ਪੰਜਾਬ ‘ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਸ਼ੁੱਕਰਵਾਰ ਨੂੰ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁੱਖ ਦਫ਼ਤਰ ਪਹੁੰਚੀ। ਇੱਥੇ ਪੁਲਿਸ ਅਧਿਕਾਰੀ ਡੇਰੇ ਦੇ ਵਾਈਸ ਚੇਅਰਮੈਨ ਡਾਕਟਰ ਪੀ.ਆਰ ਨੈਨ ਤੋਂ ਪੁੱਛਗਿੱਛ ਕਰ ਰਹੇ ਹਨ ਪਰ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਨ ਅੱਜ ਫਿਰ ਐਸ.ਆਈ.ਟੀ ਨੂੰ ਨਹੀਂ ਮਿਲੀ।

ਦਸ ਦਈਏ ਕਿ ਕੁੱਝ ਦਿਨ ਪਹਿਲਾਂ ਵੀ ਐਸ.ਆਈ.ਟੀ ਟੀਮ ਪੁੱਛਗਿੱਛ ਲਈ ਡੇਰੇ ਗਈ ਸੀ, ਪਰ ਉਸ ਦਿਨ ਡਾਕਟਰ ਪੀ.ਆਰ ਨੈਨ ਅਤੇ ਚੇਅਰਪਰਸਨ ਵਿਪਾਸਨਾ ਇੰਸਾਨ ਦੋਨੋ ਹੀ ਐਸ.ਆਈ.ਟੀ ਟੀਮ ਨੂੰ ਨਹੀਂ ਮਿਲੀਆਂ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਐਸਆਈਟੀ ਨੂੰ ਦੋਨਾਂ ਤੋਂ ਖੁਦ ਡੇਰੇ ਵਿੱਚ ਜਾ ਕੇ ਪੁੱਛਗਿੱਛ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਤੋਂ ਪਹਿਲਾਂ ਟੀਮ ਰਾਮ ਰਹੀਮ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਵੀ ਪੁੱਛਗਿੱਛ ਕਰ ਚੁੱਕੀ ਹੈ।