July 27, 2026, 3:17 am
----------- Advertisement -----------
HomeNewsLatest Newsਜਾਣੋ, ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਸ਼ੁੱਭ-ਮੁਹਰਤ ਅਤੇ ਪੂਜਾ ਵਿਧੀ

ਜਾਣੋ, ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਸ਼ੁੱਭ-ਮੁਹਰਤ ਅਤੇ ਪੂਜਾ ਵਿਧੀ

Published on

----------- Advertisement -----------

ਅੱਜ ਪੂਰੇ ਦੇਸ਼ ‘ਚ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਬੜੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸ਼ਹਿਰ ਦੇ ਸਾਰੇ ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਦੱਸ ਦਈਏ ਕਿ ਪੰਚਾਂਗ ਅਨੁਸਾਰ ਇਸ ਸਾਲ ਜਨਮ ਅਸ਼ਟਮੀ 18 ਅਗਸਤ ਨੂੰ ਮਨਾਈ ਜਾ ਰਹੀ ਹੈ ਪਰ ਕੁਝ ਥਾਵਾਂ ‘ਤੇ ਇਸ ਨੂੰ ਉਦੈ ਤਿਥੀ ਦੇ ਆਧਾਰ ‘ਤੇ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਅਸ਼ਟਮੀ ਤਿਥੀ 18 ਅਗਸਤ ਨੂੰ ਰਾਤ 9:30 ਵਜੇ ਸ਼ੁਰੂ ਹੋਈ ਅਤੇ 19 ਅਗਸਤ ਨੂੰ ਰਾਤ 10:59 ਵਜੇ ਸਮਾਪਤ ਹੋਵੇਗੀ । ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਭਾਦੋਂ ਦੇ ਮਹੀਨੇ ਅਸ਼ਟਮੀ ਤਿਥੀ ਦੀ ਅੱਧੀ ਰਾਤ ਨੂੰ ਅਤੇ ਰੋਹਿਣੀ ਨਕਸ਼ਤਰ ਵਿੱਚ ਹੋਇਆ ਸੀ। ਇਸ ਕਾਰਨ ਹਰ ਸਾਲ ਰਾਤ ਨੂੰ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਪੰਚਾਂਗ ਦੀ ਗਣਨਾ ਅਨੁਸਾਰ ਨਿਸ਼ਠ ਕਾਲ ਦਾ ਸਮਾਂ 18 ਅਗਸਤ ਨੂੰ ਰਾਤ ਦੇ ਸਮੇਂ 12:02 ਤੋਂ 12.48 ਮਿੰਟ ਤੱਕ ਹੋਵੇਗਾ।ਅਜਿਹੀ ਸਥਿਤੀ ਵਿੱਚ, ਇਸ ਸਮੇਂ ਵਿੱਚ ਪੂਜਾ ਕਰਨਾ ਬਹੁਤ ਸ਼ੁਭ ਅਤੇ ਫਲਦਾਇਕ ਹੋਵੇਗਾ। ਅੱਧੀ ਰਾਤ ਦੇ ਮੁਹੂਰਤ ਦੇ ਨਾਲ ਹੀ ਪੂਜਾ ਲਈ ਪੂਰੇ ਦਿਨ ਵਿੱਚ ਕੁੱਲ ਪੰਜ ਮੁਹੂਰਤ ਹੋਣਗੇ। ਇਸ ਤਿਉਹਾਰ ‘ਤੇ ਅੱਠ ਵੱਡੇ ਸ਼ੁਭ ਯੋਗ ਵੀ ਬਣ ਰਹੇ ਹਨ। ਅਜਿਹਾ ਪਿਛਲੇ 400 ਸਾਲਾਂ ਵਿੱਚ ਨਹੀਂ ਹੋਇਆ। ਇਸ ਲਈ ਇਹ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਖਾਸ ਹੈ।


ਜਨਮ ਅਸ਼ਟਮੀ ‘ਤੇ ਇਸ ਤਰ੍ਹਾਂ ਕਰੋ ਪੂਜਾ
ਜਨਮ ਅਸ਼ਟਮੀ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ।
ਘਰ ਦੇ ਮੰਦਰ ਦੀ ਸਫਾਈ ਕਰੋ।
ਇਸ ਤੋਂ ਬਾਅਦ ਦੇਵੀ-ਦੇਵਤਿਆਂ ਅੱਗੇ ਦੀਵਾ ਜਗਾਓ।
ਫਿਰ ਬਾਅਦ ਵਿੱਚ ਲੱਡੂ ਗੋਪਾਲ ਦੀ ਪੂਜਾ ਸ਼ੁਰੂ ਕਰੋ।
ਲੱਡੂ ਗੋਪਾਲ ਨੂੰ ਜਲ ਨਾਲ ਅਭਿਸ਼ੇਕ ਕਰਨ ਤੋਂ ਬਾਅਦ ਚੰਦਨ ਅਤੇ ਭੋਗ ਲਗਾਓ।
ਇਸ ਤੋਂ ਬਾਅਦ ਲੱਡੂ ਗੋਪਾਲ ਨੂੰ ਝੂਲਾ ਝੁਲਾਓ।


ਫਿਰ, ਰਾਤ ​​ਦੀ ਉਡੀਕ ਕਰਦੇ ਹੋਏ, ਦਿਨ ਭਰ ਕ੍ਰਿਸ਼ਨ ਮੰਤਰਾਂ ਦਾ ਜਾਪ ਕਰੋ।
ਰਾਤ ਦੇ 12 ਵਜੇ ਭਗਵਾਨ ਦਾ ਜਨਮ ਦਿਨ ਮਨਾਓ
ਬਾਲ ਗੋਪਾਲ ਨੂੰ ਦੁੱਧ, ਦਹੀਂ, ਘਿਓ, ਸ਼ਹਿਦ, ਪੰਚਾਮ੍ਰਿਤ ਅਤੇ ਗੰਗਾਜਲ ਨਾਲ ਇਸ਼ਨਾਨ ਕਰਵਾਓ।
ਅੰਤ ਵਿੱਚ ਬਾਲ ਗੋਪਾਲ ਦੀ ਆਰਤੀ ਕਰੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਲੋਕਾਂ ਨੇ 2027 ਵਿੱਚ ਮੁੜ ‘ਆਪ’ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਮੋਗਾ, 25 ਜੁਲਾਈ,2026*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੂਰੇ ਵਿਸ਼ਵਾਸ ਨਾਲ...

‘ਪੈਸਾ ਸਹੀ ਹੱਥਾਂ ਤੱਕ ਪਹੁੰਚਿਆ’: ਪੰਜਾਬ ਦੀਆਂ ਔਰਤਾਂ ਨੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਡੀਬੀਟੀ ਦੀ ਸ਼ਲਾਘਾ ਕੀਤੀ

ਚੰਡੀਗੜ੍ਹ, 25 ਜੁਲਾਈ 2026::ਭਗਵੰਤ ਮਾਨ ਸਰਕਾਰ ਵੱਲੋਂ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ...

ਧਰਮੇਂਦਰ ਪ੍ਰਧਾਨ ਦਾ ਅਸਤੀਫਾ ਕਰੋੜਾਂ ਵਿਦਿਆਰਥੀਆਂ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਦੀ ਜਿੱਤ ਹੈ: ਮਾਲਵਿੰਦਰ ਕੰਗ

*ਚੰਡੀਗੜ੍ਹ; 25 ਜੁਲਾਈ,2026* ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਨੀਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ...

ਪੰਜਾਬ ਸਰਕਾਰ ਵੱਲੋਂ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਦਾ ਹੋਰ ਵਿਸਥਾਰ ; 100 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੁਰੂਆਤ, ਕੁੱਲ ਗਿਣਤੀ 1,090 ‘ਤੇ ਪੁੱਜੀ

*ਚੰਡੀਗੜ੍ਹ, 25 ਜੁਲਾਈ,2026*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ...

ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕਰਮਚਾਰੀ 21 ਜੁਲਾਈ ਤੋਂ ਸਮੂਹਿਕ ਛੁੱਟੀ ਲੈ...

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਸੰਬੰਧੀ ਦਿੱਲੀ ਪੁਲਿਸ ਨੇ ਇੱਕ...

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਜੰਤਰ ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ...

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...