ਕਰਨਾਟਕ ਪੁਲਿਸ ਨੇ 8 ਜੁਲਾਈ ਨੂੰ ਬੈਂਗਲੁਰੂ ਵਿੱਚ 2,000 ਕਿਲੋ ਟਮਾਟਰਾਂ ਦੇ ਇੱਕ ਟਰੱਕ ਨੂੰ ਲੁੱਟਣ ਦੇ ਦੋਸ਼ ਵਿੱਚ ਇੱਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਜੋੜੇ ਦੀ ਪਛਾਣ ਭਾਸਕਰ ਅਤੇ ਉਸ ਦੀ ਪਤਨੀ ਸਿੰਧੂਜਾ ਵਾਸੀ ਵੇਲੋਰ ਵਜੋਂ ਹੋਈ ਹੈ। ਮਾਮਲੇ ਦੇ ਤਿੰਨ ਹੋਰ ਦੋਸ਼ੀਆਂ ਰੌਕੀ, ਕੁਮਾਰ ਅਤੇ ਮਹੇਸ਼ ਦੀ ਭਾਲ ਜਾਰੀ ਹੈ।
ਦੱਸ ਦਈਏ ਕਿ ਕਿਸਾਨ ਚਿਤਰਦੁਰਗਾ ਜ਼ਿਲ੍ਹੇ ਦੇ ਹਰਿਆਯੂਰ ਸ਼ਹਿਰ ਤੋਂ ਕੋਲਾਰ ਮੰਡੀ ਵਿੱਚ ਟਮਾਟਰ ਲੈ ਕੇ ਜਾ ਰਿਹਾ ਸੀ। ਟਮਾਟਰ ਦੇਖ ਕੇ ਬਦਮਾਸ਼ਾਂ ਨੇ ਗੱਡੀ ਦਾ ਪਿੱਛਾ ਕੀਤਾ। ਉਨ੍ਹਾਂ ਨੇ ਗੱਡੀ ਰੋਕ ਕੇ ਕਿਸਾਨ ਅਤੇ ਡਰਾਈਵਰ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਕਿਸਾਨ ਤੋਂ ਪੈਸੇ ਦੀ ਮੰਗ ਕੀਤੀ ਅਤੇ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਪੈਸੇ ਵੀ ਟਰਾਂਸਫਰ ਕਰਵਾ ਲਓ। ਉਹ ਕਿਸਾਨ ਦੇ ਨਾਲ ਟਰੱਕ ਵਿੱਚ ਸਵਾਰ ਹੋ ਗਏ। ਬਾਅਦ ਵਿੱਚ ਬਦਮਾਸ਼ਾਂ ਨੇ ਕਿਸਾਨ ਨੂੰ ਧੱਕੇ ਨਾਲ ਬਾਹਰ ਕੱਢ ਦਿੱਤਾ ਅਤੇ ਟਮਾਟਰਾਂ ਨਾਲ ਭਰਿਆ ਟਰੱਕ ਲੈ ਕੇ ਫ਼ਰਾਰ ਹੋ ਗਏ। ਕਿਸਾਨ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਸੀ। ਮੁਲਜ਼ਮ ਟਰੱਕ ਨੂੰ ਚੇਨਈ ਲੈ ਗਏ ਸਨ ਅਤੇ ਉਥੇ ਟਮਾਟਰ ਵੇਚੇ। ਪੁਲਿਸ ਨੇ ਸੀਸੀਟੀਵੀ ਫੁਟੇਜ ਤੋਂ ਸੁਰਾਗ ਇਕੱਠੇ ਕਰਕੇ ਮੁਲਜ਼ਮਾਂ ਤੱਕ ਪਹੁੰਚ ਕੀਤੀ।
----------- Advertisement -----------
ਕਿਸਾਨ ਤੋਂ 2000 ਕਿਲੋ ਟਮਾਟਰ ਲੁੱਟਣ ਦਾ ਮਾਮਲਾ: ਪੁਲਿਸ ਵੱਲੋਂ ਲੁਟੇਰਾ ਜੋੜਾ ਗ੍ਰਿਫਤਾਰ
Published on
----------- Advertisement -----------
----------- Advertisement -----------












