ਟਵਿੱਟਰ ਨੇ 20 ਤਰੀਕ ਦੀ ਅੱਧੀ ਰਾਤ 12 ਵਜੇ ਤੋਂ ਆਪਣੇ ਪਲੇਟਫਾਰਮ ‘ਤੇ ਪ੍ਰਮਾਣਿਤ ਖਾਤਿਆਂ ਤੋਂ ਨੀਲੇ ਰੰਗ ਦੇ ਟਿੱਕ (Blue Tick) ਨੂੰ ਹਟਾ ਦਿੱਤਾ ਹੈ। ਕੰਪਨੀ ਨੇ ਉਨ੍ਹਾਂ ਖਾਤਿਆਂ ਤੋਂ ਬਲੂ ਟਿੱਕ ਹਟਾਇਆ ਹੈ ਜਿਨ੍ਹਾਂ ਨੇ ਟਵਿੱਟਰ ਬਲੂ ਪਲਾਨ ਲਈ ਭੁਗਤਾਨ ਨਹੀਂ ਕੀਤਾ ਸੀ। ਇਸ ਵਿੱਚ ਰਾਹੁਲ ਗਾਂਧੀ, ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਅਮਿਤਾਭ ਬੱਚਨ, ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਵਰਗੇ ਕਈ ਵੱਡੇ ਨਾਮ ਸ਼ਾਮਲ ਹਨ।

ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਟਵਿੱਟਰ ਅਕਾਊਂਟ ਤੋਂ ਵੀ ਬਲੂ ਟਿੱਕ ਹਟਾ ਦਿੱਤੇ ਗਏ ਹਨ। ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਵੀਰਵਾਰ ਦੇਰ ਰਾਤ ਇਹ ਕਾਰਵਾਈ ਕੀਤੀ ਹੈ। ਹਾਲਾਂਕਿ, ਪੰਜਾਬ ਕਾਂਗਰਸ ਦੇ ਦਿੱਗਜ ਨੇਤਾਵਾਂ ਵਿੱਚੋਂ ਇੱਕ ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ਅਕਾਉਂਟ ‘ਤੇ ਬਲੂ ਟਿੱਕ ਅਜੇ ਵੀ ਬਰਕਰਾਰ ਹੈ। ਦੱਸ ਦੇਈਏ ਕਿ ਟਵਿਟਰ ਕੰਪਨੀ ਦੇ ਮਾਲਕ ਐਲੋਨ ਮਸਕ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਪੇਡ ਸਬਸਕ੍ਰਿਪਸ਼ਨ ਨਾ ਲੈਣ ਵਾਲੇ ਟਵਿਟਰ ਅਕਾਊਂਟ ਯੂਜ਼ਰਸ ਦੇ ਬਲੂ ਟਿਕ ਨੂੰ 20 ਅਪ੍ਰੈਲ ਤੋਂ ਬਾਅਦ ਹਟਾ ਦਿੱਤਾ ਜਾਵੇਗਾ।











