ਨੂੰ ਸੀਐਮ ਹਾਊਸ ਲੈ ਗਈ ਸੀ। ਪੁਲਿਸ ਸ਼ਾਮ 5.45 ‘ਤੇ ਸੀਐਮ ਹਾਊਸ ਪਹੁੰਚੀ ਅਤੇ ਸ਼ਾਮ 7.26 ‘ਤੇ ਬਾਹਰ ਆਈ। ਵਿਭਵ ਕੁਮਾਰ ਫਿਲਹਾਲ 23 ਮਈ ਤੱਕ ਦਿੱਲੀ ਪੁਲਿਸ ਰਿਮਾਂਡ ‘ਤੇ ਹੈ।
----------- Advertisement -----------
SIT ਕਰੇਗੀ ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ, ਇਸ ਮਹਿਲਾ ਅਧਿਕਾਰੀ ਨੂੰ ਮਿਲੀ ਜ਼ਿੰਮੇਵਾਰੀ
Published on
----------- Advertisement -----------
----------- Advertisement -----------












