June 16, 2026, 4:46 am
----------- Advertisement -----------
HomeNewsLatest Newsਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਢਹਿ ਢੇਰੀ ਹੋਏ ਦੋ ਘਰ; ਮਹਿਲਾ ਪੁਲਿਸ ਮੁਲਾਜ਼ਮ...

ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਢਹਿ ਢੇਰੀ ਹੋਏ ਦੋ ਘਰ; ਮਹਿਲਾ ਪੁਲਿਸ ਮੁਲਾਜ਼ਮ ਸਮੇਤ 9 ਲੋਕ ਦਬੇ

Published on

----------- Advertisement -----------

ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਮੰਗਲਵਾਰ ਤੜਕੇ ਕਰੀਬ 3 ਵਜੇ ਦੋ ਘਰ ਢਹਿ ਗਏ। ਇਸ ‘ਚ ਡਿਊਟੀ ‘ਤੇ ਮੌਜੂਦ ਮਹਿਲਾ ਪੁਲਸ ਕਰਮਚਾਰੀ ਸਮੇਤ 9 ਲੋਕ ਮਲਬੇ ਹੇਠਾਂ ਦੱਬ ਗਏ। 8 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇੱਕ 43 ਸਾਲਾ ਔਰਤ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਲੋਕ ਸੌਂ ਰਹੇ ਸਨ।
ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਿਸ ਫੋਰਸ ਪਹੁੰਚ ਗਈ। NDRF ਨੂੰ ਬੁਲਾਇਆ ਗਿਆ। ਬਚਾਅ ਕਾਰਜ 6 ਘੰਟੇ ਤੱਕ ਚੱਲਿਆ। ਜਿਸ ਗਲੀ ‘ਚ ਹਾਦਸਾ ਵਾਪਰਿਆ ਉਸ ਦੀ ਚੌੜਾਈ ਸਿਰਫ 8 ਫੁੱਟ ਹੋਣ ਕਾਰਨ ਬਚਾਅ ਦਾ ਸਾਰਾ ਕੰਮ ਹੱਥੀਂ ਕੀਤਾ ਗਿਆ। NDRF ਨੇ ਹੱਥਾਂ ਨਾਲ ਮਲਬਾ ਹਟਾਇਆ। ਇਸ ਕਾਰਨ ਬਚਾਅ ਵਿੱਚ ਸਮਾਂ ਲੱਗਾ। ਦੋਵੇਂ ਘਰ ਮੰਦਰ ਦੇ ਗਲਿਆਰੇ ਤੋਂ ਸਿਰਫ਼ 10 ਮੀਟਰ ਦੀ ਦੂਰੀ ‘ਤੇ ਹਨ।
ਦੱਸ ਦਈਏ ਕਿ ਦੋਵੇਂ ਘਰ ਕਾਸ਼ੀ ਵਿਸ਼ਵਨਾਥ ਕੋਰੀਡੋਰ ਨੇੜੇ ਖੋਵਾ ਗਲੀ ਵਿੱਚ ਨਾਲ-ਨਾਲ ਬਣੇ ਹੋਏ ਸਨ। ਇਨ੍ਹਾਂ ਦੇ ਮਾਲਕ ਰਾਜੇਸ਼ ਅਤੇ ਮਨੀਸ਼ ਗੁਪਤਾ ਸਕੇ ਭਰਾ ਹਨ। ਘਰ 70-75 ਸਾਲ ਪੁਰਾਣੇ ਸਨ। ਮਨੀਸ਼ ਗੁਪਤਾ ਦਾ ਘਰ 4 ਮੰਜ਼ਿਲਾ ਸੀ, ਜਦਕਿ ਰਾਜੇਸ਼ ਗੁਪਤਾ ਦਾ ਘਰ 3 ਮੰਜ਼ਿਲਾ ਸੀ।
ਮੰਗਲਵਾਰ ਤੜਕੇ 3 ਵਜੇ ਮਨੀਸ਼ ਗੁਪਤਾ ਦਾ ਘਰ ਢਹਿ ਗਿਆ। ਕੁਝ ਸਮੇਂ ਬਾਅਦ ਹੀ ਨਾਲ ਵਾਲਾ ਮਕਾਨ ਵੀ ਢਹਿ ਗਿਆ। ਘਰ ਦੇ ਬਾਹਰ ਮੰਦਰ ਹੈ, ਉਹ ਵੀ ਨੁਕਸਾਨਿਆ ਗਿਆ। ਦੀਵਾਰ ਦੇ ਨੇੜੇ ਪੁਲਿਸ ਚੌਕੀ ਬਣੀ ਹੋਈ ਹੈ। ਇੱਥੇ ਤਾਇਨਾਤ ਮਹਿਲਾ ਪੁਲੀਸ ਮੁਲਾਜ਼ਮ ਵੀ ਮਲਬੇ ਹੇਠ ਦੱਬ ਕੇ ਜ਼ਖ਼ਮੀ ਹੋ ਗਈ।
ਪੀਐਮ ਮੋਦੀ ਨੇ ਮਾਮਲੇ ਸੰਬੰਧੀ ਕਮਿਸ਼ਨਰ ਕੌਸ਼ਲ ਰਾਜ ਸ਼ਰਮਾ ਨਾਲ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ। ਕਮਿਸ਼ਨਰ ਨੇ ਉਨ੍ਹਾਂ ਨੂੰ ਕਿਹਾ ਕਿ ਮ੍ਰਿਤਕ ਔਰਤ ਅਤੇ ਜ਼ਖਮੀਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਜ਼ਖਮੀਆਂ ਦਾ ਬਿਹਤਰ ਇਲਾਜ ਕੀਤਾ ਜਾ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!

ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਅਭਿਜੀਤ ਦੀਪਕੇ ਨੂੰ ਥੱਪੜ ਮਾਰਿਆ ਗਿਆ ਹੈ। ਦੱਸਿਆ...

ਪੰਜਾਬੀ ਗੀਤ ਦੇ ਫੈਨ ਹੋਏ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ! PM ਮੋਦੀ ਨਾਲ ਸ਼ੇਅਰ ਕੀਤੀ ਰੀਲ

ਭਾਰਤ ਅਤੇ ਫਰਾਂਸ ਦੀ ਦੋਸਤੀ ਦਾ ਇੱਕ ਵਿਲੱਖਣ ਅਤੇ ਫਿਲਮੀ ਅੰਦਾਜ ਸੋਸ਼ਲ ਮੀਡੀਆ ‘ਤੇ...

ਅੰਮ੍ਰਿਤਸਰ ਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅੰਤਰਿਮ ਜ਼ਮਾਨਤ, ਪੁਲਿਸ ਥਾਣੇ ‘ਚ ਦਾਖਲ ਹੋਣ ਵਾਲੇ ਮਾਮਲੇ ‘ਚ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਸਮੇਤ ਤਿੰਨ...

ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਐਸ.ਸੀ. ਕਮਿਸ਼ਨ ਅੱਗੇ ਹੋਣਗੇ ਪੇਸ਼

ਕੇਂਦਰੀ ਰਾਜ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਐਸ.ਸੀ. ਕਮਿਸ਼ਨ...

ਬੰਜੀ ਜੰਪ ਤੋਂ ਪਹਿਲਾਂ ਸੁਰੱਖਿਆ ਰੱਸੀ ਬੰਨ੍ਹਣਾ ਭੁੱਲੇ ਕਰਮਚਾਰੀ, 21 ਸਾਲਾ ਕੁੜੀ ਦੀ ਮੌਤ

ਬ੍ਰਾਜ਼ੀਲ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ ‘ਚ 21 ਸਾਲਾ ਕੁੜੀ ਦੀ ਮੌਤ...

ਮਹਿਲਾ T20 ਵਿਸ਼ਵ ਕੱਪ ‘ਚ ਭਾਰਤ – ਪਾਕਿਸਤਾਨ ਦੀਆਂ ਟੀਮਾਂ ਆਹਮੋ -ਸਾਹਮਣੇ

ਵੁਮੈਨਸ ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ।...

ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੰਦ ਕੈਦੀ ਨੇ ਵੀਡਿਓ ਵਾਇਰਲ ਕਰਕੇ ਜੇਲ੍ਹ ਪ੍ਰਸ਼ਾਸਨ ’ਤੇ ਜ਼ਬਰੀ ਨਸ਼ਾ ਵਿਕਾਉਣ ਦੇ ਲਗਾਏ ਦੋਸ਼

ਗੈਂਗਸਟਰ ਕੁਲਬੀਰ ਨਰੂਆਣਾ ਕਤਲ ਦੇ ਕਥਿਤ ਮੁੱਖ ਦੋਸ਼ੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਜੋ ਹੁਸ਼ਿਆਰਪੁਰ...