September 15, 2026, 3:47 pm
----------- Advertisement -----------
HomeNewsBreaking Newsਇੰਡੋਨੇਸ਼ੀਆ 'ਚ 14 ਦਿਨਾਂ 'ਚ ਛੇਵੀਂ ਵਾਰ ਜਵਾਲਾਮੁਖੀ ਫਟਿਆ, ਹਵਾਈ ਅੱਡਾ ਬੰਦ

ਇੰਡੋਨੇਸ਼ੀਆ ‘ਚ 14 ਦਿਨਾਂ ‘ਚ ਛੇਵੀਂ ਵਾਰ ਜਵਾਲਾਮੁਖੀ ਫਟਿਆ, ਹਵਾਈ ਅੱਡਾ ਬੰਦ

Published on

----------- Advertisement -----------

ਇੰਡੋਨੇਸ਼ੀਆ ਦੇ ਮਾਊਂਟ ਰੁਆਂਗ ‘ਚ ਮੰਗਲਵਾਰ ਨੂੰ ਜਵਾਲਾਮੁਖੀ ਫਟ ਗਿਆ। ਧਮਾਕੇ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪ੍ਰਬੰਧਨ ਅਧਿਕਾਰੀਆਂ ਨੇ ਹਵਾਈ ਅੱਡੇ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਦੱਸ ਦਈਏ ਕਿ ਜਵਾਲਾਮੁਖੀ 14 ਦਿਨਾਂ ਵਿੱਚ ਛੇਵੀਂ ਵਾਰ ਫਟਿਆ ਹੈ। ਜਵਾਲਾਮੁਖੀ 16 ਅਤੇ 30 ਅਪ੍ਰੈਲ ਨੂੰ ਇੱਕ-ਇੱਕ ਵਾਰ ਅਤੇ 17 ਅਪ੍ਰੈਲ ਨੂੰ ਚਾਰ ਵਾਰ ਫਟਿਆ। ਜਵਾਲਾਮੁਖੀ ਵਿੱਚ ਪਹਿਲਾ ਧਮਾਕਾ 16 ਅਪ੍ਰੈਲ ਦੀ ਰਾਤ 9:45 ਵਜੇ ਹੋਇਆ। ਕਤਰ ਦੇ ਮੀਡੀਆ ਅਲਜਜ਼ੀਰਾ ਮੁਤਾਬਕ ਮਾਊਂਟ ਰੁਆਂਗ ‘ਤੇ ਜਵਾਲਾਮੁਖੀ 17 ਅਪ੍ਰੈਲ ਨੂੰ 4 ਵਾਰ ਫਟਿਆ ਸੀ। ਇਸ ਕਾਰਨ ਹਜ਼ਾਰਾਂ ਫੁੱਟ ਉੱਚਾ ਲਾਵਾ ਉੱਠਿਆ ਅਤੇ ਸੁਆਹ ਫੈਲ ਗਈ।

ਇਸ ਤੋਂ ਪਹਿਲਾਂ 1871 ਵਿੱਚ ਇੰਡੋਨੇਸ਼ੀਆ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਜਵਾਲਾਮੁਖੀ ਫਟਿਆ ਸੀ।

ਇੰਡੋਨੇਸ਼ੀਆ ਵਿੱਚ ਆਫ਼ਤ ਕੇਂਦਰ ਅਲਰਟ ਮੋਡ ‘ਤੇ ਹੈ। ਆਫ਼ਤ ਪ੍ਰਬੰਧਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਊਂਟ ਰੁਆਂਗ ਨੇੜੇ ਹਾਲ ਹੀ ਵਿੱਚ ਦੋ ਭੂਚਾਲ ਆਏ ਸਨ। ਇਸਦੇ ਕਾਰਨ, ਟੈਕਟੋਨਿਕ ਪਲੇਟਾਂ ਅਸਥਿਰ ਹੋ ਗਈਆਂ, ਜਿਸ ਕਾਰਨ ਜਵਾਲਾਮੁਖੀ ਫਟਿਆ।

ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਬਚਾਉਣ ਲਈ 20 ਬਚਾਅ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਅਲਜਜ਼ੀਰਾ ਮੁਤਾਬਕ ਇੰਡੋਨੇਸ਼ੀਆ ਦੀ ਜਵਾਲਾਮੁਖੀ ਏਜੰਸੀ ਨੇ ਖਤਰੇ ਨੂੰ ਦੇਖਦੇ ਹੋਏ ਲੈਵਲ 4 ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਜਵਾਲਾਮੁਖੀ ਦੇ ਨੇੜੇ 6 ਕਿਲੋਮੀਟਰ ਖੇਤਰ ਨੂੰ ਵਿਸ਼ੇਸ਼ ਜ਼ੋਨ ਐਲਾਨਿਆ ਗਿਆ ਹੈ।

ਇੰਡੋਨੇਸ਼ੀਆ ਦੀ ਭੂ-ਵਿਗਿਆਨਕ ਏਜੰਸੀ ਦੇ ਮੁਖੀ ਨੇ ਕਿਹਾ, “ਰੁਆਂਗ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਅਸਮਾਨ ਵਿੱਚ ਸੁਆਹ ਦਾ ਬੱਦਲ 2 ਕਿਲੋਮੀਟਰ ਦੀ ਉਚਾਈ ਤੱਕ ਉੱਠਿਆ। ਦੂਜੇ ਫਟਣ ਤੋਂ ਬਾਅਦ ਇਹ ਉਚਾਈ 2.5 ਕਿਲੋਮੀਟਰ ਤੱਕ ਵਧ ਗਈ।” ਅਲ ਜਜ਼ੀਰਾ ਮੁਤਾਬਕ ਇੰਡੋਨੇਸ਼ੀਆ ‘ਰਿੰਗ ਆਫ ਫਾਇਰ’ ਖੇਤਰ ‘ਚ ਆਉਂਦਾ ਹੈ। ਪ੍ਰਸ਼ਾਂਤ ਮਹਾਸਾਗਰ ਦੇ ਨੇੜੇ ਘੋੜੇ ਦੀ ਜੁੱਤੀ ਦੇ ਆਕਾਰ ਦੀਆਂ ਟੈਕਟੋਨਿਕ ਫਾਲਟ ਲਾਈਨਾਂ ਹਨ। ਦੇਸ਼ ਵਿੱਚ 120 ਸਰਗਰਮ ਜਵਾਲਾਮੁਖੀ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਮ ਆਦਮੀ ਪਾਰਟੀ ਵਲੋਂ 19 ਨਵੇਂ ਅਹੁਦੇਦਾਰ ਨਿਯੁਕਤ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ...

ਗੋਲਡੀ ਬਰਾੜ ਦੇ ਨਾਂ ’ਤੇ ਸਭ ਤੋਂ ਵੱਡੀ ਫਿਰੌਤੀ: ਔਰਤ ਤੋਂ ਮੰਗੇ 200 ਕਰੋੜ

ਦਿੱਲੀ ਵਿੱਚ ਇੱਕ ਔਰਤ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਕਰਕੇ ਗੈਂਗਸਟਰ ਗੋਲਡੀ ਬਰਾੜ...

ਗੈਂਗਸਟਰ ਕਰਮਵੀਰ ਸਿੰਘ ਦਿਓ ਨੂੰ ਕੈਨੇਡਾ ਤੋਂ ਕੀਤਾ ਗਿਆ ਡਿਪੋਰਟ, AGTF ਪੰਜਾਬ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਅੱਜ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ...

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ BJP ਚ ਸ਼ਾਮਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਰਿਟਾਇਰਡ ਮੇਜਰ ਭੁਪਿੰਦਰ...

ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਇੱਕੋ ਮੰਚ ‘ਤੇ ਚੰਨੀ-ਵੜਿੰਗ, ਸਚਿਨ ਪਾਇਲਟ ਦੀ ਅਗਵਾਈ ‘ਚ ਹੋ ਰਿਹਾ ਪ੍ਰਦਰਸ਼ਨ

ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਵੱਲੋਂ ਝੰਡਾ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ...

ਲੁਧਿਆਣਾ ‘ਚ ਨਹੀਂ ਵਿਕੇਗਾ ਮੀਟ! ਦੁਕਾਨਾਂ, ਹੋਟਲ ਤੇ ਅਹਾਤੇ ਬੰਦ ਰੱਖਣ ਦੇ ਹੁਕਮ

ਲੁਧਿਆਣਾ ਵਿੱਚ ਜੈਨ ਭਾਈਚਾਰਾ ਅੱਜ ਧਾਰਮਿਕ ਤਿਉਹਾਰ ਮਨਾ ਰਿਹਾ ਹੈ। ਇਸ ਦਿਨ ਨੂੰ ਅਹਿੰਸਾ...

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਿਭਾਗ ਦੀ ਵੱਡੀ ਕਾਰਵਾਈ, ਪੰਜਾਬੀ ਮੂਲ ਦੇ ਭਾਰਤੀ ਟਰੱਕ ਡ੍ਰਾਈਵਰ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਵਿਭਾਗ ਨੇ ਬੋਸਟਨ ਵਿੱਚ ਇੱਕ ਨੈਸ਼ਨਲ ਹਾਈਵੇਅ...

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲਿਆਂ ’ਤੇ ਵੱਡੀ ਕਾਰਵਾਈ, CBSA ਨੇ 4 ਪੰਜਾਬੀਆਂ ਨੂੰ ਕੀਤਾ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਵੱਡੀ ਕਾਰਵਾਈ ਕੀਤੀ...

ਪੰਜਾਬ ਨੇ ਬਿਨਾਂ ਕਿਸੇ ਬਿਜਲੀ ਕੱਟ ਦੇ 17,423 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਮੰਗ ਕੀਤੀ ਪੂਰੀ ਗਈ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ/ਲੁਧਿਆਣਾ; 14 ਸਤੰਬਰ 2026:ਪੰਜਾਬ ਨੇ ਬਗੈਰ ਕੋਈ ਕੱਟ ਲਗਾਏ 17,423 ਮੈਗਾਵਾਟ ਦੀ ਆਪਣੀ ਹੁਣ...