ਅੱਜ ਯਾਨੀ ਕਿ 25 ਅਕਤੂਬਰ ਨੂੰ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗੇਗਾ। ਅੱਜ ਦਾ ਗ੍ਰਹਿਣ ਭਾਰਤ ਵਿੱਚ ਲਗਭਗ 2 ਘੰਟੇ ਤੱਕ ਰਹੇਗਾ। ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਸੂਰਜ ਗ੍ਰਹਿਣ ਦਿਖਾਈ ਦੇਵੇਗਾ। ਸਭ ਤੋਂ ਪਹਿਲਾਂ ਇਸ ਨੂੰ ਅੰਮ੍ਰਿਤਸਰ ‘ਚ ਸ਼ਾਮ 4.19 ਵਜੇ ਤੋਂ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੂਰਜ ਗ੍ਰਹਿਣ ਦਿੱਲੀ ‘ਚ ਸ਼ਾਮ 4:29 ਤੋਂ ਸ਼ਾਮ 5:42 ਤੱਕ ਤੱਕ ਦਿਖਾਈ ਦੇਵੇਗਾ। ਜ਼ਿਆਦਾਤਰ ਥਾਵਾਂ ‘ਤੇ ਗ੍ਰਹਿਣ ਸੂਰਜ ਡੁੱਬਣ ਨਾਲ ਖਤਮ ਹੋ ਜਾਵੇਗਾ।
ਦੁਨੀਆ ਦੀ ਗੱਲ ਕਰੀਏ ਤਾਂ ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ ਅੱਜ ਦਾ ਸੂਰਜ ਗ੍ਰਹਿਣ ਯੂਰਪ, ਉੱਤਰੀ-ਪੂਰਬੀ ਅਫਰੀਕਾ, ਮੱਧ ਪੂਰਬ ਅਤੇ ਪੱਛਮੀ ਏਸ਼ੀਆ ‘ਚ ਨਜ਼ਰ ਆਵੇਗਾ। ਇਸ ਸੂਰਜ ਗ੍ਰਹਿਣ ਤੋਂ ਬਾਅਦ 8 ਨਵੰਬਰ ਨੂੰ ਪੂਰਨ ਚੰਦਰ ਗ੍ਰਹਿਣ ਵੀ ਲੱਗੇਗਾ, ਜੋ ਏਸ਼ੀਆ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਸਾਗਰ ਅਤੇ ਅਮਰੀਕਾ ਵਿਚ ਦਿਖਾਈ ਦੇਵੇਗਾ। ਦੱਸ ਦਈਏ ਕਿ ਅੱਜ ਦਾ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਵੇਗਾ, ਇਸ ਲਈ ਸੂਤਕ ਦੇ ਕਾਰਨ ਇਸ ਸਾਲ ਦੀਵਾਲੀ ਅਤੇ ਗੋਵਰਧਨ ਪੂਜਾ ਵਿੱਚ ਇੱਕ ਦਿਨ ਦਾ ਅੰਤਰ ਹੈ। ਹੁਣ ਗੋਵਰਧਨ ਪੂਜਾ 26 ਅਕਤੂਬਰ ਨੂੰ ਹੋਵੇਗੀ। 2022 ਤੋਂ ਬਾਅਦ ਦੀਪਾਵਲੀ ਅਤੇ ਸੂਰਜ ਗ੍ਰਹਿਣ ਦਾ ਜੋੜ 2032 ਵਿੱਚ 3 ਨਵੰਬਰ ਨੂੰ ਬਣੇਗਾ।
ਗ੍ਰਹਿਣ ਦੌਰਾਨ ਇਹਨਾਂ ਚੀਜਾਂ ਦਾ ਕਰੋ ਪਰਹੇਜ਼
ਗ੍ਰਹਿਣ ਦੌਰਾਨ ਖਾਣਾ ਨਾ ਖਾਓ
ਗਰਭਵਤੀ ਔਰਤਾਂ ਗ੍ਰਹਿਣ ਨਾ ਦੇਖਣ,
ਤਿੱਖੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ
ਗ੍ਰਹਿਣ ਦੌਰਾਨ ਤੁਲਸੀ ਸਮੇਤ ਹੋਰ ਪੌਦਿਆਂ ਨੂੰ ਨਾ ਛੂਹੋ
ਗ੍ਰਹਿਣ ਤੋਂ ਬਾਅਦ ਦਾਨ ਕਰੋ












