September 2, 2026, 9:50 pm
----------- Advertisement -----------
HomeNewsBreaking Newsਅੰਬਾਲਾ 'ਚ ਭਿਆਨਕ ਸੜਕ ਹਾ.ਦਸਾ, ਟਰੱਕ ਡਰਾਈਵਰ ਦੀ ਮੌ.ਤ

ਅੰਬਾਲਾ ‘ਚ ਭਿਆਨਕ ਸੜਕ ਹਾ.ਦਸਾ, ਟਰੱਕ ਡਰਾਈਵਰ ਦੀ ਮੌ.ਤ

Published on

----------- Advertisement -----------

ਅੰਬਾਲਾ ਦੇ ਸ਼ਹਿਜ਼ਾਦਪੁਰ ਵਿੱਚ ਦਿੱਲੀ ਤੋਂ ਹਿਮਾਚਲ ਪਰਤ ਰਹੇ ਇੱਕ ਟਰੱਕ ਨੂੰ ਵੋਲਵੋ ਬੱਸ ਨੇ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜੈ ਕਰਨ ਸਿੰਘ ਵਾਸੀ ਪਿੰਡ ਬਿਠਲ (ਚੰਬਾ), ਹਿਮਾਚਲ ਵਜੋਂ ਹੋਈ ਹੈ। ਥਾਣਾ ਸ਼ਹਿਜ਼ਾਦਪੁਰ ਦੀ ਪੁਲਿਸ ਨੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 ਮ੍ਰਿਤਕ ਦੇ ਲੜਕੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਵੀ ਟਰੱਕ ਡਰਾਈਵਰ ਹੈ। ਉਹ ਆਪਣੀ ਕਾਰ ਲੈ ਕੇ ਬੱਦੀ (ਹਿਮਾਚਲ ਪ੍ਰਦੇਸ਼) ਜਾ ਰਿਹਾ ਸੀ। ਬੀਤੇ ਸ਼ਨੀਵਾਰ ਸਵੇਰੇ 11.30 ਵਜੇ ਸ਼ਹਿਜ਼ਾਦਪੁਰ-ਅੰਬਾਲਾ ਪੰਚਕੂਲਾ ਰੋਡ ‘ਤੇ ਪਹੁੰਚੇ। ਇੱਥੇ ਉਸ ਨੇ ਆਪਣੀ ਕਾਰ ਪੰਚਕੂਲਾ-ਅੰਬਾਲਾ ਰੋਡ ’ਤੇ ਇੱਕ ਢਾਬੇ ਕੋਲ ਖੜ੍ਹੀ ਕਰ ਦਿੱਤੀ। 

ਰਾਤ 8.30 ਵਜੇ ਉਸ ਨੇ ਆਪਣੇ ਪਿਤਾ ਜੈ ਕਰਨ ਸਿੰਘ ਨਾਲ ਮੋਬਾਈਲ ‘ਤੇ ਗੱਲ ਕੀਤੀ। ਉਸ ਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਮੈਂ ਵੀ ਦਿੱਲੀ ਤੋਂ ਮਾਲ ਲੱਦ ਕੇ ਮੰਡੀ ਕੁੱਲੂ ਲਈ ਰਵਾਨਾ ਹੋ ਗਿਆ ਹਾਂ। ਕੁਝ ਸਮੇਂ ਵਿੱਚ ਸ਼ਹਿਜ਼ਾਦਪੁਰ-ਅੰਬਾਲਾ ਪਹੁੰਚ ਜਾਵੇਗਾ। ਉਹ ਆਪਣੇ ਪਿਤਾ ਨੂੰ ਮਿਲਣ ਲਈ ਉੱਥੇ ਰੁਕਿਆ। ਰਾਤ ਕਰੀਬ 11:30 ਵਜੇ ਉਸ ਦੇ ਪਿਤਾ ਆਪਣੀ ਗੱਡੀ (HP66A-7192) ਲੈ ਕੇ ਆਏ। ਉਸ ਦੇ ਪਿਤਾ ਨੇ ਆਪਣੀ ਕਾਰ ਦਿਲਪ੍ਰੀਤ ਢਾਬੇ ਕੋਲ ਖੜ੍ਹੀ ਕਰ ਦਿੱਤੀ।

ਰਾਤ 11.50 ਵਜੇ ਇਕ ਵੋਲਵੋ ਬੱਸ (ਐੱਚ.ਆਰ.38ਵਾਈ-6747) ਤੇਜ਼ ਰਫਤਾਰ ਨਾਲ ਆਈ ਅਤੇ ਬੱਸ ਚਾਲਕ ਨੇ ਬੱਸ ਨੂੰ ਉਸ ਦੇ ਪਿਤਾ ਵੱਲ ਮੋੜ ਦਿੱਤਾ। ਉਸ ਦੇ ਪਿਤਾ ਨੂੰ ਬੱਸ ਨੇ ਸਿੱਧੀ ਟੱਕਰ ਮਾਰ ਦਿੱਤੀ। ਉਸ ਦੇ ਪਿਤਾ ਦੀ ਬੱਸ ਦੀ ਟੱਕਰ ਨਾਲ ਮੌਤ ਹੋ ਗਈ। ਮੁਲਜ਼ਮ ਬੱਸ ਡਰਾਈਵਰ ਨੇ ਆਪਣੀ ਪਛਾਣ ਰਾਕੇਸ਼ ਕੁਮਾਰ ਵਾਸੀ ਗੋਦਰ ਪਿੰਡ ਕਰਨਾਲ ਵਜੋਂ ਦੱਸੀ। ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸ਼ਹਿਜ਼ਾਦਪੁਰ ਪੁਲਿਸ ਨੇ ਧਾਰਾ 279 ਅਤੇ 304ਏ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨ ਮੋਰਚੇ ਕਾਰਨ ਕਿਹੜੇ ਰਸਤੇ ਬੰਦ ਅਤੇ ਡਾਇਵਰਟ; ਪੜ੍ਹੋ ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ

 ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ 'ਤੇ ਲੱਗੇ ਕਿਸਾਨ ਮੋਰਚੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ...

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਇਲਾਜ ਲਈ ਖੜਕਾਇਆ ਹਾਈਕੋਰਟ ਦਾ ਬੂਹਾ

ਪਟਿਆਲਾ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀਆਂ ਅੱਖਾਂ ਦੇ ਇਲਾਜ ਲਈ...

ਕੈਨੇਡਾ ‘ਚ ਭਾਰਤੀਆਂ ਲਈ ਖੁਸ਼ਖਬਰੀ, UPI ਤੋਂ ਪੈਸਾ ਭੇਜਣਾ ਹੋਵੇਗਾ ਤੇਜ਼ ਤੇ ਸਸਤਾ

ਕੈਨੇਡਾ ਅਤੇ ਭਾਰਤ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਮਜ਼ਬੂਤ ​​ਆਰਥਿਕ ਸਬੰਧ ਹਨ। ਇਹ ਰਿਸ਼ਤਾ...

ਹੁੱਕਾ ਬਾਰਾਂ ‘ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, DC ਨੇ ਜਾਰੀ ਕੀਤੇ ਹੁਕਮ

ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਪਹਿਲੀ ਵਾਰ ਵੋਟਰ ਬਣਨ ਦਾ ਮੌਕਾ, 12 ਸਤੰਬਰ ਤੱਕ ਕਰੋ ਅਰਜ਼ੀ

18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਾਂ 1 ਅਕਤੂਬਰ 2026 ਤੱਕ 18 ਸਾਲ...

DA ਮਾਮਲੇ ‘ਚ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਮਹਿੰਗਾਈ ਭੱਤੇ...

ਪਰਾਲੀ ਦੀ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸਾਂਭ-ਸੰਭਾਲ ਨੂੰ ਉਤਸ਼ਾਹਤ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 1 ਸਤੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ...

ਸੈਪਸਿਸ ਨੂੰ ਹਲਕੇ ‘ਚ ਨਾ ਲਓ!,ਕੁਝ ਘੰਟਿਆਂ ‘ਚ ਬਣ ਸਕਦੈ ਜਾਨਲੇਵਾ,ਸਮੇਂ ਸਿਰ ਪਛਾਣ ਹੀ ਬਚਾ ਸਕਦੀ ਜਾਨ

ਚੰਡੀਗੜ੍ਹ, 1 ਸਤੰਬਰ 2026:ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ...

ਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ ਲੈ ਕੇ ਬੱਸ ਆਪ੍ਰੇਟਰ ਕਰਨਗੇ ਮਹਾਪੰਚਾਇਤ

ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ...