ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੁਸ਼ ਵਿਲਮੋਰ ਨੂੰ ਪੁਲਾੜ ਸਟੇਸ਼ਨ ‘ਤੇ ਲੈ ਕੇ ਜਾਣ ਵਾਲਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ ‘ਤੇ ਸੁਰੱਖਿਅਤ ਉਤਰਿਆ ਹੈ। ਇਸ ਦੀ ਲੈਂਡਿੰਗ 3 ਵੱਡੇ ਪੈਰਾਸ਼ੂਟ ਅਤੇ ਏਅਰਬੈਗਸ ਦੀ ਮਦਦ ਨਾਲ ਹੋਈ। ਨਾਸਾ ਮੁਤਾਬਕ ਪੁਲਾੜ ਯਾਨ ਭਾਰਤੀ ਸਮੇਂ ਅਨੁਸਾਰ ਤੜਕੇ 3:30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਵੱਖ ਹੋਇਆ। ਧਰਤੀ ‘ਤੇ ਪਹੁੰਚਣ ਲਈ ਲਗਭਗ 6 ਘੰਟੇ ਲੱਗ ਗਏ।
ਸਟਾਰਲਾਈਨਰ ਸਵੇਰੇ 9:15 ਵਜੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ। ਉਦੋਂ ਇਸ ਦੀ ਰਫ਼ਤਾਰ 2,735 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹ ਸਵੇਰੇ 9.32 ਵਜੇ ਅਮਰੀਕਾ ਦੇ ਨਿਊ ਮੈਕਸੀਕੋ ਦੇ ਵ੍ਹਾਈਟ ਸੈਂਡ ਸਪੇਸ ਹਾਰਬਰ (ਰੇਗਿਸਤਾਨ) ‘ਤੇ ਉਤਰਿਆ।
ਦੱਸ ਦਈਏ ਕਿ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਜੇ ਵੀ ਆਪਣੇ ਸਹਿ-ਯਾਤਰੀ ਬੁਚ ਵਿਲਮੋਰ ਨਾਲ ਪੁਲਾੜ ਵਿੱਚ ਹੈ। ਸੁਨੀਤਾ ਵਿਲੀਅਮਜ਼ ਨੇ ਸਟਾਰਲਾਈਨਰ ਦੀ ਵਾਪਸੀ ਨੂੰ ਲੈ ਕੇ ਸੰਦੇਸ਼ ਦਿੱਤਾ। ਉਨ੍ਹਾਂ ਸਟਾਰਲਾਈਨਰ ਮਿਸ਼ਨ ਟੀਮ ਦਾ ਧੰਨਵਾਦ ਕੀਤਾ। ਸਟਾਰਲਾਈਨਰ ਦੀ ਵਾਪਸੀ ‘ਤੇ ਉਹ ਕਾਫੀ ਭਾਵੁਕ ਨਜ਼ਰ ਆਈ। ਪਰ ਅਜਿਹੇ ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਨੀਤਾ ਧਰਤੀ ‘ਤੇ ਕਦੋਂ ਵਾਪਸ ਆਵੇਗੀ?
ਦੱਸ ਦਈਏ ਕਿ ਸੁਨੀਤਾ ਵਿਲੀਅਮਸ ਦਾ ਅੱਠ ਦਿਨਾਂ ਦਾ ਮਿਸ਼ਨ ਅੱਠ ਮਹੀਨਿਆਂ ਤੋਂ ਵੱਧ ਚੱਲੇਗਾ। ਇਸ ਸਮੇਂ ਦੌਰਾਨ ਤਜਰਬੇਕਾਰ ਪੁਲਾੜ ਯਾਤਰੀ, ਸੇਵਾਮੁਕਤ ਨੇਵੀ ਕੈਪਟਨ ਵਿਲਮੋਰ ਅਤੇ ਵਿਲੀਅਮਜ਼ ਆਪਣੇ ਆਪ ਨੂੰ ਪੁਲਾੜ ਵਿੱਚ ਵਿਅਸਤ ਰੱਖਣਗੇ। ਇਹ ਲੋਕ ਮੁਰੰਮਤ- ਸਾਂਭ – ਸੰਭਾਲ ਦੇ ਕੰਮ ਅਤੇ ਪ੍ਰਯੋਗਾਂ ਵਿੱਚ ਮਦਦ ਕਰ ਰਹੇ ਹਨ। ਜਾਣਕਾਰੀ ਅਨੁਸਾਰ ਉਹ ਹੁਣ ਸਪੇਸ ਸਟੇਸ਼ਨ ‘ਤੇ ਸਵਾਰ ਸੱਤ ਹੋਰ ਯਾਤਰੀਆਂ ਨਾਲ ਕੰਮ ਕਰ ਰਹੇ ਹਨ। ਦੋਵਾਂ ਦੀ ਵਾਪਸੀ ਦਾ ਸਮਾਂ ਵੀ ਤੈਅ ਹੋ ਗਿਆ ਹੈ। ਇੱਕ ਨਵਾਂ ਪੁਲਾੜ ਯਾਨ ਉਨ੍ਹਾਂ ਨੂੰ ਲਿਆਉਣ ਲਈ ਜਾਵੇਗਾ। ਸਪੇਸਐਕਸ ਪੁਲਾੜ ਯਾਨ ਅਗਲੇ ਸਾਲ ਭਾਵ ਫਰਵਰੀ 2025 ਵਿੱਚ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਏਗਾ।
----------- Advertisement -----------
ਧਰਤੀ ‘ਤੇ ਵਾਪਸ ਪਰਤਿਆ Starliner; ਤਾਂ ਕੀ ਸੱਚਮੁੱਚ ਪੁਲਾੜ ‘ਚ ਫਸ ਗਈ ਹੈ ਸੁਨੀਤਾ ਵਿਲੀਅਮਸ? ਜਾਣੋ ਕਦੋ ਹੋਵੇਗੀ ਵਾਪਸੀ
Published on
----------- Advertisement -----------
----------- Advertisement -----------